Dec 22, 2021 12:49 AM - Jasmine Singh

ਮੌਜਦਾ ਪੰਜਾਬੀ ਸੰਗੀਤ ਦੇ ਨਾਮਵਰ ਸੰਗੀਤ ਨਿਰਦੇਸ਼ਕ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ ਵਿਚ ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਇਕ ਲੰਮੇ ਅਰਸੇ ਤੋਂ ਬਾਅਦ ਇਕੱਠੇ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਹੀ ਉਨ੍ਹਾਂ ਸਾਂਝੇ ਤੌਰ ਤੇ ਆ ਰਹੀ ਆਪਣੇ ਕੋਲੈਬੋਰੇਸ਼ਨ ਪ੍ਰਾਜੈਕਟ ਦਾ ਐਲਾਨ ਕੀਤਾ ਹੈ ਜਿਸ ਦਾ ਟਾਈਟਲ ਦਿ ਯੰਗਸਟ ਇਨ ਚਾਰਜ ਹੈ।
ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦੀ ਇਹ ਸਾਂਝੀ ਤਸਵੀਰ ਅਤੇ ਸੰਗੀਤ ਪ੍ਰਾਜੈਕਟ ਦਾ ਜਿ਼ਕਰ ਇਸ ਕਰਕੇ ਵੀ ਖ਼ਾਸ ਦਿਲਚਸਪੀ ਵਾਲਾ ਹੈ ਕਿਉਂਕਿ ਼ਸ਼ੁਰੂਆਤ ਵਿਚ ਉਹ ਕਾਫੀ ਚੰਗੇ ਦੋਸਤ ਸਨ ਪਰ ਫਿਰ ਉਨ੍ਹਾਂ ਦੇ ਇਸ ਰਿਸ਼ਤੇ ਵਿਚ ਕਾਫੀ ਦੂਰੀਆਂ ਪੈਦਾ ਹੋ ਗਈਆਂ।
ਹੁਣ ਲੰਮੇ ਅਰਸੇ ਤੋਂ ਬਾਅਦ ਉਨ੍ਹਾਂ ਨੂੰ ਮੁੜ ਇਕੱਠਿਆਂ ਦੇਖਣਾ ਅਤੇ ਉਨ੍ਹਾਂ ਦੇ ਸੰਗੀਤ ਦਾ ਇਕੱਠਿਆਂ ਆਨੰਦ ਮਾਣ ਸਕਣਾ ਉਨ੍ਹਾਂ ਦੋਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ।




