15.53C Vancouver
ADS

Feb 2, 2024 2:36 PM - The Connect News

32 ਸਾਲ ਦੀ ਅਦਾਕਾਰਾ ਪੂਨਮ ਪਾਂਡੇ ਦੀ ਸਰਵਾਈਕਲ ਕੈਂਸਰ ਨਾਲ ਮੌਤ

Share On
32-yo-actress-poonam-pandey-dies-of-cervical-cancer
The news was shared through Poonam’s official Instagram handle with a post announcing the sudden demise of the actress. (Photo:Instagram/poonampandeyreal)

ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਪੂਨਮ ਪਾਂਡੇ ਕੈਂਸਰ ਨਾਲ ਲੜਾਈ ਹਾਰ ਗਈ ਹੈ ਅਤੇ 32 ਸਾਲ ਦੀ ਉਮਰ ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਮੌਤ ਦੀ ਖ਼ਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਹੈ।

ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪੂਨਾਮ ਪਾਂਡੇ ਦਾ ਨਾਂ ਅਕਸਰ ਹੀ ਵਿਵਾਦਾਂ ’ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਦਾਕਾਰਾ ਇੰਝ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ।

ਦੱਸ ਦਈਏ ਕਿ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਘੰਟੇ ਪਹਿਲਾਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ’ਚ ਲਿਖਿਆ- ’’ਅੱਜ ਦੀ ਸਵੇਰ ਸਾਡੇ ਲਈ ਮੁਸ਼ਕਿਲ ਹੈ।

ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ।ਹਰ ਜੀਵਿਤ ਰੂਪ ਜੋ ਕਦੇ ਵੀ ਉਸ ਦੇ ਸੰਪਰਕ ’ਚ ਆਇਆ ਸੀ, ਉਸ ਨੂੰ ਸ਼ੁੱਧ ਪਿਆਰ ਅਤੇ ਦਿਆਲਤਾ ਪ੍ਰਾਪਤ ਹੋਈ।

ਇਸ ਦੁੱਖ ਦੀ ਘੜੀ ’ਚ, ਅਸੀਂ ਤੁਹਾਡੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਾਂਗੇ। ਅਸੀਂ ਉਸ ਨੂੰ ਹਰ ਉਸ ਚੀਜ਼ ਲਈ ਪਿਆਰ ਨਾਲ ਯਾਦ ਕਰਾਂਗੇ, ਜੋ ਅਸੀਂ ਸਾਂਝੀਆਂ ਕਰਦੇ ਹਾਂ।’’

Latest news

neeru-bajwa-deletes-promotional-content-of-sardaar-ji-3-from-her-account
Punjabi

ਨੀਰੂ ਬਾਜਵਾ ਨੇ ਆਪਣੇ ਅਕਾਊਂਟ ਤੋਂ 'ਸਰਦਾਰ ਜੀ 3' ਦੀ ਪ੍ਰਮੋਸ਼ਨਲ ਸਮੱਗਰੀ ਨੂੰ ਕੀਤਾ ਡਿਲੀਟ

jasbir-jassi-backs-diljit-dosanjh-slams-selective-outrage-over-sardaar-ji-3
Punjabi

ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦਾ ਕੀਤਾ ਸਮਰਥਨ

ਪੰਜਾਬੀ ਗਾਇਕ ਜਸਬੀਰ ਜੱਸੀ ਨੇ 'ਸਰਦਾਰ ਜੀ 3' 'ਤੇ ਹੋ ਰਹੇ ਵਿਰੋਧ ਦੇ ਵਿਚਕਾਰ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਹੈ। ਹਾਲ ਹੀ ਵਿੱਚ ਹੋਏ ਹਮਲਿਆਂ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਕਾਰਨ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ, ਜਿਸ ਕਾਰਨ FWICE ਅਤੇ AICWA ਵਰਗੇ ਉਦਯੋਗ ਸੰਗਠਨਾਂ ਨੇ ਦੋਸਾਂਝ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
industry-body-urges-sunny-deol-imtiaz-ali-to-distance-themselves-from-diljit-dosanjh
Punjabi

FWICE ਨੇ ਸੰਨੀ ਦਿਓਲ ਤੇ ਇਮਤਿਆਜ਼ ਅਲੀ ਨੂੰ ਲਿਖੀ ਚਿੱਠੀ,ਦਿਲਜੀਤ ਦੋਸਾਂਝ ਨੂੰ ‘ਬਾਰਡਰ-2’'ਚੋਂ ਬਾਹਰ ਕਰਨ ਦੀ ਕੀਤੀ ਅਪੀਲ

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਸਮੀ ਤੌਰ 'ਤੇ ਅਪੀਲ ਕੀਤੀ ਹੈ ਕਿ ਅਦਾਕਾਰ ਸੰਨੀ ਦਿਓਲ ਅਤੇ ਨਿਰਦੇਸ਼ਕ ਇਮਤਿਆਜ਼ ਅਲੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾਲ ਸਾਰੇ ਪੇਸ਼ੇਵਰ ਸਬੰਧ ਖ਼ਤਮ ਕਰ ਦੇਣ। ਇਹ ਅਪੀਲ ਦੋਸਾਂਝ ਦੀ ਆਉਣ ਵਾਲੀ ਫਿਲਮ 'ਸਰਦਾਰ ਜੀ 3' ਦੇ ਆਲੇ-ਦੁਆਲੇ ਵਧ ਰਹੇ ਵਿਰੋਧ ਦੇ ਵਿਚਕਾਰ ਆਈ ਹੈ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਮੁੱਖ ਭੂਮਿਕਾ 'ਚ ਹਨ। ਹਾਲਾਂਕਿ ਇਹ ਫਿਲਮ ਭਾਰਤੀ ਸਿਨੇਮਾਘਰਾਂ ਵਿੱਚ ਨਹੀਂ ਆਵੇਗੀ, ਪਰ ਇਹ ਇਸ ਸ਼ੁੱਕਰਵਾਰ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
mika-singh-calls-diljit-dosanjh-fake-singer
Punjabi

ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ‘ਨਕਲੀ ਗਾਇਕ’ ਕਿਹਾ

ਦਿਲਜੀਤ ਦੁਸਾਂਝ ਦੇ ਭਾਰਤ ਸਮੇਤ ਦੁਨੀਆ ਭਰ ਵਿੱਚ ਕਰੋੜਾਂ ਪ੍ਰਸ਼ੰਸਕ ਹਨ, ਜੋ ਉਸਦੀ ਗਾਇਕੀ ਅਤੇ ਅਦਾਕਾਰੀ ਦੇ ਦੀਵਾਨੇ ਹਨ। ਪਰ ਹਾਲ ਹੀ ਵਿੱਚ ਉਸਨੂੰ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਰਦਾਰ ਜੀ 3' ਕਾਰਨ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
sunanda-sharma-makes-her-relationship-public
Punjabi

ਸੁਨੰਦਾ ਸ਼ਰਮਾ ਨੇ ਆਪਣੇ ਰਿਸ਼ਤੇ ਨੂੰ ਕੀਤਾ ਜਨਤਕ

ਪ੍ਰਸਿੱਧ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਸੁਨੰਦਾ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਸਬੰਧਤ ਅਪਡੇਟਸ ਦਿੰਦੀ ਰਹਿੰਦੀ ਹੈ। ਗਾਇਕਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ। ਇਸ ਦੌਰਾਨ, ਸੁਨੰਦਾ ਸ਼ਰਮਾ ਨੂੰ ਇੱਕ ਆਦਮੀ ਨਾਲ ਦੇਖਿਆ ਗਿਆ ਹੈ ਅਤੇ ਉਸਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਉਪਭੋਗਤਾ ਗਾਇਕਾ ਦੀ ਪੋਸਟ 'ਤੇ ਪਿਆਰ ਭਰੀਆਂ ਵਧਾਈਆਂ ਦੇ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link