Jan 6, 2022 8:50 PM - JASMINE SINGH

ਹਰਮਨਪਿਆਰਾ ਗੀਤਕਾਰ ਤੇ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਮਰਹੂਮ ਗਾਇਕ ਰਾਜ ਬਰਾੜ ਦੇ ਰਿਲੀਜ਼ ਹੋਣ ਤੋਂ ਰਹਿ ਗਏ ਗੀਤ ਰਿਲੀਜ਼ ਕਰ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਬੰਟੀ ਨੇ ਰਾਜ ਬਰਾੜ ਦਾ 'ਚੰਡੀਗੜ੍ਹ ਡ੍ਰਾਪਆਊਟਸ' ਗੀਤ ਰਿਲੀਜ਼ ਕੀਤਾ ਸੀ ਜਿਸ ਵਿਚ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਵੀ ਹੈ।ਹੁਣ ਬੰਟੀ ਬੈਂਸ ਨੇ ਮਰਹੂਮ ਗਾਇਕ ਦਾ ਇਕ ਹੋਰ ਗੀਤ 'ਜਿੰਦ ਤੇਰੇ ਨਾਮ' ਰਿਲੀਜ਼ ਕੀਤਾ ਹੈ ਜੋ ਅਜੇ ਤਕ ਰਿਲੀਜ਼ ਨਹੀਂ ਸੀ ਹੋਇਆ।
ਟੀਮ ਮਿਊਜ਼ਕ ਅਤੇ ਰਾਜ ਬਰਾੜ ਦੀ ਇਸ ਪੇਸ਼ਕਸ਼ ਵਿੱਚ ਸੰਗੀਤ ਚੇਤ ਸਿੰਘ ਨੇ ਦਿੱਤਾ ਹੈ ਤੇ ਇਸ ਗੀਤ ਨੂੰ ਲਿਖਿਆ ਵੀ ਖੁਦ ਰਾਜ ਬਰਾੜ ਨੇ ਸੀ।




