20.39C Vancouver
ADS

Feb 9, 2022 10:29 PM - Jasmine Singh

ਏ ਪੀ ਢਿੱਲੋਂ ਫੋਰਬਸ ਇੰਡੀਆ ਦੀ ਸੂਚੀ ਵਿਚ ਸ਼ਾਮਿਲ

Share On
ap-dhillon-featured-on-forbes-india-list
AP Dhillon featured on Forbes India list/ Facebook

ਫੋਰਬਸ ਇੰਡੀਆ ਨੇ ਸਾਲ 2022 ਲਈ ਆਪਣੀ 30 ਅੰਡਰ 30 ਲਿਸਟ ਜਾਰੀ ਕੀਤੀ ਹੈ ਜਿਸ ਵਿਚ ਗਾਇਕ ਏ ਪੀ ਢਿੱਲੋਂ ਆਪਣੀ ਥਾਂ ਬਣਾਉਣ ਵਾਲਾ ਇਕਲੌਤਾ ਪੰਜਾਬੀ ਗਾਇਕ ਬਣ ਗਿਆ ਹੈ। ਇਸ ਸੂਚੀ ਵਿਚ ਭਾਰਤ ਦੇ ਉੱਦਮੀਆਂ, ਪ੍ਰਭਾਵਿਤ ਕਰਨ ਵਾਲੀਆਂ ਸ਼ਖ਼ਸੀਅਤਾਂ, ਕਲਾਕਾਰਾਂ ਅਤੇ ਸੰਗੀਤਕਾਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਆਪੋ ਆਪਣੇ ਖਿੱਤੇ ਵਿਚ ਖ਼ਾਸ ਮੁਕਾਮ ਹਾਸਲ ਕੀਤਾ ਹੋਵੇ। ਇਸ ਸੂਚੀ ਵਿਚ ਏਪੀ ਢਿੱਲੋਂ 22ਵੇਂ ਨੰਬਰ 'ਤੇ ਆਇਆ ਹੈ।

ਹਰ ਸਾਲ ਫੋਰਬਸ ਹਰ ਖੇਤਰ ਵਿਚ ਸਭ ਤੋਂ ਵਧੀਆ ਪਛਾਣ ਬਣਾਉਣ ਵਾਲਿਆਂ ਦੀ ਆਪਣੀ 30 ਅੰਡਰ 30 ਸੂਚੀ ਜਾਰੀ ਕਰਦਾ ਹੈ। ਢਿੱਲੋਂ ਆਪਣੀ ਟੀਮ ਗੁਰਿੰਦਰ ਗਿੱਲ ਅਤੇ ਸਿ਼ੰਦਾ ਕਾਹਲੋਂ ਨਾਲ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿਚ ਬਣਿਆ ਹੋਇਆ ਹੈ। 2021 ਵਿਚ ਭਾਰਤ ਵਿਚ ਉਨ੍ਹਾਂ ਦਾ ਟੇਕਓਵਰ ਟੂਰ ਬਹੁਤ ਸਫਲ ਰਿਹਾ ਸੀ। ਇਸ ਤੋਂ ਬਾਅਦ ਉਨਾਂ ਦਾ ਇਕ ਸਾਲ ਪੁਰਾਣਾ ਗੀਤ 'ਐਕਸਕਿਊਜ਼' ਹਰ ਪਾਸੇ ਵਾਇਰਲ ਹੋ ਗਿਆ, ਜੋ ਉਨ੍ਹਾਂ ਨੂੰ ਕੌਮਾਂਤਰੀ ਪ੍ਰਸਿੱਧੀ ਤੱਕ ਲੈ ਗਿਆ।

Latest news

cbfc-certification-for-tarsem-jassars-dastaar-delayed-ahead-of-scheduled-july-17-release
Punjabi

'ਸਤਲੁਜ' ਤੋਂ ਬਾਅਦ 'ਦਸਤਾਰ' ਦੀ ਰਿਲੀਜ਼ 'ਤੇ ਸੰਕਟ, ਫਿਲਮ ਨੂੰ ਹਜੇ ਤੱਕ ਨਹੀਂ ਮਿਲਿਆ ਸੈਂਸਰ ਬੋਰਡ ਤੋਂ ਸਰਟੀਫਿਕੇਟ

ਸੈਂਸਰ ਬੋਰਡ ਅਕਸਰ ਪੰਜਾਬ ਨਾਲ ਸੰਬੰਧਿਤ, ਸਿੱਖਾਂ ਨਾਲ ਸੰਬੰਧਿਤ ਫਿਲਮਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਬਹੁਤੀਆਂ ਫਿਲਮਾਂ ਵਿਚ ਜਾਂ ਤਾਂ ਕਾਂਟ ਛਾਂਟ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਵੱਡੇ ਪਰਦੇ 'ਤੇ ਉਨ੍ਹਾਂ ਦੀ ਰਿਲੀਜ਼ 'ਤੇ ਅੜਿਕਾ ਡਾਹ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਵਿੱਚ ਬੱਬੂ ਮਾਨ ਦੀ ਹਵਾਏ, ਅਮਰਦੀਪ ਸਿੰਘ ਗਿੱਲ ਦੀ ਸ਼ਹਾਦਤ, ਜਿਸ ਦਾ ਨਾਂਅ ਬਾਅਦ ਵਿੱਚ 'ਪਾਣੀ' ਕਰ ਦਿੱਤਾ ਗਿਆ ਸੀ, ਐਮੀ ਵਿਰਕ ਦੀ 'ਚੜਦੀ ਕਲਾ', ਤੇ 'ਉੜਤਾ ਪੰਜਾਬ' ਦੀ ਰਿਲੀਜ਼ ਅੱਗੇ ਪ੍ਰਸ਼ਨ ਚਿੰਨ ਲਗਾਇਆ ਗਿਆ ਸੀ।
zee5-removes-diljit-dosanjhs-satluj-from-streaming-in-india-two-days-after-release
Punjabi

ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ZEE5 ਤੋਂ ਹਟੀ ਦਿਲਜੀਤ ਦੋਸਾਂਝ ਦੀ 'Satluj'

ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ 'ਸਤਲੁਜ'ਨੂੰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਭਾਰਤ ਵਿੱਚ OTT ਪਲੇਟਫਾਰਮ ZEE5 ਤੋਂ ਹਟਾ ਦਿੱਤਾ ਗਿਆ ਹੈ। ਇਹ ਫਿਲਮ ਇਸ ਸਮੇਂ ਭਾਰਤ ਵਿੱਚ ਸਟ੍ਰੀਮਿੰਗ ਲਈ ਉਪਲਬਧ ਨਹੀਂ ਹੈ। ਇਸ ਫੈਸਲੇ ਤੋਂ ਬਾਅਦ,ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ,ਜਦੋਂ ਕਿ ਸਟ੍ਰੀਮਿੰਗ ਪਲੇਟਫਾਰਮ ZEE5 ਨੇ ਕਿਹਾ ਹੈ ਕਿ ਉਹ ਫਿਲਮ ਨੂੰ ਦੁਬਾਰਾ ਉਪਲਬਧ ਕਰਵਾਉਣ ਲਈ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ।
justin-bieber-in-talks-for-first-ever-fifa-world-cup-halftime-show
Punjabi

Justin Bieber in Talks for First-Ever FIFA World Cup Halftime Show

Excitement is brewing among Justin Bieber fans as reports suggest that the pop icon is in discussions to perform at the upcoming FIFA World Cup Halftime Show. This year marks the event's inaugural Halftime Show, and Bieber is being considered alongside other music legends like Madonna, Shakira, and the K-pop sensation BTS, who were confirmed back in May.
jasmin-bhasin-shares-positive-health-update-after-hospitalization
Punjabi

ਜੈਸਮੀਨ ਭਸੀਨ ਨੇ ਹਸਪਤਾਲ ਤੋਂ ਛੁੱਟੀ ਮਗਰੋਂ ਸਿਹਤ ਵਿੱਚ ਸੁਧਾਰ ਸੰਬੰਧੀ ਦਿੱਤੀ ਜਾਣਕਾਰੀ

ਟੈਲੀਵਿਜ਼ਨ ਅਦਾਕਾਰਾ ਜੈਸਮੀਨ ਭਸੀਨ ਨੇ ਦੁਬਈ ਵਿੱਚ ਟਰਮੀਨਲ ਇਲੀਆਇਟਿਸ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਆਪਣੀ ਸਿਹਤ ਬਾਰੇ ਸਕਾਰਾਤਮਕ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਭਾਰਤ ਵਿੱਚ ਆਪਣੇ ਘਰ 'ਚ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ।ਇੰਸਟਾਗ੍ਰਾਮ ਸਟੋਰੀਜ਼ 'ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਭਸੀਨ ਨੇ ਲਿਖਿਆ, "ਮੈਂ ਹੁਣ ਹਸਪਤਾਲ ਤੋਂ ਘਰ ਆ ਗਈ ਹਾਂ, ਆਰਾਮ ਕਰ ਰਹੀ ਹਾਂ ਅਤੇ ਮੇਰੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕੋਈ ਤਣਾਅ ਜਾਂ ਖ਼ਤਰੇ ਵਾਲੀ ਗੱਲ ਨਹੀਂ ਹੈ। ਤੁਹਾਡੀਆਂ ਦੁਆਵਾਂ ਅਤੇ ਸੰਦੇਸ਼ਾਂ ਲਈ ਸਭ ਦਾ ਧੰਨਵਾਦ।"ਦੱਸ ਦੇਈਏ ਕਿ 28 ਜੂਨ ਨੂੰ ਆਪਣਾ 36ਵਾਂ ਜਨਮਦਿਨ ਜੈਸਮੀਨ ਨੇ ਹਸਪਤਾਲ ਵਿੱਚ ਹੀ ਮਨਾਇਆ।ਉਨ੍ਹਾਂ ਦੇ ਬੁਆਏਫ੍ਰੈਂਡ ਅਤੇ ਅਦਾਕਾਰ ਅਲੀ ਗੋਨੀ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਉਹ ਜਨਮਦਿਨ ਮਨਾਉਣ ਲਈ ਗਏ ਸਨ, ਪਰ ਹਾਲਾਤਾਂ ਨੇ ਹੋਰ ਰੂਪ ਧਾਰ ਲਿਆ ਅਤੇ ਉਹ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਰਹੇ।
tarsem-jassar-talks-dastaar-and-dreams-of-collaborating-with-taapsee-pannu
Punjabi

ਤਰਸੇਮ ਜੱਸੜ ਨੇ ਤਾਪਸੀ ਪੰਨੂ ਨਾਲ ਕੰਮ ਕਰਨ ਦੀ ਜਤਾਈ ਇੱਛਾ

ਪੰਜਾਬੀ ਅਦਾਕਾਰ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਕਨੈਕਟ ਮੀਡੀਆ ਨੈੱਟਵਰਕ ਦੇ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਬਣਾਈ ਗਈ ਆਪਣੀ ਨਵੀਂ ਫ਼ਿਲਮ ‘ਦਸਤਾਰ’ ਬਾਰੇ ਗੱਲਬਾਤ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link