Oct 6, 2023 8:49 PM - CONNECT NEWS

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲੀਵੁੱਡ ਨਿਰਦੇਸ਼ਕ ਜੇ. ਪੀ. ਦੱਤਾ ਅਤੇ ਐਕਟਰ ਸਨੀ ਦਿਓਲ ਵਲੋਂ ਬਾਰਡਰ 2 ਫਿਲਮ ਲਈ ਹੱਥ ਮਿਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਡਰ 2 ਦਾ ਪੁਰਾਣੀ ਫਿਲਮ ਬਾਰਡਰ ਨਾਲ ਕੋਈ ਸੰਬੰਧ ਨਹੀਂਹੋਵੇਗਾ।
ਇਸ ਦੇ ਨਾਲ ਹੀ ਇਸ ਵਾਰ ਦਰਸ਼ਕਾਂ ਨੂੰ ਬਾਰਡਰ 2 ਵਿਚ ਐਮੀ ਵਿਰਕ, ਆਹਾਨ ਸ਼ੈੱਟੀ, ਆਯੁਸ਼ਮਾਨ ਖੁਰਾਣਾ ਵੀ ਦਮਦਾਰ ਭੁਮਿਕਾਵਾਂ ਵਿਚ ਦੇਖਣ ਨੂੰ ਮਿਲਣਗੇ।
ਰੋਚਕ ਗੱਲ੍ਹ ਇਹ ਹੈ ਕਿ ਆਯੁਸ਼ਮਾਨ ਤੋਂ ਪਹਿਲਾਂ ਇਹ ਰੋਲ ਕਾਰਤਿਕ ਆਰੀਆਨ ਨੂੰ ਆਫਰ ਕੀਤਾ ਗਿਆ ਸੀ।




