7.1C Vancouver
ADS

Apr 22, 2024 12:54 PM - Connect Newsroom

ਏ.ਪੀ. ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

Share On
ap-dhillons-tribute-to-sidhu-moosewala
One commenter remarked, "Even Sidhu Moosewala, as an artist, would have respected musical instruments had he witnessed this.(Photo: Instagram/ap.dhillxn)

ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਗਾਇਕ ਏਪੀ ਢਿੱਲੋਂ ਨੇ ਹਾਲ ਹੀ ’ਚ ਕੋਚੇਲਾ ’ਚ ਪਰਫਾਰਮ ਕੀਤਾ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਕ ਪਾਸੇ ਏ.ਪੀ. ਢਿੱਲੋਂ ਨੇ ਲੋਕਾਂ ਨੂੰ ਆਪਣੇ ਗੀਤਾਂ ’ਤੇ ਨੱਚਣ ਲਾ ਦਿੱਤਾ, ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਦਰਅਸਲ, ਏਪੀ ਢਿੱਲੋਂ ਨੇ ਕੋਚੇਲਾ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਨੂੰ ਗੀਤ ਗਾ ਕੇ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਇਨਸਾਫ਼ ਦੀ ਵੀ ਮੰਗ ਕੀਤੀ। ਦਿਲਜੀਤ ਦੋਸਾਂਝ ਮਗਰੋਂ ਏਪੀ ਦੂਜਾ ਪੰਜਾਬੀ-ਭਾਰਤੀ ਕਲਾਕਾਰ ਹੈ, ਜੋ ਕੋਚੇਲਾ ’ਚ ਪਰਫਾਰਮ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏ.ਪੀ. ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ’ਚ ਰਹਿੰਦਾ ਹੈ।

ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਹਨ। ਸਾਲ 2019 ’ਚ ਉਨ੍ਹਾਂ ਦਾ ਪਹਿਲਾ ਗੀਤ ’ਫੇਕ’ ਰਿਲੀਜ਼ ਹੋਇਆ ਸੀ, ਇਹ ਸਿਰਫ਼ ਆਡੀਓ ਗੀਤ ਸੀ, ਜਿਸ ਨੂੰ ਬਹੁਤੀ ਪ੍ਰਸਿੱਧੀ ਨਹੀਂ ਮਿਲੀ ਸੀ।

ਸਾਲ 2020 ’ਚ ਰਿਲੀਜ਼ ਹੋਏ ਉਨ੍ਹਾਂ ਦੇ ਗਾਣੇ ‘ਡੈਡਲੀ’ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਦੁਆਈ ਤੇ ‘ਬ੍ਰਾਊਨ ਮੁੰਡੇ’ ਗਾਣੇ ਨੇ ਉਨ੍ਹਾਂ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ। ਉੁਨ੍ਹਾਂ ਦੇ ਕਈ ਗਾਣੇ ਜਿਵੇਂ ’ਇਨਸੇਨ’, ’ਮਝੇਲ’, ’ਬ੍ਰਾਊਨ ਮੁੰਡੇ’ ਤੇ ’ਸਮਰ ਹਾਈ ਯੂਕੇ ਏਸ਼ੀਅਨ’ ਅਤੇ ਪੰਜਾਬੀ ਚਾਰਟਸ ’ਚ ਵੀ ਆਪਣੀ ਥਾਂ ਬਣਾ ਚੁੱਕੇ ਹਨ।

Latest news

the-actor-in-me-died-mawra-hocane-on-sanam-teri-kasams-failure
Punjabi

ਮੇਰੇ ਅੰਦਰਲਾ ਅਦਾਕਾਰ ਮਰ ਚੁੱਕਾ ਹੈ: ਮਾਵਰਾ ਹੋਕੇਨ

ਪ੍ਰਸਿੱਧ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਨੂੰ 2016 ਦੀ ਫਿਲਮ 'ਸਨਮ ਤੇਰੀ ਕਸਮ' ਵਿੱਚ ਸਰਸਵਤੀ ਉਰਫ਼ ਸਾਰੂ ਦੀ ਭੂਮਿਕਾ ਲਈ ਭਾਰਤ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹ ਹਰਸ਼ਵਰਧਨ ਰਾਣੇ ਦੇ ਨਾਲ ਫਿਲਮ ਚ ਨਜ਼ਰ ਆਈ ਸੀ ਅਤੇ ਭਾਵੇਂ ਇਹ ਫਿਲਮ ਉਸ ਸਮੇਂ ਬਾਕਸ ਆਫਿਸ 'ਤੇ ਅਸਫਲ ਰਹੀ ਸੀ ਪਰ ਇਸ ਨੇ ਸਮੇਂ ਦੇ ਨਾਲ ਸ਼ਾਨਦਾਰ ਪ੍ਰਸਿੱਧੀ ਹਾਸਲ ਕੀਤੀ।
exclusive-harshvardhan-rane-greets-mawra-hocane-on-marriage-regrets-losing-touch
Punjabi

EXCLUSIVE! ਹਰਸ਼ਵਰਧਨ ਰਾਣੇ ਨੇ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਨੂੰ ਵਿਆਹ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

'ਸਨਮ ਤੇਰੀ ਕਸਮ' (2016) ਦੀ ਜ਼ਬਰਦਸਤ ਫੈਨ ਫੋਲੋਇੰਗ ਨੂੰ ਕੌਣ ਨਹੀਂ ਜਾਣਦਾ? ਰਾਧਿਕਾ ਰਾਓ ਅਤੇ ਵਿਨੈ ਸਪਰੂ ਵਲੋਂ ਨਿਰਦੇਸ਼ਿਤ, ਇਸ ਫਿਲਮ 'ਚ ਹਰਸ਼ਵਰਧਨ ਰਾਣੇ ਅਤੇ ਮਾਵਰਾ ਹੋਕੇਨ ਮੁੱਖ ਭੂਮਿਕਾਵਾਂ ਵਿੱਚ ਸਨ ਅਤੇ ਬਾਲੀਵੁੱਡ ਦੇ ਸਭ ਤੋਂ ਪਿਆਰੇ ਰੋਮਾਂਟਿਕ ਡਰਾਮੇ ਵਿਚੋਂ ਇਕ ਹੈ।
vikrant-massey-shares-first-pictures-of-son-vardaan-on-his-first-birthday
Punjabi

ਵਿਕਰਾਂਤ ਮੈਸੀ ਨੇ ਪਹਿਲੀ ਵਾਰ ਦਿਖਾਇਆ ਬੇਟੇ ਵਰਦਾਨ ਦਾ ਚਿਹਰਾ

ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਕੁਝ ਸਮਾਂ ਪਹਿਲਾਂ ਬ੍ਰੇਕ ਦਾ ਐਲਾਨ ਕਰਕੇ ਸੁਰਖੀਆਂ ਵਿੱਚ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਪਹਿਲੇ ਜਨਮਦਿਨ ’ਤੇ ਪ੍ਰਸ਼ੰਸਕਾਂ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਬੇਟੇ ਦਾ ਚਿਹਰਾ ਪਹਿਲੀ ਵਾਰ ਨਜ਼ਰ ਆ ਰਿਹਾ ਹੈ। ਇਹ ਜੋੜਾ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਮਨਾ ਰਿਹਾ ਹੈ ਅਤੇ ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
diljit-updates-on-the-release-of-punjab95
Punjabi

‘ਪੰਜਾਬ 95’ ਦੀ ਰਿਲੀਜ਼ ਨੂੰ ਲੈ ਕੇ ਦਿਲਜੀਤ ਦੁਸਾਂਝ ਨੇ ਆਖੀ ਇਹ ਗੱਲ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ ਲਾਈਵ ਹੋਏ। ਪਹਿਲਾਂ ਉਨ੍ਹਾਂ ਦੀ ਫਿਲਮ ‘ਪੰਜਾਬ-95’ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ। ਹੁਣ ਦਿਲਜੀਤ ਨੇ ਲਾਈਵ ਹੋ ਕੇ ਇਸ ‘ਤੇ ਬਿਆਨ ਦਿੱਤਾ ਹੈ।
ludhiana-court-issues-arrest-warrant-against-actor-sonu-sood-in-fraud-case
Punjabi

ਅਦਾਕਾਰ ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਕੀਤਾ ਜਾਰੀ

ਲੁਧਿਆਣਾ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ, ਸੋਨੂੰ ਸੂਦ ਲੁਧਿਆਣਾ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜੋ ਕਿ ਗੈਰ-ਜ਼ਮਾਨਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link