8.04C Vancouver
ADS

Dec 5, 2024 5:37 PM - Connect Newsroom

ਐਸ਼ਵਰਿਆ ਨੇ ਆਪਣੇ ਨਾਂਅ ਨਾਲੋਂ ਬਚਨ ਸ਼ਬਦ ਹਟਾਇਆ

Share On
aishwarya-drops-bachchan
The omission has fueled widespread discussions, with social media flooded with theories about their potential separation.(Photo: Facebook/Aishwarya Bacchan)

ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬਚਨ ਦੇ ਵਿਆਹੁਤਾ ਸੰਬੰਧਾਂ ’ਚ ਵਧ ਰਹੀ ਦੂਰੀ ਹੁਣ ਝਲਕਣ ਲੱਗੀ ਹੈ। ਬਾਲੀਵੁੱਡ ਦੀ ਇਸ ਜੋੜੀ ਨੂੰ ਲੈ ਕੇ ਤਲਾਕ ਵਰਗੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਹਨ। ਦੁਬਈ ’ਚ ਪਿਛਲੇ ਦਿਨੀਂ ਹੋਏ ਇਕ ਪ੍ਰੋਗਰਾਮ ਤੋਂ ਪਿੱਛੋਂ ਇਨ੍ਹਾਂ ਦੇ ਸੰਬੰਧਾਂ ਨੂੰ ਲੈ ਕੇ ਤਾਜ਼ਾ ਅਫਵਾਹਾਂ ਨੇ ਹੋਰ ਜੋਰ ਫੜ ਲਿਆ ਹੈ, ਕਿਉਂਕਿ ਉੱਥੇ ਬਚਨ ਸ਼ਬਦ ਤੋਂ ਬਗੈਰ ਐਸ਼ਵਰਿਆ ਦਾ ਨਾਂਅ ਸਾਹਮਣੇ ਆਇਆ ਸੀ, ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਉਨ੍ਹਾਂ ਦੇ ਅਭਿਸ਼ੇਕ ਨਾਲ ਰਿਸ਼ਤੇ ਨੂੰ ਲੈ ਕੇ ਖੜੇ੍ਹ ਹੋਣ ਲੱਗੇ ਹਨ।

ਸੋਸ਼ਲ ਮੀਡੀਆ ਨੇ ਇਸ ਤਰ੍ਹਾਂ ਦੇ ਚਰਚਿਆਂ ਨੂੰ ਹੋਰ ਜ਼ਿਆਦਾ ਹਵਾ ਦਿੱਤੀ ਹੈ ਅਤੇ ਇਹ ਅੱਗੇ ਤੋਂ ਅੱਗੇ ਫੈਲ ਰਹੇ ਹਨ। ਇਨ੍ਹਾਂ ਦੇ ਇਕ ਪਰਿਵਾਰਕ ਮੈਂਬਰ ਦਿਨੇਸ਼ ਰਾਏ ਬਚਨ ਨੇ ਕਥਿਤ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਇਕ ਦੂਜੇ ਤੋਂ ਤਲਾਕ ਲੈ ਰਹੇ ਹਨ।

Latest news

something-has-shifted-bollywood-steps-up-for-a-flooded-punjab
Punjabi

ਪੰਜਾਬ ਦੇ ਹੜ੍ਹ ਪੀੜਤਾਂ ਲਈ ਬਾਲੀਵੁੱਡ ਨੇ ਵਧਾਏ ਕਦਮ

ਬਾਲੀਵੁੱਡ ਨੇ ਅਕਸਰ ਪੰਜਾਬ ਨੂੰ ਜਾਨਦਾਰ ਸੰਗੀਤ ਰੰਗ-ਬਰੰਗੇ ਸਭਿੱਆਚਾਰ ਅਤੇ ਵੱਡੀ ਊਰਜਾ ਵਾਲੀ ਮੌਜੂਦਗੀ ਵਾਸਤੇ ਆਪਣਾ ਪ੍ਰੇਰਣਾ ਸਰੋਤ ਮੰਨਿਆ ਹੈ। ਫਿਲਮ ਇੰਡਸਟਰੀ ਨੇ ਅੱਜ ਜੋ ਪੰਜਾਬ ਦਾ ਰੂਪ ਦੇਖਿਆ ਹੈ ਉਹ ਬੜਾ ਦੁਖਦਾਇਕ ਅਤੇ ਤ੍ਰਾਸਦੀ ਵਾਲਾ ਹੈ। ਹੜ੍ਹਾਂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਪੂਰੇ ਪਿੰਡ ਡੁੱਬ ਗਏ, ਘਰ ਰੁੜ ਗਏ, ਪਰਿਵਾਰ ਬੇਘਰ ਹੋ ਗਏ ਅਤੇ ਫਸਲਾਂ ਤਬਾਹ ਹੋ ਗਈਆਂ। ਇਹੋ ਕਾਰਨ ਹੈ ਕਿ ਫਿਲਮ ਨਗਰੀ ਦੇ ਬਹੁਤ ਸਾਰੇ ਲੋਕ ਅੱਜ ਪੰਜਾਬ ਦਾ ਦੁਖ-ਸੁੱਖ ਵੰਡਾਉਣ ਲਈ ਅੱਗੇ ਵਧੇ ਹਨ।
diljit-dosanjh-zomato-and-the-punjabi-diaspora-unite-for-punjab-flood-relief
Punjabi

ਦਿਲਜੀਤ ਦੌਸਾਂਝ ਵੀ ਆਪਣੇ ਸਾਥੀਆਂ ਸਮੇਤ ਹੜ੍ਹ ਪੀੜਤਾਂ ਲਈ ਯਤਨਸ਼ੀਲ

ਕੌਮਾਂਤਰੀ ਪੱਧਰ 'ਤੇ ਸੰਗੀਤ ਦੇ ਖੇਤਰ ਵਿੱਚ ਪ੍ਰਸਿੱਧੀ ਖੱਟਣ ਵਾਲੇ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆ ਵਿੱਚ ਚੱਲ ਰਹੇ ਆਪਣੇ ਸਟੇਜ ਪ੍ਰੋਗਰਾਮਾਂ ਦੌਰਾਨ ਆਪਣੇ ਦਿਲ 'ਚੋਂ ਪੰਜਾਬ ਦੇ ਹੜ੍ਹ ਦਾ ਦਰਦ ਨਹੀਂ ਵਿਸਾਰਿਆ। ਉਸ ਨੇ ਆਪਣੀ ਟੀਮ ਅਤੇ ਸਾਂਝ ਫਾਊਡੇਸ਼ਨ ਨਾਲ ਮਿਲ ਕੇ ਪੀੜਤਾਂ ਲਈ ਵੱਡੇ ਯਤਨ ਕੀਤੇ ਹਨ। ਦਿਲਜੀਤ ਅਤੇ ਉਸ ਦੀ ਫਾਊਂਡੇਸ਼ਨ ਨੇ ਬਹੁਤ ਸਾਰੇ ਪਿੰਡਾਂ ਨੂੰ ਗੋਦ ਲਿਆ ਹੈ ਅਤੇ ਇਸ ਸਾਰੇ ਕੰਮ ਦੀ ਦੇਖ-ਰੇਖ ਉਸ ਦੀ ਮੈਨੇਜਰ ਸੋਨਾਲੀ ਸਿੰਘ ਕਰ ਰਹੀ ਹੈ।
karan-aujla-to-feature-on-the-jimmy-fallon-show-a-proud-moment-for-punjabis-worldwide
Punjabi

ਕਰਨ ਔਜਲਾ 9 ਸਤੰਬਰ ਦੇ 'ਜਿੰਮੀ ਫੈਲੋਨ ਸ਼ੋਅ' ਵਿੱਚ ਦੇਣਗੇ ਪੇਸ਼ਕਾਰੀ

ਪ੍ਰਸਿੱਧ ਗਾਇਕ ਕਰਨ ਔਜਲਾ ਨੇ 9 ਸਤੰਬਰ ਨੂੰ ਹੋਣ ਵਾਲੇ 'ਜਿੰਮੀ ਫੈਲੋਨ ਸ਼ੋਅ' ਵਿੱਚ ਆਪਣੀ ਪੇਸ਼ਕਾਰੀ ਲਈ ਮੁਕੰਮਲ ਤਿਆਰੀ ਕਰ ਲਈ ਹੈ। ਇਹ ਦੁਨੀਆ ਭਰ ਦੇ ਪੰਜਾਬੀਆਂ ਲਈ ਇਕ ਮਾਣ ਮੱਤਾ ਪਲ ਹੋਵੇਗਾ ਕਿ ਪੰਜਾਬ ਦਾ ਇਕ ਕਲਾਕਾਰ ਇੰਨੇ ਵੱਡੇ ਸ਼ੋਅ ਵਿੱਚ ਦਰਸ਼ਕਾਂ ਦੇ ਸਾਵੇਂ ਮੰਚ 'ਤੇ ਮੌਜੂਦ ਹੋਵੇਗਾ। ਕਰਨ ਔਜਲਾ ਜੋ ਕਿ ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਿਤ ਹੈ ਅਤੇ ਹੁਣ ਕੈਨੇਡਾ ਦੇ ਸਰੀ ਵਿੱਚ ਵਸਿਆ ਹੋਇਆ ਹੈ। ਸਿਰਫ ਇਕ ਸੰਗੀਤਕਾਰ ਨਹੀਂ ਸਗੋਂ ਇਕ ਬੜੀ ਦਿਲਕਸ਼ ਅਵਾਜ਼ ਦਾ ਮਾਲਕ ਵੀ ਹੈ।
punjab-floods-devastate-lives-as-film-releases-take-a-backseat
Punjabi

ਪੰਜਾਬ ਦੇ ਭਿਆਨਕ ਹੜ੍ਹਾਂ ਕਾਰਨ ਫਿਲਮਾਂ ਦੀ ਰਿਲੀਜ਼ ਹੋਈ ਮੁਲਤਵੀ

ਪੰਜਾਬ ਵਿੱਚ ਇਨ੍ਹੀਂ ਦਿਨੀਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਦਾ ਅਸਰ ਭਾਰਤ ਦੇ ਨਾਲ-ਨਾਲ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦਰਮਿਆਨ ਵੀ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਉਦਯੋਗ ਨਾਲ ਜੁੜੀਆਂ ਕਈ ਚਰਚਿਤ ਸ਼ਖਸੀਅਤਾਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਮੈਦਾਨ ਵਿੱਚ ਨਿੱਤਰੀਆਂ ਹਨ। ਇਸ ਦੇ ਨਤੀਜੇ ਵਜੋਂ ਕੁਝ ਫਿਲਮਾਂ ਦੇ ਰਿਲੀਜ਼ ਦੀਆਂ ਤਾਰੀਖਾਂ ਹੁਣ ਬਦਲ ਦੇ ਅੱਗੇ ਕੀਤੀਆਂ ਜਾ ਰਹੀਆਂ ਹਨ।
diljit-dosanjh-steps-away-from-no-entry-sequel-amid-busy-schedule
Punjabi

ਦਿਲਜੀਤ ਦੋਸਾਂਝ ਨੇ ਰੁਝੇਵਿਆਂ ਕਾਰਨ ਨੌਂ ਐਂਟਰੀ ਦੇ ਸੀਕਵਲ ਤੋਂ ਪਿੱਛੇ ਹਟਾਏ ਪੈਰ

ਚਰਚਿਤ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨੌਂ ਐਂਟਰੀ ਸੀਕਵਲ ਨੂੰ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਨੀਸ ਬਜ਼ਮੀ ਵਲੋਂ ਨਿਰਦੇਸ਼ਕ ਅਤੇ ਬੋਨੀ ਕਪੂਰ ਦੇ ਨਿਰਮਾਣ ਅਧੀਨ ਬਣਨ ਵਾਲੀ ਫਿਲਮ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link