Dec 4, 2023 8:56 PM - CONNECT NEWS

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਿਸ਼ਨ ਰਾਣੀਗੰਜ ਵੱਡੇ ਪਰਦੇ 'ਤੇ ਸਫਲ ਪਾਰੀ ਤੋਂ ਬਾਅਦ ਹੁਣ ਓ. ਟੀ. ਟੀ. ਪਲੇਟਫਾਰਮ ਨੈਟਫਲਿਕਸ 'ਤੇ ਉਪਲਬਧ ਹੋ ਗਈ ਹੈ।
ਪੂਜਾ ਐਂਟਰਟੇਨਮੈਂਟ ਦੀ ਮਿਸ਼ਨ ਰਾਣੀਗੰਜ ਪਿਛਲੇ ਮਹੀਨੇ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ।
ਫਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ, ਜੈਕੀ ਭਗਨਾਨੀ ਅਤੇ ਦੀਪਸ਼ਿਕਾ ਦੇਸ਼ਮੁਖ ਨੇ ਕੀਤਾ ਹੈ।
ਟੀਨੂੰ ਸੁਰੇਸ਼ ਦੇਸਾਈ ਵਲੋਂ ਨਿਰਦੇਸ਼ਤ ਫਿਲਮ ਕੋਲੇ ਦੀ ਖਾਣ ਦੁਰਘਟਨਾ ਦੇ ਆਲੇ-ਦੁਆਲੇ ਹੈ ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਸਵੰਤ ਸਿੰਘ ਗਿੱਲ ਨੇ ਇਸ ਦੇ ਬਚਾਅ ਵਿਚ ਮੁੱਖ ਭੂਮਿਕਾ ਨਿਭਾਈ ਸੀ।
ਫਿਲਮ ਵਿਚ ਪਰਿਣੀਤੀ ਚੋਪੜਾ, ਕੁਮੁਦ ਮਿਸ਼ਰਾ, ਰਵੀ ਕਿਸ਼ਨ ਅਤੇ ਹੋਰ ਵੀ ਹਨ।




