Jan 15, 2024 9:15 AM - Connect Newsroom

ਫਿਲਮ 12ਵੀਂ ਫੇਲ ਦੀ ਮਸ਼ਹੂਰੀ ਹਾਸਲ ਕਰਨ ਵਾਲੀ ਅਦਾਕਾਰਾ ਮੇਧਾ ਸ਼ੰਕਰ ਇਸ ਸਮੇਂ ਬਾਲੀਵੁੱਡ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਹਨ। ਫਿਲਮ ਦੀ ਵਿਸ਼ਾਲ ਸਫਲਤਾ ਅਤੇ ਵਿਕਰਾਂਤ ਮੈਸੀ ਦੇ ਨਾਲ ਉਨ੍ਹਾਂ ਦੇ ਮਜ਼ਬੂਤ ਕਿਰਦਾਰ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਸਰਾਹਿਆ ਹੈ, ਜਿਸ ਕਾਰਨ ਅਦਾਕਾਰਾ ਲਈ ਪ੍ਰਸ਼ੰਸਕਾਂ ਵਿਚ ਬਹੁਤ ਵਾਧਾ ਹੋਇਆ ਹੈ।
ਬੇਸ਼ੱਕ ਮੇਧਾ ਨੇ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ, ਪਰ ਇਹ ਗੱਲ ਸ਼ਾਇਦ ਸਭ ਨੂੰ ਪਤਾ ਨਹੀਂ ਕਿ ਮੇਧਾ ਇੱਕ ਪ੍ਰਸ਼ਿਕਸ਼ਿਤ ਕਲਾਸੀਕਲ ਗਾਇਕ ਵੀ ਹਨ। ਹਾਂ, ਇਹ ਤੱਥ ਕਈ ਲੋਕਾਂ ਲਈ ਹੈਰਾਨੀ ਭਰਪੂਰ ਹੈ, ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੇ ਮੇਧਾ ਨੂੰ ਫਿਲਮ 12ਵੀਂ ਫੇਲ ਅਤੇ ਸ਼ਾਦੀਸਥਾਨ ਵਰਗੇ ਪ੍ਰੋਜੈਕਟਾਂ ਵਿੱਚ ਉਨ੍ਹਾਂ ਦੇ ਅਦਭੁਤ ਪ੍ਰਦਰਸ਼ਨਾਂ ਲਈ ਜਾਣਿਆ ਹੈ, ਜਿਸ ਕਰਕੇ ਉਨ੍ਹਾਂ ਦੀ ਸੰਗੀਤਕ ਪਛਾਣ ਕੁਝ ਹੱਦ ਤੱਕ ਅਣਖੋਜੀ ਰਹੀ ਹੈ।
ਮੇਧਾ ਨੇ ਹਾਲ ਹੀ ਵਿੱਚ ਸਾਡੇ ਮੇਜ਼ਬਾਨ ਫਰੀਦੂਨ ਸ਼ਾਹਰਯਾਰ ਦੇ ਨਾਲ ਇੱਕ ਖਾਸ ਇੰਟਰਵਿਊ ਵਿੱਚ ਇਸ ਬਾਰੇ ਗੱਲਬਾਤ ਕੀਤੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਲਾਸੀਕਲ ਸੰਗੀਤ ਵਿੱਚ ਟ੍ਰੇਨਿੰਗ ਨੇ ਉਨ੍ਹਾਂ ਦੀ ਅਦਾਕਾਰੀ ਵਿੱਚ ਕਿਵੇਂ ਮਦਦ ਕੀਤੀ, ਅਦਾਕਾਰਾ ਨੇ ਇਸ ਦਾ ਬਹੁਤ ਹੀ ਸ਼ਾਨਦਾਰ ਜਵਾਬ ਦਿੱਤਾ।
ਮੇਧਾ ਨੇ ਦਸਿਆ ਕਿ ਕਿਸ ਤਰ੍ਹਾਂ ਸੰਗੀਤ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ। ਉਹਨਾਂ ਨੇ ਕਿਹਾ, ਜਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਗੜਬੜ ਹੁੰਦਾ ਹੈ, ਜਾਂ ਉਹ ਬਹੁਤ ਜ਼ਿਆਦਾ ਸੋਚਦੀ ਹੈ ਜਾਂ ਤਣਾਅ ਵਿੱਚ ਹੁੰਦੀ ਹੈ, ਉਹ ਗਾਉਣ ਦਾ ਸਹਾਰਾ ਲੈਂਦੀ ਹੈ। ਉਹਨਾਂ ਨੇ ਕਿਹਾ, “ਇਸ ਨਾਲ ਮੈਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ, ਇਹ ਮੈਨੂੰ ਕੇਂਦ੍ਰਿਤ ਕਰਦਾ ਹੈ”।
ਇਸ ਬਾਰੇ ਹੋਰ ਗੱਲ ਕਰਦਿਆਂ, ਮੇਧਾ ਨੇ ਕਿਹਾ, “ਅਦਾਕਾਰੀ ਵਿੱਚ, ਮੈਂ ਜੋ ਵੀ ਕਿਰਦਾਰ ਨਿਭਾਉਂਦੀ ਹਾਂ, ਉਸ ਦੀ ਮੇਰੇ ਕੋਲ ਹਮੇਸ਼ਾ ਸੰਗੀਤ ਦੀ ਇੱਕ ਪਲੇਲਿਸਟ ਹੁੰਦੀ ਹੈ ਜਿਸ ਨੂੰ ਮੈਂ ਸੁਣਦੀ ਹਾਂ। ਸ਼ਰਧਾ ਦੇ ਕਿਰਦਾਰ ਵੀ ਇੱਕ ਅਜਿਹੀ ਪਲੇਲਿਸਟ ਨਾਲ ਜੁੜਿਆ ਸੀ, ਜੋ ਮੇਰੇ ਖਿਆਲ ਵਿੱਚ ਸ਼ਰਧਾ ਸੁਣਦੀ ਹੋਵੇਗੀ, ਜਿਸ ਵਿੱਚ ਉਹ ਗੀਤ ਸ਼ਾਮਿਲ ਹਨ ਜੋ ਮੈਨੂੰ ਲੱਗਦਾ ਹੈ ਸ਼ਰਧਾ ਨੂੰ ਪਸੰਦ ਆਉਣਗੇ ਅਤੇ ਕੁਝ ਪ੍ਰੇਮ ਗੀਤ ਵੀ ਹਨ ਜੋ ਮੇਰੇ ਅਨੁਸਾਰ ਸ਼ਰਧਾ ਅਤੇ ਮਨੋਜ ਦੀ ਪ੍ਰੇਮ ਕਹਾਣੀ ਨਾਲ ਸੰਬੰਧਿਤ ਹਨ”।
ਮੇਧਾ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਸੰਗੀਤ ਇੱਕ ਤਾਲ ਹੈ ਅਤੇ ਉਹ ਮਹਿਸੂਸ ਕਰਦੀ ਹੈ ਕਿ ਹਰ ਇਨਸਾਨ ਵਿਚ ਆਪਣਾ ਇੱਕ ਤਾਲ ਹੁੰਦਾ ਹੈ, ਅਤੇ ਇਸੇ ਤਰ੍ਹਾਂ ਸੰਗੀਤ ਉਸ ਨੂੰ ਕਿਰਦਾਰ ਨੂੰ ਬਿਹਤਰ ਸਮਝਣ ਵਿੱਚ ਮਦਦ ਕਰਦਾ ਹੈ।
ਇੰਟਰਵਿਊ ਦੌਰਾਨ, ਮੇਧਾ ਨੇ ਫਿਲਮ 12ਵੀਂ ਫੇਲ ਦੀ ਸਫਲਤਾ ਬਾਰੇ ਆਪਣੀ ਪ੍ਰਤੀਕ੍ਰਿਆ, ਆਪਣੇ ਕਿਰਦਾਰ ਸ਼ਰਧਾ ਜੋਸ਼ੀ, ਸ਼ਾਹਰੁਖ ਖਾਨ ਅਤੇ ਧਰਮਾ ਫਿਲਮਾਂ ਦੇ ਪ੍ਰਤੀ ਆਪਣੀ ਦਿਲਚਸਪੀ ਅਤੇ ਹੋਰ ਬਹੁਤ ਕੁਝ ਬਾਰੇ ਵੀ ਗੱਲਬਾਤ ਕੀਤੀ।
ਇਸ ਗੱਲਬਾਤ ਲਈ ਪੂਰਾ ਇੰਟਰਵਿਊ ਦੇਖੋ, ਕੁਨੈਕਟ ਸਿਨੇ ਯੂਟਿਊਬ ਚੈਨਲ 'ਤੇ।




