Jun 21, 2024 5:48 PM - Connect Newsroom

ਇਸ ਸਮੇਂ ਦੇ ਸਭ ਤੋਂ ਵੱਡੇ ਯੂ-ਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋਵੇਂ ਪਤਨੀਆਂ ‘ਬਿੱਗ ਬੌਸ’ ਓਟੀਟੀ 3’ ਵਿੱਚ ਨਜ਼ਰ ਆਉਣ ਵਾਲੇ ਹਨ। ਇਹ ਲੋਕ ਪਹਿਲਾਂ ਮੱਧ ਵਰਗ ਦੇ ਸਨ ਅਤੇ ਟਿਕ-ਟਾਕ ’ਤੇ ਰੀਲਾ ਬਣਾਉਂਦੇ ਸਨ ਪਰ ਅੱਜ ਇਹ ਕਈ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।
ਅਰਮਾਨ ਮਲਿਕ ਨੇ ਇਕ ਵਾਰ ਨਹੀਂ ਸਗੋਂ 2 ਵਾਰ ਵਿਆਹ ਕੀਤਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਲੋਕਾਂ ਤੋਂ ਚੰਗਾ ਬੁਰਾ ਵੀ ਸੁਣਨ ਨੂੰ ਮਿਲਿਆ ਪਰ ਉਹ ਆਪਣੀਆਂ ਪਤਨੀਆਂ ਨੂੰ ਆਪਣੀ ਚੰਗੀ ਕਿਸਮਤ ਮੰਨਦੇ ਹਨ ਅਤੇ ਅੱਜ ਆਪਣੀ ਜ਼ਿੰਦਗੀ ’ਚ ਬਹੁਤ ਖ਼ੁਸ਼ ਹਨ।
ਫਿਲਹਾਲ ਮਲਿਕ ਪਰਿਵਾਰ ਬਿੱਗ ਬੌਸ ਸ਼ੋਅ ਨੂੰ ਲੈ ਕੇ ਸੁਰਖੀਆਂ ’ਚ ਹੈ। ਦੋਵੇਂ ਮਾਵਾਂ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਪਤੀ ਨਾਲ ਇਸ ਸ਼ੋਅ ’ਚ ਹਿੱਸਾ ਲੈਣ ਆਈਆਂ ਹਨ ਅਤੇ ਉਨ੍ਹਾਂ ਦਾ ਸਫਰ ਕਾਫੀ ਦਿਲਚਸਪ ਹੋਣ ਵਾਲਾ ਹੈ।




