May 23, 2025 12:20 PM - Connect Newsroom

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬਚਨ ਨੇ ਇਸ ਵਾਰ ਵੀ ਕਾਨਸ 2025 ਫੈਸਟੀਵਲ ਦੇ ਰੈਡ ਕਾਰਪੇਟ 'ਤੇ ਬੜੀ ਸ਼ਾਨਦਾਰ ਅਤੇ ਸਟਾਈਲਿਸ਼ ਐਂਟਰੀ ਕੀਤੀ ਹੈ। ਆਪਣੇ ਪ੍ਰਸ਼ੰਸਕਾਂ ਦੀ ਉਡੀਕ ਨੂੰ ਖਤਮ ਕਰਦਿਆਂ ਐਸ਼ਵਰਿਆ ਨੇ ਰਿਵਾਇਤੀ ਭਾਰਤੀ ਗਹਿਣਿਆਂ ਨਾਲ ਸੱਜ ਕੇ ਅਤੇ ਇਕ ਸ਼ਾਨਦਾਰ ਸਾੜੀ ਪਹਿਨ ਨੇ ਫੈਸਟੀਵਲ ਦੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਮੀਡੀਆ ਫੋਟੋਗ੍ਰਾਫਰਾਂ ਦੇ ਕੈਮਰੇ ਐਸ਼ਵਰਿਆ 'ਤੇ ਕੇਂਦਰਿਤ ਹੋ ਗਏ ਅਤੇ ਮਾਹੌਲ ਕੈਮਰਿਆਂ ਦੀਆਂ ਫਲੈਸ਼ਾਂ ਨਾਲ ਚਮਕ ਉੱਠਿਆ।ਐਸ਼ਵਰਿਆ ਦੀ ਇਸ ਵਾਰ ਕਾਨਸ 'ਚ 22ਵੀਂ ਐਟਰੀ ਸੀ ਜਦੋਂਕਿ ਸਭ ਤੋਂ ਪਹਿਲਾਂ 2002 'ਚ ਦੇਵਦਾਸ ਫਿਲਮ ਦੇ ਪ੍ਰੀਮੀਅਰ ਦੌਰਾਨ ਇਸ ਫੈਸਟੀਵਲ 'ਚ ਚਮਕੀ ਸੀ।ਇਸ ਵਾਰ ਵੀ ਉਸ ਦੀ ਐਟਰੀ ਪਹਿਲਾਂ ਵਰਗੀ ਮਨਮੋਹਕ ਲੱਗ ਰਹੀ ਸੀ।




