Jan 2, 2025 2:57 PM - Connect Newsroom

ਵਿਧੂ ਵਿਨੋਦ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ ‘ਜ਼ੀਰੋ ਤੋਂ ਰੀਸਟਾਰਟ ਦੀ ਪ੍ਰੋਮਸ਼ਨ ’ਚ ਰੁਝੇ ਹੋਏ ਹਨ। ਉਨ੍ਹਾਂ ਦੀ ਫਿਲਮ 12ਵੀਂ ਫੇਲ ਬਾਕਸ ਆਫਿਸ ’ਤੇ ਸੁਪਰਹਿੱਟ ਰਹੀ ਸੀ। ਇਸ ਤੋਂ ਬਾਅਦ ਹੁਣ ‘ਜ਼ੀਰੋ ਤੋਂ ਰੀਸਟਾਰਟ’ ਨੂੰ ਪ੍ਰਮੋਟ ਕਰ ਰਹੇ ਹਨ।
ਉੱਥੇ ਇਸ ’ਚ ਵਿਧੂ ਵਿਨੋਦ ਨੇ ਆਪਣੀ ਸੁਪਰਹਿੱਟ ਅਤੇ ਲੋਕਪਿ੍ਰਅ ਫਿਲਮ ‘ਥ੍ਰੀ ਇਡੀਅਟ’ ਅਤੇ ਮੁੰਨਾ ਬਾਈ ਐੱਮ.ਬੀ.ਬੀ.ਐੱਸ. ਦੇ ਆਉਣ ਵਾਲੇ ਪਾਰਟ ਦੇ ਬਾਰੇ ’ਚ ਵੀ ਗੱਲ ਕੀਤੀ ਹੈ, ਜਿਸ ’ਚ ਵਿਧੂ ਵਿਨੋਦ ਚੋਪੜਾ ਨੇ ਕਿਹਾ ਕਿ ਜਲਦ ਹੀ ਲੋਕਾਂ ਨੂੰ ‘ਥ੍ਰੀ ਇਡੀਅਟ’ ਦਾ ਅਗਲਾ ਭਾਗ ‘ਟੂ ਇਡੀਅਟ’ ਅਤੇ ‘ਮੁੰਨਾ ਬਾਈ’-3 ਦੇਖਣ ਨੂੰ ਮਿਲਣ ਵਾਲਾ ਹੈ। ਉਸ ਦੀ ਸਕ੍ਰਿਪਟ ’ਤੇ ਕੰਮ ਚੱਲ ਰਿਹਾ ਹੈ।




