Oct 16, 2023 8:43 PM - CONNECT NEWS

ਬਾਲੀਵੁੱਡ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਮੁੰਬਈ ਵਿਚ ਰਾਖੀ ਸਾਵੰਤ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ।
ਤਨੁਸ਼੍ਰੀ ਨੇ ਰਾਖੀ ਸਾਵੰਤ 'ਤੇ 2018 ਵਿਚ 'ਮੀ ਟੂ' ਮੂਵਮੈਂਟ ਦੌਰਾਨ ਉਸ ਨੂੰ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।
ਤਨੁਸ਼੍ਰੀ ਨੇ ਦੋਸ਼ ਲਾਇਆ ਕਿ ਰਾਖੀ ਨੇ ਇਸ ਮੂਵਮੈਂਟ ਦੌਰਾਨ ਉਨ੍ਹਾਂ ਦੇ ਕਰੀਅਰ ਨੂੰ ਖਰਾਬ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਧੱਕੇਸ਼ਾਹੀ ਦੇ ਸ਼ਿਕਾਰ ਹੋਏ ਹੋਰ ਲੋਕਾਂ ਨੂੰ ਵੀ ਆਪਣੇ ਹੱਕਾਂ ਲਈ ਬੋਲਣ ਅਤੇ ਲੜਨ ਦੀ ਅਪੀਲ ਕੀਤੀ।




