Apr 18, 2024 12:48 PM - Connect Newsroom

ਹਾਲ ਹੀ ’ਚ ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਨੂੰ ਕੋਚੇਲਾ ’ਚ ਪਰਫਾਰਮ ਕਰਦੇ ਦੇਖਿਆ ਗਿਆ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਉਥੇ ਹੀ ਇਸ ਦੌਰਾਨ ਢਿੱਲੋਂ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਢਿੱਲੋਂ ਵਲੋਂ ਕੀਤੀ ਇਸ ਹਰਕਤ ਨੂੰ ਵੇਖ ਕੇ ਪ੍ਰਸ਼ੰਸਕ ਲਗਾਤਾਰ ਉਸ ਦੀ ਆਲੋਚਨਾ ਕਰ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ ’ਤੇ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਫੈਨਜ਼ ਗਾਇਕ ਦੇ ਸ਼ੋਅ ’ਚ ਦਿਲਜੀਤ ਦੋਸਾਂਝ ਦੇ ਨਾਂ ’ਤੇ ਨਾਅਰੇ ਲਗਾ ਰਹੇ ਹਨ।
ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਏਪੀ ਢਿੱਲੋਂ ਨੇ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਿਆ। ਦੱਸ ਦਈਏ ਕਿ ਦਿਲਜੀਤ ਦੋਸਾਂਝ ਮਗਰੋਂ ਏਪੀ ਦੂਜਾ ਪੰਜਾਬੀ-ਭਾਰਤੀ ਕਲਾਕਾਰ ਹੈ, ਜੋ ਕੋਚੇਲਾ ’ਚ ਪਰਫਾਰਮ ਕਰ ਰਿਹਾ ਹੈ। ਦਿਲਜੀਤ ਦੇ ਨਾਂ ’ਤੇ ਏਪੀ ਢਿੱਲੋਂ ਦੀ ਇਸ ਹਰਕਤ ’ਤੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਅਤੇ ਹੁਣ ਲਗਾਤਾਰ ਗਾਇਕ ਦੀ ਅਲੋਚਨਾ ਕਰ ਰਹੇ ਹਨ।




