Oct 12, 2023 8:52 PM - CONNECT NEWS

ਬਿੱਗ ਬੌਸ 14 ਫੇਮ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਬਾਰੇ ਅਪਡੇਟ ਸ਼ੇਅਰ ਕੀਤੀ ਜਿਸ 'ਚ ਉਸ ਨੇ ਪੇਟ ਦੀ ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਹੋਣ ਦੀ ਆਪਣੀ ਤਸਵੀਰ ਪੋਸਟ ਕੀਤੀ।
ਤਾਜ਼ਾ ਅਪਡੇਟ ਵਿੱਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਠੀਕ ਹੋ ਰਹੀ ਹੈ ਅਤੇ ਠੀਕ ਹੋਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਸ ਨੇ ਇੱਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,"ਬਾਏ ਬਾਏ ਹਸਪਤਾਲ। ਉਮੀਦ ਹੈ ਕਿ ਤੁਹਾਡੇ ਨਾਲ ਜਲਦੀ ਮੁਲਾਕਾਤ ਨਹੀਂ ਹੋਵੇਗੀ।"




