Sep 9, 2024 4:50 PM - Connect Newsroom

ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਪਰਦੇ ’ਤੇ ਵੱਖਰੀ ਛਾਪ ਛੱਡਣ ਵਾਲੇ ਅਨਿਲ ਕਪੂਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਨੇ ਟਾਈਮ ਮੈਗਜ਼ੀਨ ਦੀ ਏ.ਆਈ. ’ਚ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਜਗ੍ਹਾ ਹਾਸਲ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੱਗਜ ਅਦਾਕਾਰ ਨੇ ਖ਼ੁਦ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਹੈ।
ਅਨਿਲ ਕਪੂਰ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿਣ ਵਾਲੇ ਕਲਾਕਾਰਾਂ ’ਚੋਂ ਇਕ ਹਨ। ਉਹ ਆਪਣੇ ਫੈਨਜ਼ ਨਾਲ ਜੁੜੇ ਰਹਿਣ ਦੇ ਲਈ ਖ਼ਾਸ ਤਸਵੀਰਾਂ ਅਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅਨਿਲ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ’ਤੇ ਟਾਈਮ ਮੈਗਜ਼ੀਨ ਨਾਲ ਜੁੜਿਆ ਇਕ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਦੇ ਨਾਲ ਉਨ੍ਹਾਂ ਨੇ ਆਪਣੀ ਖ਼ੁਸ਼ੀ ਵੀ ਸਾਂਝੀ ਕੀਤੀ ਹੈ।




