10.21C Vancouver
ADS

Jan 23, 2024 3:13 PM - The Connect News

ਆਖਰ ਕਿਉਂ ਵਿਵਾਦਾਂ ’ਚ ਘਿਰੇ ਮਨੀ ਲੌਗੀਆ

Share On
all-hate-and-no-love
Mani denied this request saying that although he respects Sidhu a lot, he is not Sidhu Moosewala and he will not sing his songs. (Photo: Instagram/Mani Longia)

ਪੰਜਾਬੀ ਗਾਇਕ ਮਨੀ ਲੌਗੀਆ ਲਗਾਤਾਰ ਸੁਰਖੀਆਂ ’ਚ ਬਣੇ ਹੋਏ ਹਨ। ਉਹ ਲੰਬੇ ਸਮੇਂ ਤੋਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਵਿਚਾਲੇ ਕਲਾਕਾਰ ਨਾਲ ਕੁਝ ਅਜਿਹਾ ਹੋਇਆ ਜਿਸ ਕਾਰਨ ਉਹ ਵਿਵਾਦਾਂ ਦਾ ਹਿੱਸਾ ਬਣ ਗਏ ਹਨ। ਦਰਅਸਲ, ਹਾਲ ਹੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਕੁਝ ਅਜਿਹਾ ਹੋਇਆ ਜਿਸ ਨਾਲ ਉੱਥੇ ਮੌਜੂਦ ਲੋਕ ਗੁੱਸੇ ਵਿੱਚ ਭੜਕ ਉੱਠੇ।

ਦਰਅਸਲ, ਮਨੀ ਲੌਂਗੀਆ ਇੱਕ ਸਟੇਜ ਸ਼ੋਅ ਵਿੱਚ ਸ਼ਾਮਲ ਹੋਏ ਸੀ। ਇਸ ਦੌਰਾਨ ਉੱਥੇ ਮੌਜੂਦ ਪ੍ਰਸ਼ੰਸਕਾਂ ਵੱਲੋਂ ਕਲਾਕਾਰ ਨੂੰ ਹੋਰ ਗਾਇਕਾਂ ਦੇ ਗੀਤ ਗਾਉਣ ਦੀ ਡਿਮਾਂਡ ਕੀਤੀ ਗਈ।

ਹਾਲਾਂਕਿ ਇਸ ਦੌਰਾਨ ਜਦੋਂ ਸਿੱਧੂ ਮੂਸੇਵਾਲਾ ਦੇ ਗੀਤ ਦੀ ਡਿਮਾਂਡ ਆਈ ਤਾਂ ਕਲਾਕਾਰ ਨੇ ਲੋਕਾਂ ਨੂੰ ਗੁੱਸੇ ਵਿੱਚ ਕਿਹਾ, ਤੁਸੀ ਸਾਰੇ ਪੜ੍ਹੇ-ਲਿਖੇ ਲੋਕ ਹੋ, ਜਾਂ ਤਾਂ ਉਸੇ ਕਲਾਕਾਰ ਨੂੰ ਬੁਲਾਇਆ ਕਰੋ ਜਿਸ ਦੇ ਗੀਤ ਸੁਣਨੇ ਹੁੰਦੇ ਜਾਂ ਜੋ ਆਇਆ ਹੁੰਦਾ ਉਸਦੇ ਹੀ ਗੀਤ ਸੁਣੀਆ ਕਰੋ... ਇਸ ਤੋਂ ਬਾਅਦ ਕਲਾਕਾਰ ਦੀ ਇਹ ਵੀਡੀਓ ਹਰ ਪਾਸੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਗਈ।

ਹਾਲਾਂਕਿ ਕਲਾਕਾਰ ਦੀ ਇਸ ਗੱਲ ਦਾ ਕਈ ਪ੍ਰਸ਼ੰਸਕਾਂ ਵੱਲੋਂ ਗੁੱਸਾ ਵੀ ਕੀਤਾ ਗਿਆ। ਖੁਦ ਦੀ ਆਲੋਚਨਾ ਤੋਂ ਬਾਅਦ ਕਲਾਕਾਰ ਨੇ ਫਿਰ ਲਾਈਵ ਆ ਸਫਾਈ ਦਿੱਤੀ, ਕਿਹਾ ਕਿ ਇਸ ਵਿੱਚ ਮੈਂ ਕੋਈ ਗਲਤ ਗੱਲ ਨਹੀਂ ਕਹੀ। ਜੇਕਰ ਅਸੀ ਗੀਤ ਗਾਉਂਦੇ ਆਂ ਤਾਂ ਤੁਸੀ ਲੋਕ ਹੀ ਕਹਿੰਦੇ ਹੋ ਕਿ ਉਨ੍ਹਾਂ ਦੇ ਗੀਤਾਂ ਤੇ ਰੋਟੀ ਚਲਦੀ, ਜੇਕਰ ਨਹੀਂ ਗਾਉਂਦੇ ਤਾਂ ਤੁਸੀ ਬੁਰਾ ਬਣਾਉਂਦੇ।

Latest news

son-of-sardaar-2-releasing-soon
Punjabi

'ਸਨ ਆਫ ਸਰਦਾਰ 2'ਜਲਦ ਹੋ ਰਹੀ ਹੈ ਰਿਲੀਜ਼

ਅਜੈ ਦੇਵਗਨ ਅਤੇ ਮ੍ਰੁਣਾਲ ਠਾਕੁਰ ਦੀ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ‘ਸਨ ਆਫ ਸਰਦਾਰ’ ਦਾ ਸੀਕੁਅਲ ਹੈ। ਦੇਵਗਨ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ ’ਤੇ ਰਿਲੀਜ਼ ਦੀ ਮਿਤੀ ਲਿਖੀ ਹੋਈ ਸੀ।
rashmika-mandanna-and-vijay-deverakonda-spark-relationship-buzz-yet-again
Punjabi

ਰਸ਼ਮੀਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਨੇ ਫਿਰ ਤੋਂ ਆਪਣੇ ਰਿਸ਼ਤੇ ਦੀ ਛੇੜੀ ਚਰਚਾ

ਅਦਾਕਾਰਾ ਰਸ਼ਮੀਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਨੇ ਇਕ ਵਾਰ ਫਿਰ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਹੈ,ਜਦੋਂ ਉਨ੍ਹਾਂ ਨੂੰ ਇਕ ਹੀ ਕਾਰ 'ਚ ਮੁੰਬਈ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਹਾਲਾਂਕਿ ਦੋਵਾਂ ਨੇ ਆਪਣੇ ਆਪ ਨੂੰ ਸੀਮਤ ਰੱਖਿਆ ਪਰ ਫਿਰ ਵੀ ਉਨ੍ਹਾਂ ਦਾ ਇਕੱਠੇ ਨਜ਼ਰ ਆਉਣਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੰਬੇ ਸਮੇਂ ਤੋਂ ਦੋਵਾਂ ਦੇ ਵਿੱਚ ਰੋਮਾਂਟਿਕ ਕੁਨੈਕਸ਼ਨ ਦੇ ਬਾਰੇ 'ਚ ਅੰਦਾਜ਼ੇ ਲਗਾਉਣ ਵਾਲੇ ਪ੍ਰਸ਼ੰਸਕ ਜਲਦੀ ਹੀ ਇਸ ਸਿੱਟੇ 'ਤੇ ਪਹੁੰਚ ਗਏ।
diljit-dosanjh-ahan-shetty-join-team-border-2
Punjabi

ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ 'ਬਾਰਡਰ 2' ਦੀ ਟੀਮ ਵਿੱਚ ਹੋਏ ਸ਼ਾਮਲ

ਅਦਾਕਾਰ ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਨੇ ਸਨੀ ਦਿਓਲ ਤੇ ਵਰੁਣ ਧਵਨ ਨਾਲ ਮਿਲ ਕੇ ਆਪਣੀ ਅਗਾਮੀ ਫ਼ਿਲਮ ‘ਬਾਰਡਰ-2’ ਦੇ ਤੀਜੇ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ। ਇਸ ਨੂੰ ਜੇਪੀ ਦੱਤਾ, ਨਿਧੀ ਦੱਤਾ ਅਤੇ ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਵੱਲੋਂ ਮਿਲ ਕੇ ਬਣਾਇਆ ਜਾ ਰਿਹਾ ਹੈ। ਇਹ ਫ਼ਿਲਮ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
shehnaaz-is-the-kaur-gippy-is-the-singh
Punjabi

ਸ਼ਹਿਨਾਜ਼ ਹੋਵੇਗੀ 'ਕੌਰ',ਗਿੱਪੀ ਹੋਵੇਗਾ 'ਸਿੰਘ'

ਮਸ਼ਹੂਰ ਰਿਐਲਿਟੀ ਟੈਲੀਵਿਜ਼ਨ ਸਟਾਰ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਅਧਿਕਾਰਤ ਤੌਰ 'ਤੇ ਆਪਣੀ ਅਗਲੀ ਪੰਜਾਬੀ ਫਿਲਮ,'ਸਿੰਘ ਕੌਰ 2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ,ਜੋ ਕਿ ਇੱਕ ਰੋਮਾਂਟਿਕ ਕਾਮੇਡੀ ਹੈ, ਜਿਸ ਵਿੱਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦੀ ਸ਼ੂਟਿੰਗ ਇਸ ਸਮੇਂ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਅਤੇ ਸ਼ਹਿਨਾਜ਼ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇਸ ਫਿਲਮ ਦੀ ਝਲਕ ਸਾਂਝੀ ਕੀਤੀ ,ਜਿਸ ਨਾਲ ਉਸ ਦੇ ਫਾਲੋਅਰਜ਼ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ।
shah-rukh-khan-stuns-fans-with-surprise-cameo-in-ed-sheerans-sapphire
Punjabi

ਸ਼ਾਹਰੁਖ ਖਾਨ ਨੇ ਐਡ ਸ਼ੀਰਨ ਦੀ 'ਸੈਫਾਇਰ' ਵਿੱਚ ਕੀਤਾ ਕਮਾਲ

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਐਡ ਸ਼ੀਰਨ ਦੀ 'ਸੈਫਾਇਰ' ਵਿੱਚ ਇਕ ਛੋਟੀ ਜਿਹੀ ਐਂਟਰੀ ਨਾਲ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕਰ ਦਿੱਤਾ। ਇਹ ਸ਼ਾਹਰੁਖ ਖਾਨ ਦਾ ਇਕ ਹੈਰਾਨੀਜਨਕ ਅੰਦਾਜ਼ ਹੈ। ਜਿਸ ਨੇ ਸੱਭਿਆਚਾਰਕ ਸੀਮਾਵਾਂ ਨੂੰ ਪਾਰ ਲੰਘਦੇ ਹੋਏ ਇਸ ਸੰਗੀਤ ਵੀਡੀਓ ਨੂੰ ਮਨਮੋਹਕ ਬਣਾਉਣ 'ਚ ਯੋਗਦਾਨ ਪਾਇਆ ਹੈ। ਐਡ ਸ਼ੀਰਨ ਦੀ ਇਸ ਸੰਗੀਤ ਐਲਬਮ 'ਚ ਸ਼ਾਹਰੁਖ ਦੀ ਐਂਟਰੀ ਨਾਲ ਦਰਸ਼ਕਾਂ ਨੂੰ ਅਜਿਹੇ ਪਲਾਂ ਦਾ ਅਹਿਸਾਸ ਹੋਵੇਗਾ, ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਨਹੀਂ ਦੇਖਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link