15.9C Vancouver
ADS

Aug 15, 2024 5:08 PM - Connect Newsroom

ਫ਼ਿਲਮ ‘ਐਮਰਜੈਂਸੀ’ ਦੇ ਟ੍ਰੇਲਰ ’ਚ ਦਿੱਸਿਆ ਕੰਗਨਾ ਰਣੌਤ ਦਾ ਰੌਬਦਾਰ ਅੰਦਾਜ਼

Share On
an-emergency-for-kangana
The trailer for Emergency explores the early years of Indira Gandhi's political journey, highlighting her relationship with her father, the late Prime Minister Jawaharlal Nehru.(Photo: Instagram/kanganaranaut)

ਕੰਗਨਾ ਰਣੌਤ ਦੀ ਮੋਸਟ ਅਵੇਟਿਡ ਫ਼ਿਲਮ ਐਮਰਜੈਂਸੀ ਦਾ ਟ੍ਰੇਲਰ ਆਖਿਰਕਾਰ ਅੱਜ ਰਿਲੀਜ਼ ਹੋ ਗਿਆ ਹੈ। ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ, 14 ਅਗਸਤ ਨੂੰ, ਅਭਿਨੇਤਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ 1975 ਵਿਚ ਭਾਰਤ ’ਤੇ ਆਧਾਰਿਤ

ਟ੍ਰੇਲਰ ਸ਼ੇਅਰ ਕੀਤਾ, ਇਹ ਫਿਲਮ ਉਸ ਸਮੇਂ ਦੇ ਆਲੇ-ਦੁਆਲੇ ਘੁੰਮਦੀ ਹੈ ਜਦੋਂ ਦੇਸ਼ ਵਿਚ ਐਮਰਜੈਂਸੀ ਲਗਾਈ ਗਈ ਸੀ। ਸਿਆਸੀ ਡਰਾਮੇ ਵਿੱਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ’ਚ ਫਿਲਮ ਨੂੰ ਲੈ ਕੇ ਉਤਸ਼ਾਹ ਕਾਫੀ ਵਧ ਗਿਆ ਹੈ।

ਕੰਗਨਾ ਰਣੌਤ ਨੇ ਟ੍ਰੇਲਰ ਵਿੱਚ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਜਾਨ ਪਾ ਦਿੱਤੀ ਹੈ। ਹੋਰ ਅਦਾਕਾਰਾਂ ਦੇ ਕਿਰਦਾਰਾਂ ਤੋਂ ਵੀ ਪਰਦਾ ਹਟਾ ਦਿੱਤਾ ਗਿਆ ਹੈ। ਟ੍ਰੇਲਰ ਇੰਦਰਾ ਗਾਂਧੀ ਦੇ ਐਮਰਜੈਂਸੀ ਲਗਾਉਣ ਅਤੇ ਉਨ੍ਹਾਂ ਦੇ ਕੰਮ ’ਤੇ ਸਵਾਲ ਖੜ੍ਹੇ ਕਰਨ ਦੇ ਦ੍ਰਿਸ਼ਾ ਨਾਲ ਭਰਿਆ ਹੋਇਆ ਹੈ। ਸਮੁੱਚਾ ਟ੍ਰੇਲਰ ਦੇਖਣ ਤੋਂ ਬਾਅਦ, ਐਮਰਜੈਂਸੀ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਵੱਧ ਗਿਆ ਹੈ।

ਕੰਗਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਟ੍ਰੇਲਰ ਰਿਲੀਜ਼ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਹੈ, ‘ਇੰਡੀਆ ਇਜ਼ ਇੰਦਰਾ ਅਤੇ ਇੰਦਰਾ ਇਜ਼ ਇੰਡੀਆ!!! ਦੇਸ਼ ਦੇ ਇਤਿਹਾਸ ਦੀ ਸਭ ਤੋਂ ਤਾਕਤਵਰ ਔਰਤ, ਉਨ੍ਹਾਂ ਦੇ ਇਤਿਹਾਸ ’ਚ ਲਿਖਿਆ ਸਭ ਤੋਂ ਕਾਲਾ ਅਧਿਆਏ! ਅਭਿਲਾਸ਼ਾ ਨੂੰ ਜ਼ੁਲਮ ਨਾਲ ਟਕਰਾਉਂਦੇ ਹੋਏ ਦੇਖਣਾ, ਐਮਰਜੈਂਸੀ ਦਾ ਟ੍ਰੇਲਰ ਹੁਣ ਰਿਲੀਜ਼ ਹੋਇਆ!

ਐਮਰਜੈਂਸੀ ਵਿੱਚ ਵਿਸ਼ੇਸ਼ ਕਲਾਕਾਰ ਸ਼ਾਮਲ ਹਨ, ਜਿਸ ਵਿੱਚ ਕੰਗਨਾ ਰਣੌਤ, ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ, ਵਿਸਾਕ ਨਾਇਰ, ਅਤੇ ਮਰਹੂਮ ਸਤੀਸ਼ ਕੌਸ਼ਿਕ ਮੁੱਖ ਭੂਮਿਕਾਵਾਂ ਵਿੱਚ ਹਨ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link