14.26C Vancouver
ADS

Sep 7, 2023 9:23 PM - CONNECT NEWS

'ਹਮੇਸ਼ਾ ਆਪਣੇ ਕੰਮ ਨਾਲ ਪੰਜਾਬ ਦਾ ਮਾਣ ਵਧਾਉਣਾ ਚਾਹੁੰਦਾ ਹੈ': ਆਯੁਸ਼ਮਾਨ ਖੁਰਾਣਾ

Share On
always-wanted-to-make-punjab-proud-of-my-work-says-ayushmann-khurrana
Ayushmann Khurrana is currently flying high on the success of his recently released comedy film 'Dream Girl 2. (Photo: INSTAGRAM/ayushmannk)

ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਹਾਲ ਹੀ ਵਿਚ ਰਿਲੀਜ਼ ਹੋਈ ਆਪਣੀ ਕਾਮੇਡੀ ਫਿਲਮ 'ਡ੍ਰੀਮ ਗਰਲ' ਦੀ ਕਾਮਯਾਬੀ ਨੂੰ ਲੈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ।

ਪੰਜਾਬ ਦੇ ਰਹਿਣ ਵਾਲੇ ਆਯੁਸ਼ਮਾਨ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਨਾਲ ਹਮੇਸ਼ਾ ਪੰਜਾਬ ਦਾ ਮਾਣ ਵਧਾਉਣਾ ਚਾਹੁੰਦੇ ਹਨ।

ਖੁਰਾਣਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ ਕਿ ਪੰਜਾਬ ਨੂੰ ਉਨ੍ਹਾਂ ਦੇ ਕੰਮ 'ਤੇ ਮਾਣ ਹੋਵੇ।

'ਡ੍ਰੀਮ ਗਰਲ' ਦੇ ਅਦਾਕਾਰ ਨੇ ਕਿਹਾ, "ਪੰਜਾਬੀ ਹੋਣ ਦੇ ਨਾਤੇ, ਮੈਂ ਹਮੇਸ਼ਾ ਹੀ ਆਪਣੇ ਕੰਮ 'ਤੇ ਪੰਜਾਬ ਨੂੰ ਮਾਣ ਦਿਵਾਉਣਾ ਚਾਹੁੰਦਾ ਸੀ ਅਤੇ ਪੰਜਾਬ ਦੇ ਲੋਕਾਂ ਨੇ ਮੈਨੂੰ ਜੋ ਪਿਆਰ ਦਿੱਤਾ ਮੈਂ ਉਸ ਲਈ ਉਨ੍ਹਾਂ ਦਾ ਰਿਣੀ ਹਾਂ।"

ਉਨ੍ਹਾਂ ਅੱਗੇ ਕਿਹਾ, "ਮੇਰੀ ਪਹਿਲੀ ਫਿਲਮ ਤੋਂ ਹੀ ਪੰਜਾਬ ਨੇ ਮੇਰਾ ਹੌਸਲਾ ਵਧਾਇਆ ਹੈ, ਹਰ ਮੁਸ਼ਕਿਲ ਵਿਚ ਸਾਥ ਦਿੱਤਾ। ਚਾਹੇ ਕੁਝ ਵੀ ਹੋਵੇ ਪੰਜਾਬ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ।

ਮੈਨੂੰ ਉਨ੍ਹਾਂ ਤੋਂ ਬਿਨਾਂ ਸ਼ਰਤ ਪਿਆਰ ਮਿਲਿਆ ਹੈ।"

"ਮੈਂ ਅੱਜ ਜੋ ਕੁਝ ਵੀ ਹਾਂ, ਉਨ੍ਹਾਂ ਦੇ ਆਸ਼ੀਰਵਾਦ, ਉਨ੍ਹਾਂ ਦੇ ਸਮਰਥਨ ਅਤੇ ਉਨ੍ਹਾਂ ਦੇ ਫੀਡਬੈਕ ਕਾਰਨ ਹਾਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਇੱਕ ਪੰਜਾਬੀ ਹਾਂ ਅਤੇ ਮੈਂ ਆਪਣੀ ਕਲਾ ਰਾਹੀਂ ਇਸ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਨੁਮਾਇੰਦਗੀ ਕੀਤੀ ਹੈ। ਮੈਨੂੰ ਆਪਣੇ ਗੀਤਾਂ ਵਿਚ ਪੰਜਾਬੀ ਨੂੰ ਸ਼ਾਮਲ ਕਰਨਾ ਪਸੰਦ ਹੈ! ਜਦੋਂ ਵੀ ਮੈਂ ਆਪਣੀਆਂ ਫਿਲਮਾਂ ਜਿਵੇਂ ਵਿੱਕੀ ਡੋਨਰ, ਚੰਡੀਗੜ੍ਹ ਕਰੇ ਆਸ਼ਿਕੀ ਵਰਗੀ ਕਿਸੇ ਵੀ ਫਿਲਮ ਵਿਚ ਪੰਜਾਬੀ ਦਾ ਕਿਰਦਾਰ ਨਿਭਾਉਂਦਾ ਹਾਂ ਤਾਂ ਮਾਣ ਮਹਿਸੂਸ ਕਰਦਾ ਹਾਂ।"

ਗੌਰਤਲਬ ਹੈ ਕਿ ਆਯੁਸ਼ਮਾਨ ਨੇ ਅਜੇ ਆਪਣੀ ਅਗਲੀ ਫਿਲਮ ਬਾਰੇ ਐਲਾਨ ਨਹੀਂ ਕੀਤਾ ਹੈ।

Latest news

bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
punjab-born-pallavi-mukhija-crowned-mrs-canada-world-2026
Punjabi

ਪੰਜਾਬ ਦੀ ਧੀ ਪੱਲਵੀ ਮੁਖੀਜਾ ਬਣੀ ਮਿਸਿਜ਼ ਕੈਨੇਡਾ ਵਰਲਡ 2026

ਪੱਲਵੀ ਮੁਖੀਜਾ,ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਵਸ ਗਈ ਹੈ, ਨੂੰ 25 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਪਹਿਨਾਇਆ ਗਿਆ ਹੈ।
badshah-isha-rikhi-divorce-rumours-gain-traction-after-social-media-posts
Punjabi

ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼

ਰੈਪਰ-ਸਿੰਗਰ ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ਵਿਚ ਬਣੀ ਹੋਈ ਹੈ। ਬਾਦਸ਼ਾਹ ਨੇ 5 ਮਹੀਨੇ ਪਹਿਲਾਂ ਅਦਾਕਾਰਾ-ਮਾਡਲ ਈਸ਼ਾ ਰਿਖੀ ਨਾਲ ਦੂਜਾ ਵਿਆਹ ਕਰਵਾਇਆ ਸੀ।
bollywood-actor-dev-anands-son-suniel-anand-dies-at-70-in-london
Punjabi

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਹਾਂਤ

ਮਸ਼ਹੂਰ ਬਾਲੀਵੁੱਡ ਅਦਾਕਾਰ ਦੇਵ ਆਨੰਦ ਦੇ ਪੁੱਤਰ ਅਦਾਕਾਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਦੇਵ ਆਨੰਦ ਦੀ ਪੋਤੀ ਅਤੇ ਸੁਨੀਲ ਆਨੰਦ ਦੀ ਭਤੀਜੀ ਜ਼ੀਨਾ ਨਾਰੰਗ ਨੇ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link