Jun 10, 2022 12:27 PM - Agencies

ਆਮਿਰ ਲਿਆਕਤ, ਜਿਨ੍ਹਾਂ ਨੂੰ ਪ੍ਰਸਿੱਧ ਮੀਮ, 'ਵਾਹ-ਵਾਹ', ਦੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ, ਨੂੰ ਕਰਾਚੀ ਦੀ ਖੁਦਾਦ ਕਾਲੋਨੀ 'ਚ ਆਪਣੇ ਘਰ 'ਚ ਕਥਿਤ ਤੌਰ 'ਤੇ ਬੇਹੋਸ਼ ਪਾਇਆ ਗਿਆ ਸੀ| ਉਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪਾਕਿਸਤਾਨ ਦੇ ਰਾਸ਼ਟਰੀ ਸਪੀਕਰ ਪਰਵੇਜ਼ ਅਸ਼ਰਫ਼ ਨੇ ਇਸ ਦੁਖਦਾਈ ਘਟਨਾ ਤੋਂ ਬਾਅਦ ਸਦਨ ਦਾ ਸੈਸ਼ਨ ਮੁਲਤਵੀ ਕਰ ਦਿੱਤਾ।
ਆਮਿਰ ਲਿਆਕਤ ਹੁਸੈਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਵਜੋਂ ਚੁਣੇ ਗਏ ਸਨ ਅਤੇ 2004 ਤੋਂ 2007 ਤੱਕ ਧਾਰਮਿਕ ਮਾਮਲਿਆਂ ਦੇ ਰਾਜ ਮੰਤਰੀ ਵਜੋਂ ਸੇਵਾ ਨਿਭਾਈ। ਉਹ ਉਸ ਸਮੇਂ ਮੁਤਾਹਿਦਾ ਕੌਮੀ ਮੂਵਮੈਂਟ ਦੇ ਮੈਂਬਰ ਸਨ ।
2007 ਵਿੱਚ, ਉਨ੍ਹਾਂ ਨੂੰ ਭਾਰਤੀ ਮੂਲ ਦੇ ਬ੍ਰਿਟਿਸ਼-ਅਮਰੀਕੀ ਨਾਵਲਕਾਰ ਸਲਮਾਨ ਰਸ਼ਦੀ ਬਾਰੇ ਵਿਵਾਦਪੂਰਨ ਟਿੱਪਣੀਆਂ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ 2008 ਚ ਐਮ.ਕਿਊ.ਐਮ ਤੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ, ਮਾਰਚ 2018 'ਚ, ਉਹ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) 'ਚ ਸ਼ਾਮਲ ਹੋ ਗਏ ਸੀ। 2018 ਦੀਆਂ ਪਾਕਿਸਤਾਨੀ ਆਮ ਚੋਣਾਂ 'ਚ, ਉਹ ਐਨ.ਏ -245 (ਕਰਾਚੀ ਈਸਟ -4) ਤੋਂ ਪੀ.ਟੀ.ਆਈ ਦੇ ਉਮੀਦਵਾਰ ਵਜੋਂ ਨੈਸ਼ਨਲ ਅਸੈਂਬਲੀ ਲਈ ਦੁਬਾਰਾ ਚੁਣੇ ਗਏ ਸਨ।