16.54C Vancouver
ADS

May 23, 2025 12:28 PM - Connect Newsroom

ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵਾਲਾ ਹਾਰ ਕਾਨਸ ਮੇਲੇ 'ਚ ਚਮਕਿਆ

Share On
a-necklace-featuring-pm-modi-at-cannes-2025
Far more than just a piece of jewelry, Ruchi called the necklace “a symbol of strength, vision, and India’s rise on the world stage.(Photo: Instagram/ruchigujjarofficial)

ਕਾਨਸ ਫਿਲਮ ਫੈਸਟੀਵਲ 2025 'ਚ ਇਕ ਦਮ ਕੈਮਰੇ ਅਭਿਨੇਤਰੀ ਰੂਚੀ ਗੁੱਜਰ 'ਤੇ ਕੇਂਦਰਿਤ ਹੋ ਗਏ। ਅਜਿਹਾ ਉਸ ਵਲੋਂ ਪਹਿਨੇ ਇਕ ਸ਼ਾਨਦਾਰ ਲਹਿੰਗੇ ਕਰਕੇ ਨਹੀਂ ਹੋਇਆ ਸੀ। ਸਗੋਂ ਰੂਚੀ ਨੇ ਇਕ ਹਾਰ ਪਹਿਨਿਆ ਹੋਇਆ ਸੀ, ਜਿਸ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿੱਤਰ ਬਣੇ ਹੋਏ ਸਨ।

ਰੂਚੀ ਨੇ ਇਸ ਹਾਰ ਨੂੰ ਸਿਰਫ ਇਕ ਗਹਿਣਾ ਹੀ ਨਹੀਂ ਸਗੋਂ ਵਿਸ਼ਵ ਮੰਚ 'ਤੇ ਤਾਕਤ,ਦ੍ਰਿਸ਼ਟੀ ਅਤੇ ਭਾਰਤ ਦੇ ਉਭਾਰ ਦਾ ਪ੍ਰਤੀਕ ਦੱਸਿਆ।ਉਸ ਨੇ ਇਕ ਬਿਆਨ 'ਚ ਇਹ ਵੀ ਆਖਿਆ ਸੀ ਕਿ ਕਾਨਸ ਫਿਲਮ ਫੈਸਟੀਵਲ 'ਚ ਅਜਿਹਾ ਹਾਰ ਪਹਿਨ ਕੇ ਮੈਂ ਆਪਣੇ ਪ੍ਰਧਾਨ ਮੰਤਰੀ ਦਾ ਸਨਮਾਨ ਕਰਨਾ ਚਾਹੁੰਦੀ ਸੀ, ਜਿਨ੍ਹਾਂ ਦੀ ਅਗਵਾਈ ਸਦਕਾ ਭਾਰਤ ਨਵੀਆਂ ਬੁਲੰਦੀਆਂ ਤੱਕ ਪਹੁੰਚਿਆ ਹੈ। ਇਸ ਹਾਰ ਨੇ ਇੰਝ ਲੱਗਦਾ ਸੀ ਜਿਵੇਂ ਮੇਲਾ ਲੁੱਟ ਲਿਆ ਹੋਵੇ। ਸਭ ਨਜ਼ਰਾਂ ਉਸ ਵੱਲ ਤਕ ਰਹੀਆਂ ਸਨ ਅਤੇ ਉੱਥੇ ਮੌਜੂਦ ਲੋਕਾਂ ਦੀ ਗੱਲਬਾਤ ਵੀ ਇਸ 'ਤੇ ਕੇਂਦਰਿਤ ਸੀ।

Latest news

ammy-virk-reveals-major-bollywood-break-during-surrey-visit
Punjabi

ਐਮੀ ਵਿਰਕ ਨੇ ਕੀਤਾ ਖੁਲਾਸਾ, ਬਾਲੀਵੁੱਡ ਤੋਂ ਮਿਲੀ ਵੱਡੀ ਪੇਸ਼ਕਸ਼

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹਾਲ ਹੀ ਵਿੱਚ ਸਰੀ ਵਿੱਚ ਕਨੈਕਟ ਐਫ.ਐਮ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਫਿਲਮ 'ਭਾਗਮ ਭਾਗ' ਦਾ ਹਿੱਸਾ ਹੋਣਗੇ,ਜੋ ਪਹਿਲਾਂ ਅਕਸ਼ੈ ਕੁਮਾਰ ਅਤੇ ਗੋਵਿੰਦਾ ਨਾਲ ਜੁੜੀ ਹੋਈ ਸੀ। ਐਮੀ ਵਿਰਕ ਨੇ ਖੁਲਾਸਾ ਕੀਤਾ ਕਿ ਇਹ ਫਿਲਮ ਪ੍ਰਸਿੱਧ ਪੰਜਾਬੀ ਫਿਲਮ ਨਿਰਮਾਤਾ ਅਤੇ ਅਦਾਕਾਰ ਅੰਬਰਦੀਪ ਸਿੰਘ ਵਲੋਂ ਲਿਖੀ ਜਾ ਰਹੀ ਹੈ।
lagaan-set-for-special-theatrical-comeback-as-classic-film-marks-25-years
Punjabi

25ਵੀਂ ਵਰ੍ਹੇਗੰਢ ਮੌਕੇ ‘ਲਗਾਨ’ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮ 'ਲਗਾਨ' ਆਪਣੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ 12 ਜੂਨ ਤੋਂ 14 ਜੂਨ ਤੱਕ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਆਮਿਰ ਖਾਨ ਪ੍ਰੋਡਕਸ਼ਨਜ਼ ਵੱਲੋਂ ਜਾਰੀ ਕੀਤੇ ਗਏ ਐਲਾਨ ਵਿੱਚ ਦਿੱਤੀ ਗਈ ਹੈ।
aamir-khan-confirms-wedding-with-gauri-spratt-set-to-marry-on-july-5
Punjabi

61 ਸਾਲ ਦੀ ਉਮਰ ਵਿੱਚ ਤੀਜਾ ਵਿਆਹ ਕਰਵਾਉਣਗੇ ਆਮਿਰ ਖਾਨ?

ਆਮਿਰ ਖਾਨ ਅਤੇ ਉਨ੍ਹਾਂ ਦੀ ਸਾਥੀ ਗੌਰੀ ਸਪ੍ਰੈਟ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਆਮਿਰ ਖਾਨ ਅਤੇ ਗੌਰੀ ਵਿਆਹ ਕਰਨ ਵਾਲੇ ਹਨ।ਆਮਿਰ ਖਾਨ ਅਤੇ ਗੌਰੀ ਕਈ ਸਾਲਾਂ ਤੋਂ ਡੇਟ ਕਰ ਰਹੇ ਹਨ। ਪਿਛਲੇ ਸਾਲ, ਆਪਣੇ 60ਵੇਂ ਜਨਮਦਿਨ 'ਤੇ, ਆਮਿਰ ਨੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ।ਵਿਆਹ ਘਰ ਵਿੱਚ ਇੱਕ ਸਾਦਾ, ਨਿੱਜੀ ਸਮਾਰੋਹ ਹੋਵੇਗਾ।
diljit-dosanjh-announces-historic-wembley-stadium-show
Punjabi

ਦਿਲਜੀਤ ਦੋਸਾਂਝ ਨੇ ਸਤੰਬਰ ਵਿੱਚ ਵੈਂਬਲੀ ਸਟੇਡੀਅਮ ਸ਼ੋਅ ਦਾ ਕੀਤਾ ਐਲਾਨ

ਦਿਲਜੀਤ ਦੋਸਾਂਝ ਨੇ ਅਧਿਕਾਰਤ ਤੌਰ 'ਤੇ ਵੈਂਬਲੀ ਸਟੇਡੀਅਮ ਵਿੱਚ ਆਪਣੇ ਲਾਈਵ ਕਨਸਰਟ ਦਾ ਐਲਾਨ ਕਰ ਦਿੱਤਾ ਹੈ। ਆਪਣੇ ਟੋਰਾਂਟੋ ਸ਼ੋਅ ਦੌਰਾਨ, ਇਸ ਪੰਜਾਬੀ ਸੁਪਰਸਟਾਰ ਨੇ ਐਲਾਨ ਕੀਤਾ ਕਿ 'ਔਰਾ ਵਰਲਡ ਟੂਰ 2026' ਆਉਣ ਵਾਲੀ 12 ਸਤੰਬਰ ਨੂੰ ਲੰਡਨ ਦੇ ਇਤਿਹਾਸਕ ਵੈਂਬਲੀ ਸਟੇਡੀਅਮ ਵਿੱਚ ਜਾਵੇਗਾ। ਦਿਲਜੀਤ ਨੇ ਗੂੰਜਦੀ ਹੋਈ ਭੀੜ ਨੂੰ ਦੱਸਿਆ, "ਅਸੀਂ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਸ਼ੋਅ ਕਰ ਰਹੇ ਹਾਂ।
salman-khan-team-sends-legal-notice-to-makers-of-kala-deer-a-battle-for-legacy
Punjabi

ਸਲਮਾਨ ਖਾਨ ਦੀ ਟੀਮ ਵੱਲੋਂ 'ਕਾਲਾ ਡੀਅਰ' ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਟੀਮ ਨੇ ਫਿਲਮ "ਕਾਲਾ ਡੀਅਰ - ਏ ਬੈਟਲ ਫਾਰ ਲੀਗੇਸੀ" ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਫਿਲਮ ਆਪਣੀ ਘੋਸ਼ਣਾ ਤੋਂ ਹੀ ਖ਼ਬਰਾਂ ਵਿੱਚ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਸਦੀ ਕਹਾਣੀ ਸਲਮਾਨ ਖਾਨ ਕਾਲਾ ਹਿਰਨ ਕੇਸ 'ਤੇ ਅਧਾਰਤ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link