15.9C Vancouver
ADS

Aug 15, 2024 5:45 PM - Connect Newsroom

ਬਿੱਗ ਬੌਸ ਓਟੀਟੀ 3 ਦੀ ਪ੍ਰਤੀਯੋਗੀ ਪਾਇਲ ਮਲਿਕ ਹਸਪਤਾਲ ’ਚ ਦਾਖ਼ਲ

Share On
bigg-boss-ott-3-contestant-payal-malik-rushed-to-hospital
The video clip shows Payal in visible distress and crying in pain. Kritika, in the footage, rushes Payal to the hospital, emphasizing her decision to act swiftly and not take any risks with Payal’s health.(Photo: Instagram/armaan__malik9)

ਯੂਟਿਊਬਰ ਅਰਮਾਨ ਮਲਿਕ ਨੂੰ ਹਾਲ ਹੀ ’ਚ ਬਿੱਗ ਬੌਸ ਓਟੀਟੀ 3 ’ਚ ਆਪਣੀਆਂ ਦੋਵੇਂ ਪਤਨੀਆਂ ਨਾਲ ਦੇਖਿਆ ਗਿਆ ਸੀ। ਪਾਇਲ ਅਤੇ ਅਰਮਾਨ ਜਲਦੀ ਹੀ ਸ਼ੋਅ ਤੋਂ ਬਾਹਰ ਹੋ ਗਏ, ਪਰ ਕ੍ਰਿਤਿਕਾ ਟਾਪ 5 ’ਚ ਪਹੁੰਚ ਗਈ। ਹੁਣ ਅਰਮਾਨ ਮਲਿਕ ’ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਹ ਬਹੁਤ ਚਿੰਤਤ ਹੈ। ਖਬਰ ਹੈ ਕਿ ਪਾਇਲ ਮਲਿਕ ਨੂੰ ਲੈ ਕੇ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹਸਪਤਾਲ ’ਚ ਦਾਖਲ ਹੈ। ਇਹ ਜਾਣਕਾਰੀ ਕ੍ਰਿਤਿਕਾ ਮਲਿਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਇਹ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਪਰੇਸ਼ਾਨ ਹੋ ਗਏ ਹਨ।

ਅਜਿਹੇ ’ਚ ਕ੍ਰਿਤਿਕਾ ਨੇ ਆਪਣੇ ਬਲੌਗ ’ਚ ਇੱਕ ਅਹਿਮ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ, “ਪਾਇਲ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਕਿਉਂਕਿ ਉਸ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ ਅਤੇ ਉਸ ਦਾ ਬੀਪੀ ਵੀ ਘੱਟ ਹੋ ਗਿਆ ਸੀ। ਅਜਿਹੇ ’ਚ ਉਹ ਬਿਨਾਂ ਕੁਝ ਸੋਚੇ ਪਾਇਲ ਨੂੰ ਜਲਦਬਾਜ਼ੀ ’ਚ ਹਸਪਤਾਲ ਲੈ ਗਈ। ਉੱਥੇ ਪਹੁੰਚਦੇ ਹੀ ਡਾਕਟਰ ਨੇ ਪਾਇਲ ਨੂੰ ਦਾਖਲ ਕਰਵਾਇਆ। ਪਾਇਲ ਦੇ ਪ੍ਰਸ਼ੰਸਕ ਇਸ ਖਬਰ ਤੋਂ ਬਾਅਦ ਪਾਇਲ ਦਾ ਹਾਲ ਜਾਣਨਾ ਚਾਹੁੰਦੇ ਹਨ।

ਕ੍ਰਿਤਿਕਾ ਨੇ ਅੱਗੇ ਕਿਹਾ, “ਜਦੋਂ ਪਾਇਲ ਨੂੰ ਦਾਖਲ ਕਰਵਾਇਆ ਗਿਆ ਤਾਂ ਸਭ ਤੋਂ ਪਹਿਲਾਂ ਉਸ ਦੀ ਈਸੀਜੀ ਕੀਤੀ ਗਈ, ਜਿਸ ਦੀ ਰਿਪੋਰਟ ਸਹੀ ਨਹੀਂ ਸੀ। ਇਸ ਤੋਂ ਬਾਅਦ ਪਾਇਲ ਨੂੰ ਦੂਜੇ ਹਸਪਤਾਲ ਯਾਨੀ ਹਾਰਟ ਸਪੈਸ਼ਲਿਸਟ ਨੂੰ ਦਿਖਾਇਆ ਗਿਆ ਅਤੇ ਪਾਇਲ ਨੂੰ ਉੱਥੇ ਦਾਖਲ ਕਰਵਾਇਆ ਗਿਆ। ਮੈਂ ਸਾਰੀ ਰਾਤ ਹਸਪਤਾਲ ’ਚ ਪਾਇਲ ਦੇ ਨਾਲ ਰਹੀ। ਸਵੇਰੇ ਘਰ ਆਈ ਅਤੇ ਅਗਲੇ ਦਿਨ ਜਦੋਂ ਪਾਇਲ ਦਾ ਬਲੱਡ ਟੈਸਟ ਹੋਇਆ ਤਾਂ ਉਹ ਰਿਪੋਰਟ ਬਿਲਕੁਲ ਠੀਕ ਆਈ। ਅਜਿਹੇ ’ਚ ਹੁਣ ਡਾਕਟਰ ਨੇ ਹੋਰ ਟੈਸਟ ਕੀਤੇ ਹਨ, ਜਿਸ ਦਾ ਪੂਰਾ ਮਲਿਕ ਪਰਿਵਾਰ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕ੍ਰਿਤਿਕਾ ਨੇ ਇਹ ਵੀ ਦੱਸਿਆ ਕਿ ਪਾਇਲ ਘਰ ਆ ਗਈ ਹੈ ਅਤੇ ਡਾਕਟਰ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ ਹੈ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link