Punjabi
ਤਿੰਨ ਦਹਾਕੇ ਪਹਿਲਾਂ ਓਨਟਾਰੀਓ 'ਚ ਹੋਏ ਜਿਨਸੀ ਹਮਲੇ ਦੀ ਜਾਂਚ ਵਿੱਚ 52 ਸਾਲਾ ਵਿਅਕਤੀ ਗ੍ਰਿਫ਼ਤਾਰ
ਬੀ. ਸੀ. ਨਾਲ ਸਬੰਧਤ ਇੱਕ ਵਿਅਕਤੀ ਨੂੰ ਲਗਭਗ ਤਿੰਨ ਦਹਾਕੇ ਪਹਿਲਾਂ ਓਨਟਾਰੀਓ ਵਿਚ ਨਾਬਾਲਗਾਂ ਨਾਲ ਹੋਈਆਂ ਹਿੰਸਕ ਜਿਨਸੀ ਹਮਲਿਆਂ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਮੁਲਜ਼ਮ ਬੀ. ਸੀ. ਦੇ ਕੈਂਪਬੈਲ ਰਿਵਰ ਦਾ ਰਹਿਣ ਵਾਲਾ 52 ਸਾਲਾ ਜੇਸਨ ਟਿਮੋਥੀ ਡੇਵਿਡਸਨ ਹੈ, ਜੋ ਹੁਣ 15 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਜਿਨਸੀ ਹਮਲੇ, ਕਿਡਨੈਪਿੰਗ, ਜ਼ਬਰਦਸਤੀ ਬੰਧਕ ਬਣਾਉਣਾ ਅਤੇ ਧਮਕੀਆਂ ਦੇਣ ਦੇ ਦੋਸ਼ ਸ਼ਾਮਲ ਹਨ।