17.87C Vancouver
ADS

Feb 15, 2024 3:22 PM - The Connect News

ਰੋਹਿਤ ਸ਼ੈੱਟੀ ਦੀ ਆਉਣ ਵਾਲੀ ‘ਸਿੰਘਮ’ ’ਚ ਅਰਜੁਨ ਕਪੂਰ ਨਿਭਾਉਣਗੇ ਖਲਨਾਇਕ ਦਾ ਕਿਰਦਾਰ

Share On
arjun-kapoor-to-play-villain-in-rohit-shettys-upcoming-singham-again
The first look of Arjun Kapoor as the villain of Singham Again has been recently shared and the internet is going crazy after that.Photo:Instagram/ itsrohitshetty)

ਦਰਸ਼ਕ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਫ਼ਿਲਮ ‘ਸਿੰਘਮ ਅਗੇਨ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਸਿੰਘਮ’ ਤੇ ‘ਸਿੰਘਮ ਰਿਟਰਨਜ਼’ ਨੂੰ ਮਿਲੇ ਜ਼ਬਰਦਸਤ ਪਿਆਰ ਤੋਂ ਬਾਅਦ ਹੁਣ ‘ਸਿੰਘਮ ਅਗੇਨ’ ਪਰਦੇ ’ਤੇ ਦਸਤਕ ਦੇਣ ਜਾ ਰਹੀ ਹੈ। ਅਜੇ ਦੇਵਗਨ, ਰਣਵੀਰ ਸਿੰਘ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੁਕੋਣ ਤੋਂ ਬਾਅਦ ਹੁਣ ਫ਼ਿਲਮ ਦੇ ਵਿਲੇਨ ਦਾ ਲੁੱਕ ਸਾਹਮਣੇ ਆਇਆ ਹੈ। ਇਕ ਲੀਡ ਹੀਰੋ ਵਿਲੇਨ ਬਣ ਕੇ ਫ਼ਿਲਮ ’ਚ ਸ਼ਾਨਦਾਰ ਐਂਟਰੀ ਕਰਨ ਜਾ ਰਿਹਾ ਹੈ। ਸੰਜੇ ਦੱਤ ਤੇ ਬੌਬੀ ਦਿਓਲ ਤੋਂ ਬਾਅਦ ਹੀਰੋ ਤੋਂ ਵਿਲੇਨ ’ਚ ਬਦਲੇ ਇਸ ਅਦਾਕਾਰ ਨੂੰ ਦੇਖ ਕੇ ਪ੍ਰਸ਼ੰਸਕ ਹਿੱਟ ਹੈ ਬੌਸ ਆਖ ਰਹੇ ਹਨ।

‘ਸਿੰਘਮ’ ਫਰੈਂਚਾਇਜ਼ੀ ’ਚ ਪਹਿਲੀ ਵਾਰ ਕਈ ਵੱਡੇ ਸੁਪਰਸਟਾਰ ਇਕੋ ਫਰੇਮ ’ਚ ਕਾਮੇਡੀ ਤੇ ਐਕਸ਼ਨ ਦਾ ਛੋਹ ਦਿੰਦੇ ਇਕੱਠੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਆਪਣੀ ਫ਼ਿਲਮ ਤੋਂ ਅਰਜੁਨ ਕਪੂਰ ਦੇ 2 ਲੁੱਕ ਸ਼ੇਅਰ ਕੀਤੇ ਹਨ, ਜਿਸ ’ਚ ਉਹ ਕਾਫ਼ੀ ਵੱਖਰੇ ਨਜ਼ਰ ਆ ਰਹੇ ਹਨ। ਪਹਿਲੀ ਨਜ਼ਰ ’ਚ ਅਦਾਕਾਰ ਨੂੰ ਪਛਾਣਨਾ ਮੁਸ਼ਕਿਲ ਹੈ। ਪਹਿਲੀ ਨਜ਼ਰ ’ਚ ਲੋਕ ਉਸ ਦਾ ਲੁੱਕ ‘ਪੁਸ਼ਪਾ’ ਦੇ ਪੁਸ਼ਪਰਾਜ ਵਰਗਾ ਹੀ ਦੇਖ ਰਹੇ ਹਨ।

ਪਹਿਲੀ ਝਲਕ ’ਚ ਅਰਜੁਨ ਕਪੂਰ ਨੇ ਆਪਣੇ ਹੱਥ ’ਚ ਖ਼ੂਨ ਨਾਲ ਰੰਗਿਆ ਗੰਡਾਸਾ ਫੜਿਆ ਹੋਇਆ ਹੈ ਤੇ ਅਦਾਕਾਰ ਦੇ ਦੰਦਾਂ ਤੇ ਚਿਹਰੇ ’ਤੇ ਖ਼ੂਨ ਦੇ ਛਿੱਟੇ ਦਿਖਾਈ ਦੇ ਰਹੇ ਹਨ। ਪਹਿਲੇ ਪੋਸਟਰ ’ਚ ਉਸ ਦੇ ਪਿੱਛੇ ਕੁਝ ਲੋਕ ਵੀ ਨਜ਼ਰ ਆ ਰਹੇ ਹਨ। ਦੂਜੇ ਪੋਸਟਰ ’ਚ ‘ਗੁੰਡੇ’ ਅਦਾਕਾਰ ਰਣਵੀਰ ਸਿੰਘ ਤੇ ਅਰਜੁਨ ਕਪੂਰ ਇਕ-ਦੂਜੇ ਦੀਆਂ ਅੱਖਾਂ ’ਚ ਦੇਖ ਰਹੇ ਹਨ।

ਪੋਸਟਰ ਨੂੰ ਦੇਖ ਕੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਅਰਜੁਨ ਇਕ ਵਿਲੇਨ ਦੇ ਤੌਰ ’ਤੇ ਬਹੁਤ ਚੰਗੇ ਹਨ।’’ ਇਕ ਹੋਰ ਨੇ ਲਿਖਿਆ, ‘‘ਭਰਾ, ਇਹ ਬਿਲਕੁਲ ਖ਼ਤਰਨਾਕ ਲੱਗ ਰਿਹਾ ਹੈ।’’ ਰੋਹਿਤ ਸ਼ੈੱਟੀ ਦੀ ‘ਸਿੰਘਮ ਅਗੇਨ’ 15 ਅਗਸਤ, 2024 ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link