Jan 19, 2024 5:28 PM - The Connect News

ਸਾਲ 2023 ਵਿਚ ਕੋਚੇਲਾ ’ਚ ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਤੋਂ ਬਾਅਦ, ਹੁਣ ਗਇਕ ਏਪੀ ਢਿੱਲੋਂ ਵੀ ਇਸ ਮੰਚ ’ਤੇ ਪੇਸ਼ਕਾਰੀ ਦੇਣ ਵਾਲੇ ਅਗਲੇ ਭਾਰਤੀ ਕਲਾਕਾਰ ਹੋਣਗੇ।
ਪਿਛਲੇ ਸਾਲ ਸਾਊਥ ਏਸ਼ੀਅਨ ਟੈਲੇਂਟ ਦੇ ਇਸ ਪਲੇਟਫਾਰਮ ’ਚ ਸ਼ਾਮਲ ਹੋਣ ਤੋਂ ਬਾਅਦ ਏਪੀ ਢਿੱਲੋਂ ਹੁਣ ਇਸ ਰੁਝਾਨ ਨੂੰ ਅੱਗੇ ਲਿਜਾਣ ਜਾ ਰਹੇ ਹਨ। ਏਪੀ ਢਿੱਲੋਂ ਨੂੰ ‘ਬ੍ਰਾਊਨ ਮੁੰਡੇ’ ਵਰਗੇ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ।
ਦੱਸ ਦੇਈਏ ਕਿ 14 ਅਤੇ 21 ਅਪ੍ਰੈਲ ਨੂੰ ਹੋਣ ਵਾਲੇ ਇਵੈਂਟ ਵਿਚ, ਢਿੱਲੋਂ ਸਟਾਰ-ਸਟੱਡੀਡ ਕਲਾਕਾਰਾਂ ਜਿਵੇਂ ਕਿ ਹੈਡਲਾਈਨਰ ਲਾਨਾ ਡੇਲ ਰੇ, ਟਾਈਲਰ ਦ ਕ੍ਰਿਏਟਰ, ਡੋਜਾ ਕੈਟ ਅਤੇ ਨੋ ਡਾਊਟ ਦੇ ਨਾਲ ਪਰਫਾਰਮ ਕਰਨਗੇ। ਭਾਰਤੀ ਮੂਲ ਦੇ ਸੰਗੀਤਕਾਰ ਸਿਡ ਸ਼੍ਰੀਰਾਮ ਅਤੇ ਨਵ ਵੀ ਇਸ ਸਮਾਗਮ ਦਾ ਹਿੱਸਾ ਹਨ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਸਨ, ਜਿਨ੍ਹਾਂ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ ’ਚ ਪਰਫਾਰਮ ਕੀਤਾ ਸੀ। ਦਿਲਜੀਤ ਤੋਂ ਬਾਅਦ ਹੁਣ ਏਪੀ ਢਿੱਲੋਂ ਦੂਜੇ ਪੰਜਾਬੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ’ਚ ਦਰਜ ਹੋਇਆ ਹੈ।




