Oct 11, 2023 7:56 PM - CONNECT NEWS
ਬਿੱਗ ਬੌਸ 13 ਦੀ ਰਿਐਲਿਟੀ ਸੈਲੀਬ੍ਰਿਟੀ ਸ਼ਹਿਨਾਜ਼ ਗਿੱਲ ਹਾਲ ਹੀ ਵਿਚ ਕਿਸੇ ਮੈਡੀਕਲ ਸਮੱਸਿਆ ਕਾਰਨ ਹਸਪਤਾਲ ਵਿਚ ਦਾਖਲ ਸਨ।
ਰਿਪੋਰਟਸ ਮੁਤਾਬਕ ਸ਼ਹਿਨਾਜ਼ ਪੇਟ ਦੇ ਇਨਫੈਕਸ਼ਨ ਕਾਰਨ ਬੀਮਾਰ ਹੋ ਗਈ ਸੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਸ਼ਹਿਨਾਜ਼ ਹੁਣ ਠੀਕ ਮਹਿਸੂਸ ਕਰ ਰਹੀ ਹੈ ਅਤੇ ਘਰ ਵਾਪਸ ਆ ਗਈ ਹੈ।
ਸ਼ਹਿਨਾਜ਼ ਨੂੰ ਹਾਲ ਹੀ ਵਿਚ ਅਨਿਲ ਕਪੂਰ ਅਤੇ ਰੀਆ ਕਪੂਰ ਵਲੋਂ ਪ੍ਰੋਡਿਊਸ ਕੀਤੀ ਬਾਲੀਵੁੱਡ ਫਿਲਮ 'ਥੈਂਕ ਯੂ ਫਾਰ ਕਮਿੰਗ' ਵਿਚ ਦੇਖਿਆ ਗਿਆ ਹੈ।




