14.52C Vancouver
ADS

Dec 24, 2024 4:02 PM - Connect Newsroom

ਏਪੀ ਢਿੱਲੋਂ ਦੀ ਗਰਲਫਰੈਂਡ ਨੇ ਦਿਲਜੀਤ ਦੇ ਲਾਈਵ ਸ਼ੋਅ ਨੂੰ ਮਾਣਿਆ ਆਨੰਦ

Share On
ap-dhillons-girlfriend-enjoys-diljits-show
Banita and AP Dhillon’s connection first caught the public’s attention through their sizzling chemistry in the music video for Dhillon’s popular track With You, released in 2023.(Photo: Instagram/diljits.legacy)

ਬਾਦਸ਼ਾਹ ਤੇ ਹਨੀ ਸਿੰਘ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਦੋ ਹੋਰ ਗਾਇਕਾਂ ਦਾ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਬਲਾਕ-ਅਨਬਲਾਕ ਦੇ ਦਾਅਵੇ ਨੂੰ ਲੈ ਕੇ ਕੱਲ੍ਹ ਏਪੀ ਢਿੱਲੋਂ ਤੇ ਦਿਲਜੀਤ ਦੁਸਾਂਝ ਵਿਚਾਲੇ ਬਹਿਸ ਛਿੜ ਗਈ ਸੀ। ਇਸ ਦੌਰਾਨ ਗਾਇਕ ਦੀ Rumored ਪ੍ਰੇਮਿਕਾ ਬਨੀਤਾ ਸੰਧੂ ਨੂੰ ਦਿਲਜੀਤ ਦੁਸਾਂਝ ਦੇ ਕੰਸਰਟ 'ਚ ਦੇਖਿਆ ਗਿਆ ਤੇ ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਮਸ਼ਹੂਰ ਅਦਾਕਾਰਾ ਬਨੀਤਾ ਸੰਧੂ ਦਾ ਨਾਂ 2023 ਵਿੱਚ ਏਪੀ ਢਿੱਲੋਂ ਨਾਲ ਜੁੜਿਆ ਸੀ। ਦੋਵਾਂ ਨੇ ਇਕੱਠੇ ਇੱਕ ਮਿਊਜ਼ਿਕ ਵੀਡੀਓ ਕੀਤਾ ਤੇ ਸੋਸ਼ਲ ਮੀਡੀਆ 'ਤੇ ਉਸ ਦੀ ਡੇਟਿੰਗ ਦੀ ਅਫ਼ਵਾਹ ਤੇਜ਼ੀ ਨਾਲ ਫੈਲ ਗਈ ਸੀ। ਹਾਲਾਂਕਿ ਦੋਹਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਸੀ ਪਰ ਉਨ੍ਹਾਂ ਦੀਆਂ ਰੋਮਾਂਟਿਕ ਤਸਵੀਰਾਂ ਕਾਰਨ ਉਨ੍ਹਾਂ ਦੀ ਡੇਟਿੰਗ ਨੂੰ ਲੈ ਕੇ ਅਟਕਲਾਂ ਲਗਾਈਆਂ ਗਈਆਂ ਸਨ।

ਇੱਕ ਪਾਸੇ ਜਿੱਥੇ ਬਨੀਤਾ ਸੰਧੂ ਨਾਲ ਏਪੀ ਢਿੱਲੋਂ ਦੇ ਬ੍ਰੇਕਅੱਪ ਦੀ ਚਰਚਾ ਹੋ ਰਹੀ ਹੈ, ਉੱਥੇ ਹੀ ਅਦਾਕਾਰਾ ਦੀ ਇੱਕ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਦਰਅਸਲ ਬਨੀਤਾ ਸੰਧੂ ਨੇ ਹਾਲ ਹੀ 'ਚ ਦਿਲਜੀਤ ਦੁਸਾਂਝ ਦੇ ਕੰਸਰਟ 'ਚ ਸ਼ਾਮਲ ਹੋਈ ਸੀ। ਦਿਲਜੀਤ ਦੁਸਾਂਝ ਦਾ ਕੰਸਰਟ 19 ਦਸੰਬਰ 2024 ਨੂੰ ਮੁੰਬਈ ਦੇ ਮਹਾਲਕਸ਼ਮੀ ਰੇਸ ਕੋਰਸ ਵਿਖੇ ਹੋਇਆ ਸੀ, ਜਿੱਥੇ ਬਨੀਤਾ ਸੰਧੂ ਵੀ ਪਹੁੰਚੀ ਹੋਈ ਸੀ। ਉਸ ਦੀ ਇਹ ਵੀਡੀਓ ਅਜਿਹੇ ਸਮੇਂ 'ਚ ਵਾਇਰਲ ਹੋ ਰਹੀ ਹੈ ਜਦੋਂ ਸੋਸ਼ਲ ਮੀਡੀਆ 'ਤੇ ਦਿਲਜੀਤ ਤੇ ਏਪੀ ਢਿੱਲੋਂ ਦਾ ਵਿਵਾਦ ਚਰਚਾ 'ਚ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਨੀਤਾ ਸੰਧੂ ਦਿਲਜੀਤ ਦੁਸਾਂਝ ਦੇ ਸ਼ੋਅ ਦਾ ਆਨੰਦ ਲੈ ਰਹੀ ਹੈ। ਉਹ ਡਾਨ ਗੀਤ 'ਤੇ ਡਾਂਸ ਕਰ ਰਹੀ ਹੈ। ਉਸ ਨੇ ਨੀਲੀ ਪੈਂਟ, ਸਫੈਦ ਟਾਪ ਤੇ ਜੈਕੇਟ ਪਹਿਨੀ ਹੋਈ ਹੈ। ਉਸ ਨੇ ਆਪਣੀ ਲੁੱਕ ਨੂੰ ਮੈਸੀ ਹੇਅਰ ਬਣਾ ਕੇ ਪੂਰਾ ਕੀਤਾ ਹੈ। ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਬਨੀਤਾ ਸੰਧੂ ਨਾਲ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੋਏ ਕੰਸਰਟ 'ਚ ਏਪੀ ਢਿੱਲੋਂ ਨੇ ਦਾਅਵਾ ਕੀਤਾ ਸੀ ਕਿ ਦਿਲਜੀਤ ਦੁਸਾਂਝ ਨੇ ਉਸ ਨੂੰ ਇੰਸਟਾਗ੍ਰਾਮ 'ਤੇ ਬਲਾਕ ਕਰ ਦਿੱਤਾ ਸੀ, ਜਿਸ 'ਤੇ ਗਾਇਕ ਨੇ ਜਵਾਬ ਦਿੱਤਾ ਸੀ ਕਿ ਉਸ ਨੇ ਕਦੇ ਵੀ ਉਸ ਨੂੰ ਫਾਲੋ ਨਹੀਂ ਕੀਤਾ, ਬਲਾਕ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਅਦ ਵਿੱਚ ਏਪੀ ਢਿੱਲੋਂ ਨੇ ਇੱਕ ਵੀਡੀਓ ਰਾਹੀਂ ਇਸ ਦਾ ਸਬੂਤ ਵੀ ਦਿੱਤਾ ਸੀ।

Latest news

karan-aujla-gets-angry-at-fan-during-australia-concert
Punjabi

ਕਰਨ ਔਜਲਾ ਆਸਟ੍ਰੇਲੀਆ ’ਚ ਫੈਨ ’ਤੇ ਭੜਕੇ, ਸਟੇਜ ’ਤੇ ਜੈਕੇਟ ਸੁੱਟਣ ਤੋਂ ਬਾਅਦ ਰੋਕਿਆ ਸ਼ੋਅ

ਪੰਜਾਬੀ ਗਾਇਕ ਕਰਨ ਔਜਲਾ ਆਸਟ੍ਰੇਲੀਆ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪ੍ਰਸ਼ੰਸਕ ਤੇ ਭੜਕ ਗਏ। ਐਡੀਲੇਡ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ, ਇੱਕ ਪ੍ਰਸ਼ੰਸਕ ਨੇ ਸਟੇਜ 'ਤੇ ਇੱਕ ਜੈਕੇਟ ਸੁੱਟ ਦਿੱਤੀ।
7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link