15C Vancouver
ADS

Dec 19, 2023 8:38 AM - CONNECT NEWS

ਬੰਟੀ ਬੈਂਸ ਬਣੇ ਸ਼ਾਯਰ

Share On
bunty-bains-turns-shayar
The film stars Satinder Sartaaj and Neeru Bajwa in the lead roles. (Photo: Instagram/buntybains)

ਮਸ਼ਹੂਰ ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰ ਬੰਟੀ ਬੈਂਸ ਇਨ੍ਹੀਂ ਦਿਨੀਂ ਪੰਜਾਬ 'ਚ ਆਪਣੀ ਪਹਿਲੀ ਫਿਲਮ 'ਸ਼ਾਯਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

ਫਿਲਮ ਵਿਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾਵਾਂ ਵਿਚ ਹਨ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਾਇਰ ਪਹਿਲੀ ਪੰਜਾਬੀ ਫਿਲਮ ਹੋਵੇਗੀ ਜਿਸ ਵਿਚ ਮਸ਼ਹੂਰ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਆਪਣੇ ਆਪ ਨੂੰ ਪਰਦੇ 'ਤੇ ਨਿਭਾਉਣਗੇ।

ਇਹ ਫਿਲਮ ਬੰਟੀ ਬੈਂਸ ਦਾ ਵੀ ਡੈਬਿਊ ਹੈ। ਹਾਲਾਂਕਿ ਇਸ ਆਉਣ ਵਾਲੀ ਫਿਲਮ ਦੀ ਕਾਸਟ ਅਤੇ ਕਰੂ ਨੇ ਬੰਟੀ ਦੀ ਭੂਮਿਕਾ ਬਾਰੇ ਜ਼ਿਆਦਾ ਖੁਲ੍ਹਾਸਾ ਨਹੀਂ ਕੀਤਾ।

ਮੰਨਿਆ ਜਾ ਰਿਹਾ ਹੈ ਕਿ ਗੀਤਕਾਰ ਨੇ ਇਸ ਲਈ ਮੁੰਬਈ ਵਿਚ ਵੱਡੇ ਪੱਧਰ 'ਤੇ ਐਕਟਿੰਗ ਸਿੱਖੀ ਸੀ। ਬੰਟੀ ਨੇ ਇਨ੍ਹੀਂ ਦਿਨੀਂ ਪਤਲੀਆਂ ਮੁੱਛਾਂ ਰੱਖੀਆਂ ਹਨ ਜੋ ਸ਼ਾਯਰ ਫਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਵਾਲੀ ਲੁੱਕ ਹੋ ਸਕਦੀ ਹੈ।

Latest news

dupahiya-review
Punjabi

Dupahiya Review

Cast: Gajraj Rao, Shivani Raghuvanshi, Sparsh Srivastava, Renuka Shahane, Komal Kushwaha, Bhuvan Arora, Yashpal Sharma
have-you-heard-about-leo-grewal
Punjabi

ਕੀ ਤੁਸੀਂ ਲੀਓ ਗਰੇਵਾਲ ਬਾਰੇ ਸੁਣਿਆ

ਲੀਓ ਗਰੇਵਾਲ ਨੇ ਆਪਣੇ ਆਉਣ ਵਾਲੇ ਐਲਬਮ ਲਿਓਨਾਈਜ਼ੇਸ਼ਨ ਤੋਂ ਆਪਣੇ ਪਹਿਲੇ ਸਿੰਗਲ, "ਸ਼ਾਪਿੰਗ ਲਿਸਟ" ਦੀ ਰਿਲੀਜ਼ ਨਾਲ ਅਧਿਕਾਰਤ ਤੌਰ 'ਤੇ ਆਪਣੇ ਸੋਲੋ ਸੰਗੀਤ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਲੀਓ ਗਰੇਵਾਲ ਨੇ ਕਿਹਾ ਕਿ "ਸ਼ਾਪਿੰਗ ਲਿਸਟ" ‘ਤੇ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ, ਖਾਸ ਕਰਕੇ ਕਿਉਂਕਿ ਇੱਕ ਵਾਰ ਫਿਰ ਮੈਨੂੰ ਆਪਣੇ ਵੱਡੇ ਭਰਾ, ਹਨੀ ਭਾਜੀ ਨਾਲ ਸਹਿਯੋਗ ਕਰਨ ਦਾ ਮੌਕਾ ਮਿਲਿਆ।” ਦੱਸ ਦੇਈਏ ਕਿ ਇਹ ਸੰਗੀਤ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ।
i-was-threatened-kaka
Punjabi

ਮੈਨੂੰ ਧਮਕਾਇਆ ਗਿਆ: ਕਾਕਾ

ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਮਗਰੋਂ ਇਕ ਹੋਰ ਪੰਜਾਬੀ ਸਿੰਗਰ ਨੇ ਆਪਣੇ ਨਾਲ ਹੋ ਰਹੀ ਧੋਖਾਧੜੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕਾਕਾ ਨੇ ਨਿਰਮਾਤਾ ਅਤੇ ਉਸਦੀ ਕੰਪਨੀ 'ਤੇ ਧੋਖਾਧੜੀ, ਵਿਸ਼ਵਾਸਘਾਤ, ਜਾਇਦਾਦ ਦੀ ਬੇਈਮਾਨੀ ਨਾਲ ਦੁਰਵਰਤੋਂ, ਜਾਅਲਸਾਜ਼ੀ, ਧੋਖਾਧੜੀ, ਜਬਰੀ ਵਸੂਲੀ, ਅਪਰਾਧਿਕ ਧਮਕੀ ਅਤੇ ਕਾਪੀਰਾਈਟ ਐਕਟ ਅਤੇ ਆਈਟੀ ਐਕਟ ਦੀ ਉਲੰਘਣਾ ਸਮੇਤ ਕਈ ਗੰਭੀਰ ਅਪਰਾਧਿਕ ਅਪਰਾਧਾਂ ਦਾ ਦੋਸ਼ ਲਗਾਇਆ ਹੈ।
sunanda-sharma-appreciates-bhagwant-mann
Punjabi

ਸੁਨੰਦਾ ਸ਼ਰਮਾ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਤੇ ਸਾਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ।
himanshi-khurrana-amar-noorie-celebrities-come-in-supportr-of-sunanda-sharma
Punjabi

ਹਿਮਾਂਸ਼ੀ ਖੁਰਾਨਾ, ਅਮਰ ਨੂਰੀ 'ਤੇ ਕਈ ਹੋਰ ਮਸ਼ਹੂਰ ਹਸਤੀਆਂ ਆਈਆਂ ਸੁਨੰਦਾ ਦੇ ਸਮਰਥਨ 'ਚ

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਗਾਇਕਾ ਨੇ ਨਿਰਮਾਤਾ ਪਿੰਕੀ ਧਾਲੀਵਾਲ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇਸ ਨਿਰਮਾਤਾ ਨੇ ਉਸਨੂੰ ਉਸਦੇ ਗੀਤਾਂ ਲਈ ਪੈਸੇ ਨਹੀਂ ਦਿੱਤੇ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਇਸ ਦੌਰਾਨ, ਸੁਨੰਦਾ ਦੇ ਇਸ ਹੈਰਾਨ ਕਰਨ ਵਾਲੇ ਖੁਲਾਸੇ ਤੋਂ ਬਾਅਦ, ਬਿੱਗ ਬੌਸ 13 ਫੇਮ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਉਸਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਨਾਲ ਹੀ, ਉਸਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਵੀ ਖੁਲਾਸਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link