14.14C Vancouver
ADS

Feb 5, 2024 3:07 PM -

ਪੂਨਮ ਪਾਂਡੇ ਦੀ ਫਰਜ਼ੀ ਮੌਤ ਦੇ ਪਿੱਛੇ ਏਜੰਸੀ ਨੇ ਮੰਗੀ ਮੁਆਫੀ!

Share On
agency-behind-poonam-pandeys-fake-death-gimmick-apologies
Soon after the news grew big, Poonam showed up and revealed that she was not dead, but the announcement made was only an effort to create awareness about Cervical Cancer.(Photo:Instagram/poonampandeyreal)

ਪੂਨਮ ਪਾਂਡੇ ਇਨ੍ਹੀਂ ਦਿਨੀਂ ਆਪਣੀ ਫਰਜ਼ੀ ਮੌਤ ਦੀਆਂ ਖਬਰਾਂ ਕਾਰਨ ਸੁਰਖੀਆਂ ਵਿੱਚ ਹੈ। ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਨਮ ਨੇ ਮੀਡੀਆ ਵਿੱਚ ਇਸ ਬਿਮਾਰੀ ਨਾਲ ਆਪਣੀ ਮੌਤ ਦੀ ਝੂਠੀ ਖ਼ਬਰ ਫੈਲਾਈ ਸੀ।

ਇਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਹੀ ਉਹ ਖੁਦ ਕੈਮਰੇ ਦੇ ਸਾਹਮਣੇ ਆਈ ਅਤੇ ਦੱਸਿਆ ਕਿ ਉਹ ਜ਼ਿੰਦਾ ਹੈ। ਉਨ੍ਹਾਂ ਨੇ ਇਹ ਸਭ ਕੁਝ ਸਰਵਾਈਕਲ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ। ਭਾਵੇਂ ਪੂਨਮ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਸੀ ਪਰ ਲੋਕਾਂ ਨੂੰ ਉਸ ਦਾ ਇਹ ਤਰੀਕਾ ਪਸੰਦ ਨਹੀਂ ਆਇਆ।

ਇਸ ਨੂੰ ਲੈ ਕੇ ਪੂਨਮ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੂਨਮ ਪਾਂਡੇ ਦੇ ਫਰਜ਼ੀ ਮੌਤ ਦੇ ਸਟੰਟ ਪਿੱਛੇ ਕੰਪਨੀ ਨੇ ਮੁਆਫੀਨਾਮਾ ਜਾਰੀ ਕੀਤਾ ਹੈ।

ਡਿਜੀਟਲ ਏਜੰਸੀ ਸ਼ਬਾਂਗ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਮੰਨਿਆ ਹੈ ਕਿ ਇਸ ਵਿਵਾਦਤ ਮੁਹਿੰਮ ‘ਚ ਉਸ ਦਾ ਹੱਥ ਸੀ। ਉਨ੍ਹਾਂ ਦੱਸਿਆ ਕਿ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਚਲਾਈ ਇਸ ਮੁਹਿੰਮ ਵਿੱਚ ਉਨ੍ਹਾਂ ਨੇ ਪੂਨਮ ਪਾਂਡੇ ਦੀ ਮੌਤ ਦਾ ਫਰਜ਼ੀਵਾੜਾ ਲਗਾਇਆ। ਇਸ ਪੂਰੇ ਮਾਮਲੇ ਪਿੱਛੇ ਮਕਸਦ ਸਿਰਫ਼ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਪੀੜਤ ਲੋਕਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ।

ਏਜੰਸੀ ਨੇ ਇਸ ਮਾਮਲੇ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਮੁਆਫੀ ਮੰਗੀ ਹੈ। ਇੱਕ ਲੰਬੀ ਪੋਸਟ ਲਿਖਣ ਦੇ ਨਾਲ, ਕੰਪਨੀ ਨੇ ਲੋਕਾਂ ਦੀਆਂ ਟਿੱਪਣੀਆਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਸਰਵਾਈਕਲ ਕੈਂਸਰ ਨਾਲ ਜੂਝ ਰਹੇ ਆਪਣੇ ਪਰਿਵਾਰਾਂ ਬਾਰੇ ਦੱਸਿਆ ਹੈ।

Latest news

diljit-dosanjh-shuts-down-exit-rumours-with-border-2-bts-drop
Punjabi

ਦਿਲਜੀਤ ਦੋਸਾਂਝ ਨੇ 'ਬਾਰਡਰ 2' ਬਾਰੇ ਚੱਲ ਰਹੀਆਂ ਅਫਵਾਹਾਂ 'ਤੇ ਲਾਈ ਰੋਕ

ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਰਾਂ ਦੀਆਂ ਅਫਵਾਹਾਂ ਅਤੇ ਚਰਚੇ ਚੱਲ ਰਹੇ ਹਨ ਕਿ ਦਿਲਜੀਤ ਦੋਸਾਂਝ ਨੂੰ 'ਬਾਰਡਰ 2' 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਇਸ ਗਾਇਕ ਅਤੇ ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਕ ਵੀਡੀਓ ਪੋਸਟ ਕਰਕੇ ਸਾਰੀਆਂ ਅਫਵਾਹਾਂ ਨੂੰ ਬਰੇਕ ਲਾ ਦਿੱਤੀ ਹੈ। ਇਸ ਵੀਡੀਓ 'ਚ ਦਿਲਜੀਤ 'ਬਾਰਡਰ 2' ਦੀ ਸ਼ੂਟਿੰਗ 'ਚ ਸ਼ਾਮਲ ਦਿਖਾਇਆ ਗਿਆ ਹੈ। ਜਿੱਥੇ ਉਸ ਦੇ ਪਿਛੋਕੜ 'ਚ 'ਘਰ ਕਬ ਆਓਗੇ' ਵਾਲਾ ਚਰਚਿਤ ਗੀਤ ਚੱਲ ਰਿਹਾ ਹੈ। ਇਸ ਤੋਂ ਇਹ ਜ਼ਾਹਰ ਹੋ ਗਿਆ ਹੈ ਕਿ ਦਿਲਜੀਤ ਦੀ ਮੌਜੂਦਗੀ 'ਬਾਰਡਰ 2' ਵਿੱਚ ਨਾ ਸਿਰਫ ਬਰਕਰਾਰ ਹੈ ਸਗੋਂ ਮਜ਼ਬੂਤ ਵੀ ਹੈ।
instagram-account-of-many-pakistani-artists-is-restored
Punjabi

ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਖਾਤੇ ਹੋਏ ਬਹਾਲ

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਬੰਦ ਕੀਤੇ ਗਏ ਇੰਸਟਾਗ੍ਰਾਮ ਖਾਤੇ ਬਹਾਲ ਹੋ ਗਏ ਹਨ। ਇਨ੍ਹਾਂ 'ਚ ਪਾਕਿਸਤਾਨੀ ਅਭਿਨੇਤਰੀ ਮਾਵਰਾ ਹੋਕੇਨ ਵੀ ਸ਼ਾਮਲ ਹਨ, ਜਿਸ ਦਾ ਖਾਤਾ ਕਈ ਮਹੀਨੇ ਬੰਦ ਰਿਹਾ ਪਰ ਹੁਣ ਭਾਰਤ 'ਚ ਉਸ ਨੂੰ ਵੇਖਿਆ ਜਾ ਸਕਦਾ ਹੈ।ਜਦੋਂ ਪਹਿਲਗਾਮ ਹਮਲੇ 'ਚ 26 ਨਾਗਰਿਕਾਂ ਦੀ ਜਾਨ ਚਲੀ ਗਈ ਸੀ ਤਾਂ ਉਸ ਪਿਛੋਂ ਡਿਜੀਟਲ ਬਲੈਕ ਆਊਟ ਵਜੋਂ ਕਈ ਪਾਕਿਸਤਾਨੀ ਕਲਾਕਾਰਾਂ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ।
sardaar-ji-3-receives-overwhelming-reception-in-pakistan
Punjabi

'ਸਰਦਾਰ ਜੀ 3' ਨੂੰ ਪਾਕਿਸਤਾਨ ਵਿੱਚ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਭਾਰਤ ਤੋਂ ਬਿਨ੍ਹਾਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਲੀਜ਼ ਹੋਈ 'ਸਰਦਾਰ ਜੀ 3' ਪਾਕਿਸਤਾਨ ਵਿੱਚ ਚੌਖੀ ਧਮਾਲ ਮਚਾ ਰਹੀ ਹੈ,ਜਿਸ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਦਾ ਰਿਕਾਰਡ ਵੀ ਅਪਣੇ ਨਾਂਅ ਕਰ ਲਿਆ ਹੈ ਜਦਕਿ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਹੋਣ ਤੋਂ ਰੋਕ ਦਿੱਤਾ ਗਿਆ ਹੈ।ਇੱਕ ਭਾਰਤੀ ਸਟਾਰ ਦੇ ਨਾਲ ਇੱਕ ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕਰਨ ਨਾਲ ਪੂਰੇ ਭਾਰਤ ਵਿੱਚ ਬਹੁਤ ਵਿਵਾਦ ਹੋਇਆ, ਖਾਸ ਤੌਰ ਤੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ।ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਫਿਲਮ ਦੇ ਪੂਰੇ ਪਾਕਿਸਤਾਨ 'ਚ ਟਿਕਟ ਵਿਕ ਗਏ ਅਤੇ ਇਸ ਫਿਲਮ ਨੇ ਪਹਿਲੇ ਦਿਨ $500,000 (ਲਗਭਗ ₹4.27 ਕਰੋੜ) ਦੀ ਸ਼ਾਨਦਾਰ ਕਮਾਈ ਕੀਤੀ ਹੈ।
paresh-rawal-confirms-comeback-to-hera-pheri-3
Punjabi

‘ਹੇਰਾ ਫੇਰੀ-3’ ਵਿੱਚ ਪਰੇਸ਼ ਰਾਵਲ ਦੀ ਵਾਪਸੀ

naseeruddin-shah-comes-forward-to-support-diljit-dosanjh
Punjabi

ਨਸੀਰੂਦੀਨ ਸ਼ਾਹ ਦਿਲਜੀਤ ਦੋਸਾਂਝ ਦਾ ਸਮਰਥਨ ਕਰਨ ਲਈ ਆਏ ਅੱਗੇ

ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਵਿਵਾਦ ਵਿਚ ਘਿਰ ਗਿਆ ਹੈ। ਇਸ ਸਭ ਦੇ ਦਰਮਿਆਨ ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸਮਰਥਨ ਵਿਚ ਆ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link