Oct 30, 2021 11:36 PM -

ਪੰਜਾਬੀ ਗਾਇਕ ਹਾਰਡੀ ਸੰਧੂ ਨੇ ਸ਼ਨੀਵਾਰ ਨੂੰ ਆਪਣੇ ਨਵੇਂ ਗਾਣੇ 'ਬਿਜਲੀ ਬਿਜਲੀ' ਦੀ ਸੰਗੀਤ ਵੀਡੀਓ ਰਿਲੀਜ਼ ਕੀਤੀ ਹੈ। ਇਸ ਗੀਤ ਦੀ ਵੀਡਿਉ 'ਚ ਟੀ.ਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੇ ਧੀ, ਪਲਕ ਤਿਵਾਰੀ ਪਹਿਲੀ ਵਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਪਲਕ ਨੇ ਆਪਣੇ ਇੰਸਟਾਗ੍ਰਾਮ 'ਤੇ ਮਿਊਜ਼ਿਕ ਵੀਡੀਓ ਤੋਂ ਇੱਕ ਤਸਵੀਰ ਸਾਂਝੀ ਕੀਤੀ 'ਤੇ ਲਿਖਿਆ, "ਇਹ ਗਾਣਾ ਹੁਣ ਆ ਗਿਆ ਹੈ!!!! ਕਿਰਪਾ ਕਰਕੇ ਇਸ ਨੂੰ ਦੇਖੋ ਅਤੇ ਆਪਣਾ ਪਿਆਰ ਦਿਓ, ਮੈਂ ਇੱਕ ਮਹੀਨੇ ਤੋਂ ਇਸ ਗੀਤ ਨੂੰ ਲੈ ਕੇ ਜਨੂੰਨ ਵਿੱਚ ਹਾਂ ਅਤੇ ਮੈਂ ਇਸਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਬਹੁਤ ਉਤਸੁਕ ਹਾਂ।"
ਇਹ ਗਾਣਾ ਹਾਰਡੀ ਨੇ 2018 ਦੇ ਹਿੱਟ ਗਾਣੇ 'ਕਿਆ ਬਾਤ ਐ' ਤੋਂ ਬਾਅਦ ਬੀ.ਪ੍ਰਾਕ, ਜਾਨੀ, ਅਤੇ ਅਰਵਿੰਦਰ ਖਹਿਰਾ ਦੀ ਡ੍ਰੀਮ ਟੀਮ ਨਾਲ ਦੁਬਾਰਾ ਕੀਤਾ ਹੈ।
'ਬਿਜਲੀ ਬਿਜਲੀ' ਇੱਕ ਤੇਜ਼ ਗਤੀ ਦੀ ਧੁੰਨ ਤੇ ਚਲਦਾ ਹੈ ਜਿਸ ਵਿੱਚ ਹਾਰਡੀ ਦੀ ਆਵਾਜ਼ ਬੀਪ੍ਰਾਕ ਦੁਆਰਾ ਬਣਾਈ ਗਈ ਇੱਕ ਡਾਂਸ-ਇਨਫਿਊਜ਼ਡ ਬੀਟ ਦੇ ਨਾਲ ਤਾਲ-ਮੇਲ ਖਾਂਦੀ ਹੈ।
ਜਾਨੀ ਦੁਆਰਾ ਲਿਖਿਆ ਗਿਆ ਇਹ ਗੀਤ, ਪਲਕ ਤਿਵਾਰੀ ਦੁਆਰਾ ਨਿਭਾਈ ਗਈ ਇੱਕ ਸੋਹਣੀ ਕੁੜੀ ਦੇ ਕਿਰਦਾਰ ਦੇ ਪਿਆਰ ਚ ਪੈਣ ਬਾਰੇ ਹੈ, ਜਿਸ ਤੋਂ ਬਾਅਦ ਬਹੁਤ ਵੱਡਾ ਸਿਲਸਿਲਾ ਸ਼ੁਰੂ ਹੁੰਦਾ ਹੈ। ਗਾਣੇ ਦਾ ਨਿਰਦੇਸ਼ਨ ਅਰਵਿੰਦਰ ਖਹਿਰਾ ਦੁਆਰਾ ਕੀਤਾ ਗਿਆ ਹੈ।




