14.93C Vancouver
ADS

Apr 5, 2024 12:52 PM - Connect Newsroom

‘ਲਵ ਐਂਡ ਵਾਰ’ ’ਚ ਆਲੀਆ ਭੱਟ ਦੀ ਭੂਮਿਕਾ ਦਾ ਖੁਲਾਸਾ, ਫੈਨਜ਼ ਨੂੰ ਨਹੀਂ ਹੋਵੇਗਾ ਯਕੀਨ - ‘Love And War’?

Share On
alia-bhatt-turning-singer-for-sanjay-leela-bhansalis-love-and-war
It is reported that ‘Love And War’ will feature Alia’s most complex character in her career. However, talking about the male leads, Ranbir Kapoor and Vicky Kaushal will be featured in the film which also hints at the film being a love triangle.(Photo: Instagram/aliaabhatt)

‘ਗੰਗੂਬਾਈ ਕਾਠੀਆਵਾੜੀ’ ਨਾਲ ਧਮਾਲ ਮਚਾਉਣ ਵਾਲੀ ਆਲੀਆ ਭੱਟ ਅਤੇ ਸੰਜੇ ਲੀਲਾ ਭੰਸਾਲੀ ਦੀ ਜੋੜੀ ਇੱਕ ਵਾਰ ਫਿਰ ਬਾਕਸ ਆਫਿਸ ’ਤੇ ਧਮਾਕਾ ਕਰਨ ਆ ਰਹੀ ਹੈ। ਸੰਜੇ ਲੀਲਾ ਭੰਸਾਲੀ ਪਹਿਲਾਂ ਹੀ ਆਲੀਆ ਭੱਟ, ਰਣਬੀਰ ਕਪੂਰ ਅਤੇ ਵਿੱਕੀ ਕੌਸ਼ਲ ਨਾਲ ਆਪਣੀ ਨਵੀਂ ਫਿਲਮ ‘ਲਵ ਐਂਡ ਵਾਰ’ ਦਾ ਐਲਾਨ ਕਰ ਚੁੱਕੇ ਹਨ।

ਹਾਲਾਂਕਿ ਇਸ ਫਿਲਮ ਦਾ ਪਲਾਂਟ ਕੀ ਹੈ ਇਹ ਕੋਈ ਨਹੀਂ ਜਾਣਦਾ ਪਰ ਹੁਣ ਇਸ ਫਿਲਮ ’ਚ ਆਲੀਆ ਭੱਟ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ। ਇਸ ਫਿਲਮ ’ਚ ਆਲੀਆ ਭੱਟ ਕੀ ਕਿਰਦਾਰ ਨਿਭਾਉਣ ਵਾਲੀ ਹੈ, ਇਸ ਦਾ ਖੁਲਾਸਾ ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ‘ਲਵ ਐਂਡ ਵਾਰ’ ਦੇ ਐਲਾਨ ਤੋਂ ਬਾਅਦ ਇਸ ਫਿਲਮ ਦੀ ਚਰਚਾ ਜ਼ੋਰਾਂ ’ਤੇ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰਣਬੀਰ, ਆਲੀਆ ਅਤੇ ਵਿੱਕੀ ਕੌਸ਼ਲ ਇੱਕੋ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਆਲੀਆ ਰਣਬੀਰ ਨਾਲ ’ਬ੍ਰਹਮਾਸਤਰ’ ਅਤੇ ਵਿੱਕੀ ਕੌਸ਼ਲ ਨਾਲ ਫਿਲਮ ’ਰਾਜ਼ੀ’ ’ਚ ਨਜ਼ਰ ਆਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਫਿਲਮਾਂ ਬਾਕਸ ਆਫਿਸ ’ਤੇ ਸਫਲ ਰਹੀਆਂ। ਹੁਣ ਇਹ ਤਿੱਕੜੀ ਬਾਲੀਵੁੱਡ ’ਚ ਹਲਚਲ ਮਚਾਉਣ ਲਈ ਤਿਆਰ ਹੈ।

ਮੀਡੀਆ ਰਿਪੋਰਟਸ ਮੁਤਾਬਕ ਸੰਜੇ ਲੀਲਾ ਭੰਸਾਲੀ ਦੀ ਫਿਲਮ ’ਲਵ ਐਂਡ ਵਾਰ’ ’ਚ ਆਲੀਆ ਭੱਟ ਇੱਕ ਸ਼ਾਨਦਾਰ ਕਿਰਦਾਰ ਨਿਭਾਉਣ ਜਾ ਰਹੀ ਹੈ। ਆਲੀਆ ਇਸ ਫਿਲਮ ’ਚ ਜੈਜ਼ ਸਿੰਗਰ ਦੀ ਭੂਮਿਕਾ ਨਿਭਾਏਗੀ।

ਦੱਸ ਦੇਈਏ ਕਿ ਇਸ ਫਿਲਮ ’ਚ ਆਲੀਆ ਦਾ ਰੋਲ ਉਸ ਦੀਆਂ ਪਿਛਲੀਆਂ ਸਾਰੀਆਂ ਫਿਲਮਾਂ ਦੇ ਮੁਕਾਬਲੇ ਜ਼ਿਆਦਾ ਚੁਣੌਤੀਪੂਰਨ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਫਿਲਮ ’ਲਵ ਐਂਡ ਵਾਰ’ 1964 ’ਚ ਰਿਲੀਜ਼ ਹੋਈ ਰਾਜ ਕਪੂਰ ਦੀ ਫਿਲਮ ’ਸੰਗਮ’ ਦਾ ਅਣ-ਅਧਿਕਾਰਤ ਰੀਮੇਕ ਹੈ। ਇਹ ਫਿਲਮ ਕ੍ਰਿਸਮਸ 2025 ’ਚ ਰਿਲੀਜ਼ ਹੋਵੇਗੀ।

Latest news

ammy-virk-reveals-major-bollywood-break-during-surrey-visit
Punjabi

ਐਮੀ ਵਿਰਕ ਨੇ ਕੀਤਾ ਖੁਲਾਸਾ, ਬਾਲੀਵੁੱਡ ਤੋਂ ਮਿਲੀ ਵੱਡੀ ਪੇਸ਼ਕਸ਼

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹਾਲ ਹੀ ਵਿੱਚ ਸਰੀ ਵਿੱਚ ਕਨੈਕਟ ਐਫ.ਐਮ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਫਿਲਮ 'ਭਾਗਮ ਭਾਗ' ਦਾ ਹਿੱਸਾ ਹੋਣਗੇ,ਜੋ ਪਹਿਲਾਂ ਅਕਸ਼ੈ ਕੁਮਾਰ ਅਤੇ ਗੋਵਿੰਦਾ ਨਾਲ ਜੁੜੀ ਹੋਈ ਸੀ। ਐਮੀ ਵਿਰਕ ਨੇ ਖੁਲਾਸਾ ਕੀਤਾ ਕਿ ਇਹ ਫਿਲਮ ਪ੍ਰਸਿੱਧ ਪੰਜਾਬੀ ਫਿਲਮ ਨਿਰਮਾਤਾ ਅਤੇ ਅਦਾਕਾਰ ਅੰਬਰਦੀਪ ਸਿੰਘ ਵਲੋਂ ਲਿਖੀ ਜਾ ਰਹੀ ਹੈ।
lagaan-set-for-special-theatrical-comeback-as-classic-film-marks-25-years
Punjabi

25ਵੀਂ ਵਰ੍ਹੇਗੰਢ ਮੌਕੇ ‘ਲਗਾਨ’ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮ 'ਲਗਾਨ' ਆਪਣੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ 12 ਜੂਨ ਤੋਂ 14 ਜੂਨ ਤੱਕ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਆਮਿਰ ਖਾਨ ਪ੍ਰੋਡਕਸ਼ਨਜ਼ ਵੱਲੋਂ ਜਾਰੀ ਕੀਤੇ ਗਏ ਐਲਾਨ ਵਿੱਚ ਦਿੱਤੀ ਗਈ ਹੈ।
aamir-khan-confirms-wedding-with-gauri-spratt-set-to-marry-on-july-5
Punjabi

61 ਸਾਲ ਦੀ ਉਮਰ ਵਿੱਚ ਤੀਜਾ ਵਿਆਹ ਕਰਵਾਉਣਗੇ ਆਮਿਰ ਖਾਨ?

ਆਮਿਰ ਖਾਨ ਅਤੇ ਉਨ੍ਹਾਂ ਦੀ ਸਾਥੀ ਗੌਰੀ ਸਪ੍ਰੈਟ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਆਮਿਰ ਖਾਨ ਅਤੇ ਗੌਰੀ ਵਿਆਹ ਕਰਨ ਵਾਲੇ ਹਨ।ਆਮਿਰ ਖਾਨ ਅਤੇ ਗੌਰੀ ਕਈ ਸਾਲਾਂ ਤੋਂ ਡੇਟ ਕਰ ਰਹੇ ਹਨ। ਪਿਛਲੇ ਸਾਲ, ਆਪਣੇ 60ਵੇਂ ਜਨਮਦਿਨ 'ਤੇ, ਆਮਿਰ ਨੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ।ਵਿਆਹ ਘਰ ਵਿੱਚ ਇੱਕ ਸਾਦਾ, ਨਿੱਜੀ ਸਮਾਰੋਹ ਹੋਵੇਗਾ।
diljit-dosanjh-announces-historic-wembley-stadium-show
Punjabi

ਦਿਲਜੀਤ ਦੋਸਾਂਝ ਨੇ ਸਤੰਬਰ ਵਿੱਚ ਵੈਂਬਲੀ ਸਟੇਡੀਅਮ ਸ਼ੋਅ ਦਾ ਕੀਤਾ ਐਲਾਨ

ਦਿਲਜੀਤ ਦੋਸਾਂਝ ਨੇ ਅਧਿਕਾਰਤ ਤੌਰ 'ਤੇ ਵੈਂਬਲੀ ਸਟੇਡੀਅਮ ਵਿੱਚ ਆਪਣੇ ਲਾਈਵ ਕਨਸਰਟ ਦਾ ਐਲਾਨ ਕਰ ਦਿੱਤਾ ਹੈ। ਆਪਣੇ ਟੋਰਾਂਟੋ ਸ਼ੋਅ ਦੌਰਾਨ, ਇਸ ਪੰਜਾਬੀ ਸੁਪਰਸਟਾਰ ਨੇ ਐਲਾਨ ਕੀਤਾ ਕਿ 'ਔਰਾ ਵਰਲਡ ਟੂਰ 2026' ਆਉਣ ਵਾਲੀ 12 ਸਤੰਬਰ ਨੂੰ ਲੰਡਨ ਦੇ ਇਤਿਹਾਸਕ ਵੈਂਬਲੀ ਸਟੇਡੀਅਮ ਵਿੱਚ ਜਾਵੇਗਾ। ਦਿਲਜੀਤ ਨੇ ਗੂੰਜਦੀ ਹੋਈ ਭੀੜ ਨੂੰ ਦੱਸਿਆ, "ਅਸੀਂ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਸ਼ੋਅ ਕਰ ਰਹੇ ਹਾਂ।
salman-khan-team-sends-legal-notice-to-makers-of-kala-deer-a-battle-for-legacy
Punjabi

ਸਲਮਾਨ ਖਾਨ ਦੀ ਟੀਮ ਵੱਲੋਂ 'ਕਾਲਾ ਡੀਅਰ' ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਟੀਮ ਨੇ ਫਿਲਮ "ਕਾਲਾ ਡੀਅਰ - ਏ ਬੈਟਲ ਫਾਰ ਲੀਗੇਸੀ" ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਫਿਲਮ ਆਪਣੀ ਘੋਸ਼ਣਾ ਤੋਂ ਹੀ ਖ਼ਬਰਾਂ ਵਿੱਚ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਸਦੀ ਕਹਾਣੀ ਸਲਮਾਨ ਖਾਨ ਕਾਲਾ ਹਿਰਨ ਕੇਸ 'ਤੇ ਅਧਾਰਤ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link