Dec 17, 2021 9:41 PM - JASMINE SINGH

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਨੇ ਹੁਣੇ ਜਿਹੇ ਹੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੂੰ ਆਪਣੀ ਪਤਨੀ ਮੀਰਾ ਬੱਚਨ ਨੂੰ ਚੁੰਮਦਿਆਂ ਦੇਖਿਆ ਜਾ ਸਕਦਾ ਹੈ।
ਇਸ ਤਸਵੀਰ 'ਤੇ ਉਸ ਦੇ ਪ੍ਰਸ਼ੰਸਕਾਂ ਨੇ ਰਲਵੀਂ ਮਿਲਵੀਂ ਪ੍ਰਤੀਕਿਰਿਆ ਦਿੱਤੀ ਹੈ।
ਜਿਥੇ ਕੁਝ ਲੋਕ ਇਸ ਤਸਵੀਰ ਨੂੰ ਗੈਰ-ਵਾਜਬ ਦੱਸ ਰਹੇ ਹਨ ਉਥੇ ਕੁਝ ਹੋਰ ਇਹ ਮਹਿਸੂਸ ਕਰਦੇ ਹਨ ਕਿ ਬੀ ਪਰਾਕ ਨੂੰ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਨਹੀਂ ਸਨ ਪਾਉਣੀਆਂ ਚਾਹੀਦੀਆਂ। ਅਜਿਹੀਆਂ ਪ੍ਰਤੀਕਿਰਿਆਵਾਂ ਮਿਲਣ ਪਿੱਛੋਂ ਪਰਾਕ ਨੇ ਹੁਣ ਪੋਸਟ 'ਤੋਂ ਕੁਮੈਂਟ ਸੈਕਸ਼ਨ ਨੂੰ ਹਟਾ ਦਿੱਤਾ ਹੈ।




