Nov 29, 2023 8:49 PM - CONNECT NEWS

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਕੈਨੇਡਾ ਦੇ ਉੱਤਰੀ ਵੈਨਕੂਵਰ ਵਿਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਰਿਹਾਇਸ਼ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।
ਇਸ ਘਟਨਾ ਵਿੱਚ ਚਿਤਾਵਨੀ ਦੇ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ।
ਬਿਸ਼ਨੋਈ ਨਾਲ ਸਬੰਧਤ ਗੈਂਗ ਨੇ ਘਟਨਾ ਤੋਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਇਹ ਗਿੱਪੀ ਗਰੇਵਾਲ ਨੂੰ ਸਲਮਾਨ ਖਾਨ ਦੀ ਤਾਰੀਫ਼ ਤੋਂ ਰੋਕਣ ਦੀ ਚਿਤਾਵਨੀ ਸੀ।
ਹਾਲਾਂਕਿ ਕੈਨੇਡਾ ਦੀਆਂ ਲੋਕਲ ਜਾਂਚ ਟੀਮਾਂ ਨੇ ਇਸ ਸਬੰਧ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਗਿੱਪੀ ਨੇ ਇੱਕ ਪ੍ਰਮੁੱਖ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਲਮਾਨ ਖਾਨ ਨਾਲ ਕੋਈ ਦੋਸਤੀ ਨਹੀਂ ਹੈ। ਉਹ ਸਿਰਫ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਮਿਲੇ ਸਨ।




