Oct 17, 2023 8:36 PM - CONNECT NEWS

ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਆਪਣੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' ਬਾਰੇ ਐਲਾਨ ਕੀਤਾ ਹੈ।
ਰੋਹਿਤ ਸ਼ੈੱਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੀਪਿਕਾ ਦੇ ਰੋਲ ਬਾਰੇ ਗੱਲ ਕੀਤੀ।
ਰੋਹਿਤ ਨੇ ਫਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ- “ਇਹ ਹੈ ਸਾਡੇ ਯੂਨੀਵਰਸ ਦੀ ਸਭ ਤੋਂ ਖਤਰਨਾਕ ਪੁਲਿਸ ਅਫਸਰ… ਸ਼ਕਤੀ ਸ਼ੈੱਟੀ… ਮਾਈ ਲੇਡੀ ਸਿੰਘਮ… ਦੀਪਿਕਾ ਪਾਦੂਕੋਣ।”
ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਇੱਕ ਔਰਤ ਸੀਤਾ ਤੋਂ 'ਦੁਰਗਾ' ਬਣ ਸਕਦੀ ਹੈ। ਸ਼ੈੱਟੀ ਨੇ ਲਿਖਿਆ ਕਿ "ਨਾਰੀ ਸੀਤਾ ਕਾ ਭੀ ਰੂਪ ਹੈ ਔਰ ਦੁਰਗਾ ਕਾ ਭੀ।"




