Jul 18, 2025 12:51 PM - Connect Newsroom

ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਨੇ ਇਕ ਵੱਡਾ ਕਦਮ ਚੁੱਕਦਿਆਂ 650 ਸਟੰਟ ਕਲਾਕਾਰਾਂ ਦੀ ਜਾਨ ਦਾ ਬੀਮਾ ਕਰਵਾ ਕੇ ਭਾਰਤੀ ਫਿਲਮ ਇੰਡਸਟਰੀ 'ਚ ਸਟੰਟ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਅਸਲ 'ਚ ਇਹ ਫੈਸਲਾ ਉੱਘੇ ਸਟੰਟਮੈਨ ਐਸ.ਐਮ. ਰਾਜੂ ਦੀ ਮੌਤ ਕਾਰਨ ਲਿਆ ਗਿਆ ਹੈ, ਜਿਸ ਨੇ ਇਕ ਤਾਮਿਲ ਫਿਲਮ ਵੇਤੂਵਮ ਦੇ ਸੈੱਟ 'ਤੇ ਖਤਰਨਾਕ ਸਟੰਟ ਕਰਦਿਆਂ ਆਪਣੀ ਜਾਨ ਗਵਾ ਲਈ ਸੀ।
ਇਸ ਹਾਦਸੇ ਨੂੰ ਦੇਖਦਿਆਂ ਅਕਸ਼ੈ ਕੁਮਾਰ ਨੇ ਇਕ ਬੀਮਾ ਯੋਜਨਾ ਲਿਆਂਦੀ, ਜਿਸ ਅਧੀਨ 650 ਤੋਂ ਵੱਧ ਸਟੰਟ ਕਰਨ ਵਾਲਿਆਂ ਦੀ ਸਿਹਤ ਅਤੇ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਪਾਲਸੀ ਅਧੀਨ ਸਾਢੇ 5 ਲੱਖ ਤੱਕ ਦਾ ਨਕਦ ਡਾਕਟਰੀ ਇਲਾਜ ਸ਼ਾਮਲ ਹੋਵੇਗਾ। ਅਕਸ਼ੈ ਦੇ ਇਸ ਯਤਨ ਦੀ ਭਾਰੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।




