20.91C Vancouver
ADS

Jul 7, 2025 5:25 PM - Connect Newsroom

ਅਰਿਜੀਤ ਸਿੰਘ 151 ਮਿਲੀਅਨ ਪ੍ਰਸ਼ੰਸਕਾਂ ਨਾਲ ਲੋਕਪ੍ਰਿਅਤਾ ਦੇ ਸਿਖਰ 'ਤੇ

Share On
arijit-singh-becomes-most-followed-artist-on-spotify-globally-with-151-million-fans
Known for hits like Tum Hi Ho, Kesariya, and Ullu Ka Pattha, Arijit was also the first Indian artist to cross 100 million followers on the platform.(Photo: Facebook/Arijit Singh)

ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਰਿਜੀਤ ਸਿੰਘ ਸਪੋਟੀਫਾਈ 'ਤੇ 151 ਮਿਲੀਅਨ ਤੋਂ ਵੱਧ ਪ੍ਰਸ਼ੰਸਕਾਂ ਕਾਰਨ ਸੰਸਾਰ 'ਚ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫੋਲੋ ਕੀਤਾ ਜਾਣ ਵਾਲਾ ਕਲਾਕਾਰ ਬਣ ਗਿਆ ਹੈ। ਹਾਲ ਹੀ 'ਚ ਵੋਲਟ ਐਫ ਐਮ 'ਤੇ ਤਾਜ਼ਾ ਸਰਵੇ ਅਨੁਸਾਰ ਅਰਿਜੀਤ ਨੇ ਪ੍ਰਸ਼ੰਸਾ ਦੇ ਖੇਤਰ 'ਚ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਉਸ ਨੇ ਟ੍ਰੇਲਰ ਸਵਿੱਫਟ (139.6 ਮਿਲੀਅਨ), ਐਡ ਸ਼ੀਰਨ (121 ਮਿਲੀਅਨ), ਬਿਲੀ ਆਈਲਿਸ਼ (114 ਮਿਲੀਅਨ), ਅਤੇ ਦਿ ਵੀਕਐਂਡ (107.3 ਮਿਲੀਅਨ) ਵਰਗੇ ਕੌਮਾਂਤਰੀ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।

'ਕੇਸਰੀਆ', 'ਤੁਮ ਹੀ ਹੋ' ਅਤੇ 'ਉੱਲੂ ਕਾ ਪੱਠਾ' ਵਰਗੀਆਂ ਹਿੱਟ ਫਿਲਮਾਂ ਲਈ ਪ੍ਰਸਿੱਧੀ ਹਾਸਲ ਕਰਨ ਵਾਲੇ ਅਰਿਜੀਤ ਇਸ ਮੰਚ 'ਤੇ 100 ਮਿਲੀਅਨ ਫੋਲੋਅਰਜ਼ ਨੂੰ ਪਾਰ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਵੀ ਬਣੇ ਸਨ। 2024 'ਚ ਉਹ ਐਡ ਸ਼ੀਰਨ ਅਤੇ ਟੇਲਰ ਸਵਿਫਟ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਤੀਜਾ ਪਾਇਦਾਨ ਹਾਸਲ ਕਰਨ ਵਾਲਾ ਕਲਾਕਾਰ ਬਣ ਗਿਆ ਸੀ।ਉਸ ਦੇ ਤਾਜ਼ਾ ਗੀਤਾਂ 'ਚ ਜਿੰਨ ਮੇ ਜ਼ਮਾਨਾ ਲੱਗੇ ਅਤੇ ਔਰ ਮੁਹੱਬਤ ਕਿਤਨੀ ਕਰੂੰ ਵਰਗੇ ਟਰੈਕ ਸ਼ਾਮਲ ਹਨ।

ਸਪੋਟੀਫਾਈ ਦੇ 99 ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲਾ ਕਲਾਕਾਰਾਂ ਦੀ ਸੂਚੀ 'ਚ 11 ਹੋਰ ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ 'ਚ ਏ.ਆਰ ਰਹਿਮਾਨ 14ਵੇਂ, ਪ੍ਰੀਤਮ 21, ਨੇਹਾ ਕੱਕੜ 25ਵੇਂ, ਸਿੱਧੂ ਮੂਸੇਵਾਲਾ 31ਵੇਂ, ਅਨਿਰੁਧ ਰਵੀਚੰਦਰ 37ਵੇਂ , ਦਿਲਜੀਤ ਦੋਸਾਂਝ 56ਵੇਂ, ਸ਼੍ਰੇਆ ਘੋਸ਼ਾਲ 61ਵੇਂ , ਬਾਦਸ਼ਾਹ 67ਵੇਂ , ਦਰਸ਼ਨ ਰਾਵਲ 76ਵੇਂ , ਅਤੇ ਅਰਮਾਨ ਮਲਿਕ 88ਵੇਂ ਸਥਾਨ ਤੇ ਸਥਿਤ ਹਨ।

Latest news

actor-mehreen-pirzada-marries-arsh-aulakh-in-private-ceremony-in-himachal-pradesh
Punjabi

ਮਹਿਰੀਨ ਪੀਰਜ਼ਾਦਾ ਤੇ ਅਰਸ਼ ਔਲਖ ਵਿਆਹ ਦੇ ਬੰਧਨ ਵਿਚ ਬੱਝੇ

ਬਾਲੀਵੁੱਡ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਹਿਮਾਚਲ ਪ੍ਰਦੇਸ਼ ਦੇ ਚੈਲ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਅਰਸ਼ ਔਲਖ ਨਾਲ ਵਿਆਹ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਤੇ ਫੋਟੋ ਪਾਈ ਹੈ ਜਿੱਥੇ ਇਹ ਖ਼ੂਬਸੂਰਤ ਜੋੜਾ ਹਲਕੇ ਗੁਲਾਬੀ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ। ਮਹਿਰੀਨ ਨੇ 26.04.26 ਦੀ ਤਾਰੀਖ਼ ਨੂੰ ਆਪਣੀ ਨਵੀਂ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਦੱਸਿਆ ਹੈ।
sanjay-dutt-announces-khalnayak-returns-sequel-first-look-released
Punjabi

33 ਸਾਲ ਬਾਅਦ 'ਖਲਨਾਇਕ ਰਿਟਰਨਜ਼', ਸੰਜੇ ਦੱਤ ਨੇ ਕੀਤਾ ਨਵੀਂ ਫਿਲਮ ਦਾ ਐਲਾਨ

33 ਸਾਲ ਪਹਿਲਾਂ ਰਿਲੀਜ਼ ਹੋਈ ਸੰਜੇ ਦੱਤ ਦੀ ਮਸ਼ਹੂਰ ਫਿਲਮ 'ਖਲਨਾਇਕ' ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਪਰ ਹੁਣ 33 ਸਾਲਾਂ ਬਾਅਦ ਖਲਨਾਇਕ ਦੀ ਫਿਰ ਵਾਪਸੀ ਹੋਈ ਹੈ। 1993 ਦੀ ਸੁਪਰਹਿੱਟ ਫਿਲਮ 'ਖਲਨਾਇਕ' ਦੇ ਸੀਕਵਲ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਲੁੱਕ ਵੀ ਜਾਰੀ ਕਰ ਦਿੱਤਾ ਹੈ।
teaser-for-late-punjabi-singer-sidhu-moosewalas-song-eyes-on-me-released-online
Punjabi

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਭਾਵੁਕ ਅਤੇ ਉਤਸ਼ਾਹ ਭਰਿਆ ਰਿਹਾ। ਮੂਸੇਵਾਲਾ ਦੀ ਟੀਮ ਵੱਲੋਂ ਅੱਜ ਸਵੇਰੇ ਉਨ੍ਹਾਂ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜਾਰੀ ਕੀਤਾ ਗਿਆ। ਇਸ ਗੀਤ ਦੇ ਟੀਜ਼ਰ ਨੇ ਆਉਂਦਿਆਂ ਹੀ ਡਿਜੀਟਲ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ ਅਤੇ ਮਹਿਜ਼ ਦੋ ਮਿੰਟਾਂ ਵਿੱਚ ਹੀ ਇੰਸਟਾਗ੍ਰਾਮ ’ਤੇ 15,000 ਲਾਈਕਸ ਅਤੇ ਯੂਟਿਊਬ ’ਤੇ 1.2 ਲੱਖ ਤੋਂ ਵੱਧ ਵਿਊਜ਼ ਹਾਸਲ ਕਰ ਲਏ।
court-halts-release-of-punjabi-film-pitt-siyapa-over-copyright-claim
Punjabi

ਸੋਨਮ ਬਾਜਵਾ ਦੀ ਫਿਲਮ ਉਤੇ ਲੱਗੀ ਰੋਕ

ਪੰਜਾਬੀ ਫਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ 'ਪਿੱਟ ਸਿਆਪਾ' ਇਸ ਸਮੇਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਾਪੀਰਾਈਟ ਮੁੱਦੇ ਕਾਰਨ ਫਿਲਮ ਦੀ ਰਿਲੀਜ਼ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ।
punjabi-singer-nachhatar-gill-releases-new-single-duniya
Punjabi

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਦੁਨੀਆ' ਨਾਲ ਦਰਸ਼ਕਾਂ ਦੇ ਰੂ-ਬਰੂ ਹੋਏ ਹਨ । ਇਸ ਗੀਤ ਨੂੰ 'ਗੇਮ ਚੇਂਜਰ ਰਿਕਾਰਡਜ਼' ਨੇ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਗੀਤ ਦਾ ਸ਼ਾਨਦਾਰ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਪ੍ਰੋਡਿਊਸਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link