Jul 12, 2024 7:32 PM - Connect Newsroom

ਭਾਰਤੀ ਸਿਨੇਮਾ ਨਾਲ ਜੁੜੇ ਖੇਤਰਾਂ ’ਚ ‘ਭਾਰਤੀ ਫ਼ਿਲਮ ਫੈਸਟੀਵਲ’ ਮੈਲਬੌਰਨ 2024 ਦੇ ਚਰਚੇ ਜ਼ੋਰਸ਼ੋਰ ਨਾਲ ਛਿੜਨ ਲੱਗੇ ਹਨ। ਭਾਰਤ ਦੀ ਧਰਤੀ ਤੋਂ ਬਾਹਰ ਹੋਣ ਵਾਲਾ ਇਹ ਇਕ ਅਜਿਹਾ ਫੈਸਟੀਵਲ ਹੋਵੇਗਾ। ਜਿੱਥੇ ਵੱਡੇ ਪਰਦੇ ਨਾਲ ਜੁੜੇ ਵੱਖ-ਵੱਖ ਖੇਤਰਾਂ ਦੇ ਐਵਾਰਡਾਂ ਦਾ ਐਲਾਨ ਕੀਤਾ ਜਾਵੇਗਾ।
ਅਸਟ੍ਰੇਲੀਆ ਦੇ ਸੂਬੇ ਵੈਕਟੋਰੀਆ ਦੀ ਸਰਕਾਰ ਦੇ ਸਹਿਯੋਗ ਅਤੇ ਮਾਰਗਦਰਸ਼ਨ ਹੇਠ ਕੀਤਾ ਜਾਣ ਵਾਲਾ ਇਹ ਸਮਾਰੋਹ 15 ਅਗਸਤ ਤੋਂ 25 ਅਗਸਤ ਤੱਕ ਮਨਾਇਆ ਜਾਵੇਗਾ। ਇਸ ਵਾਰ ਉਮੀਦਾਂ ਹਨ ਕਿ ਹੁਣ ਤਕ ਹੋਏ ‘ਭਾਰਤੀ ਫ਼ਿਲਮ ਫੈਸਟੀਵਲਾਂ’ ਚੋਂ ਇਹ ਇਕ ਵੱਖਰੀ ਅਤੇ ਜਾਣਦਾਰ ਪੇਸ਼ਕਾਰੀ ਦੇ ਜਸ਼ਨਾਂ ਵਾਲਾ ਸਮਾਂ ਹੋਵੇਗਾ।
ਰੰਗੀਨੀਆਂ ਭਰੀ ਰਾਤ ਤਾਂ 16 ਅਗਸਤ ਨੂੰ ਹੋਵੇਗੀ, ਜਿਸ ਦਾ ਆਯੋਜਨ ਪਾਲਾਇਸ ਥੇਟਰ ਮੈਲਬੌਰਨ ’ਚ ਕੀਤਾ ਜਾਵੇਗਾ। ਰੰਗ ਬਰੰਗੀਆਂ ਰੋਸ਼ਨੀਆਂ ਨਾਲ ਚਮਕਦੇ ਥੀਏਟਰ ਦੀਆਂ ਮੰਨੋਰੰਜਕ ਪੇਸ਼ਕਾਰੀਆਂ ਦੌਰਾਨ ਭਾਰਤੀ ਫ਼ਿਲਮ ਫੈਸਟੀਵਲ ਮੈਲਬੌਰਨ 2024 ਦੇ ਵੱਕਾਰੀ ਐਵਾਰਡ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।




