21.01C Vancouver
ADS

Dec 6, 2023 8:53 PM - CONNECT NEWS

‘ਸੀ. ਆਈ. ਡੀ.’ ਫੇਮ ਅਦਾਕਾਰ ਦਿਨੇਸ਼ ਫਡਨਿਸ ਦਾ 57 ਸਾਲ ਦੀ ਉਮਰ 'ਚ ਦਿਹਾਂਤ

Share On
cid-fame-actor-dinesh-phadnis-dies-at-57
Dinesh was also part of a popular show Taarak Mehta Ka Ooltah Chasmah.

ਫਡਨੀਸ, ਜੋ ਕਿ ਸਭ ਤੋਂ ਲੰਬੇ ਸਮੇਂ ਤੱਕ ਚੱਲ ਰਹੇ ਟੀ. ਵੀ. ਸ਼ੋਅ ਸੀ. ਆਈ. ਡੀ. ਵਿਚ ਇੰਸਪੈਕਟਰ ਫਰੈਡਰਿਕਸ ਦੀ ਭੂਮਿਕਾ ਨਾਲ ਮਸ਼ਹੂਰ ਹੋਏ ਸਨ, ਉਨ੍ਹਾਂ ਦਾ ਕਈ ਅੰਗ ਫੇਲ੍ਹ ਹੋਣ ਕਾਰਨ ਦਿਹਾਂਤ ਹੋ ਗਿਆ ਹੈ।

ਉਹ ਵੈਂਟੀਲੇਟਰ 'ਤੇ ਸਨ ਅਤੇ ਮੁੰਬਈ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਸਨ।

ਦਿਨੇਸ਼ ਪ੍ਰਸਿੱਧ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦਾ ਵੀ ਹਿੱਸਾ ਸਨ ਅਤੇ ਉਨ੍ਹਾਂ ਸੁਪਰ 30 ਅਤੇ ਸਰਫਰੋਸ਼ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।

Latest news

pakistani-actress-humaira-asghar-found-dead-in-karachi-apartment
Punjabi

ਪਾਕਿਸਤਾਨੀ ਅਦਾਕਾਰਾ ਹੁਮੈਰਾ ਅਸਗਰ ਕਰਾਚੀ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੀ

ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਪਿਛਲੇ ਦਿਨੀਂ ਆਪਣੇ ਕਰਾਚੀ ਸਥਿਤ ਅਪਾਰਟਮੈਂਟ ਵਿੱਚ ਇੱਕ ਹੈਰਾਨਕੁੰਨ ਮਾਮਲੇ ਵਿੱਚ ਮੁਰਦਾ ਪਾਈ ਗਈ ਸੀ। ਇਸ ਘਟਨਾ ਨੇ ਮਨੋਰੰਜਨ ਸਨਅਤ ਅਤੇ ਆਮ ਜਨਤਾ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਲੱਭੀ ਉਸ ਦੀ ਲਾਸ਼ ਬਹੁਤ ਜ਼ਿਆਦਾ ਗਲ਼-ਸੜ ਚੁੱਕੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਲਗਭਗ ਨੌਂ ਮਹੀਨੇ ਪਹਿਲਾਂ ਅਕਤੂਬਰ 2024 ਵਿੱਚ ਹੋਈ ਸੀ। ਲਾਸ਼ ਦਾ ਪਤਾ ਉਦੋਂ ਲੱਗਾ ਜਦੋਂ ਅਪਾਰਟਮੈਂਟ ਦਾ ਕਿਰਾਇਆ ਅਦਾ ਨਾ ਕੀਤੇ ਜਾਣ ਕਾਰਨ ਇਕ ਮੁਲਾਜ਼ਮ ਬੇਦਖਲੀ ਨੋਟਿਸ ਦੀ ਤਾਮੀਲ ਲਈ ਉਥੇ ਪਹੁੰਚਿਆ। ਅੰਦਰ ਜਾਣ ‘ਤੇ ਪੁਲਿਸ ਨੂੰ ਉਸ ਦੀ ਗਲ਼ੀ-ਸੜੀ ਲਾਸ਼ ਮਿਲੀ।ਕਰਾਚੀ ਪੁਲਿਸ ਸਰਜਨ ਡਾ. ਸੁਮੱਈਆ ਸਈਦ, ਜਿਨ੍ਹਾਂ ਨੇ ਪੋਸਟਮਾਰਟਮ ਕੀਤਾ, ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ ਲਗਭਗ ਪਿੰਜਰ ਬਣ ਚੁੱਕੀ ਸੀ। ਉਂਝ ਮੌਤ ਦਾ ਸਹੀ ਕਾਰਨ ਦਾ ਹਾਲੇ ਵੀ ਪਤਾ ਨਹੀਂ ਲੱਗ ਸਕਿਆ, ਜਿਸ ਲਈ ਫੋਰੈਂਸਿਕ ਨਤੀਜਿਆਂ ਦੀ ਉਡੀਕ ਹੈ।
chal-mera-putt-4-officially-announced
Punjabi

ਚੱਲ ਮੇਰਾ ਪੁੱਤ ਚਾਰ' ਦੇ ਰਿਲੀਜ਼ ਦਾ ਹੋਇਆ ਐਲਾਨ

ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇਹ ਦਿਲਚਸਪ ਗੱਲ ਹੋਵੇਗੀ ਕਿ 'ਚੱਲ ਮੇਰਾ ਪੁੱਤ' ਆਪਣੀ ਚੌਥੀ ਕਿਸ਼ਤ ਨਾਲ ਵਾਪਸੀ ਕਰ ਰਹੀ ਹੈ। ਇਸ ਸੰਬੰਧ 'ਚ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ 'ਚੱਲ ਮੇਰਾ ਪੁੱਤ ਚਾਰ' ਫਿਲਮ 1 ਅਗਸਤ 2025 ਨੂੰ ਰਿਲੀਜ਼ ਹੋਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਫਿਲਮ 'ਚ ਜਿੱਥੇ ਹਾਸਿਆਂ ਦਾ ਭਰਪੂਰ ਦੌਰ ਹੈ ਉੱਥੇ ਦਿਲਾਂ ਨੂੰ ਛੂਹਣ ਵਾਲੇ ਪਲਾਂ ਅਤੇ ਯੂ.ਕੇ. 'ਚ ਗੁਜਾਰੇ ਪ੍ਰਵਾਸੀਆਂ ਦੀ ਅਨੁਭਵ ਦੀ ਝਲਕ ਵੀ ਪੇਸ਼ ਹੋਵੇਗੀ।
akshay-kumar-arshad-warsi-gear-up-for-jolly-llb-3-release
Punjabi

ਇੰਤਜ਼ਾਰ ਹੋਇਆ ਖ਼ਤਮ, ਫ਼ਿਲਮ 'ਜੌਲੀ ਐਲਐਲਬੀ 3' ਰਿਲੀਜ਼ ਹੋਣ ਲਈ ਤਿਆਰ

'ਜੌਲੀ ਐਲਐਲਬੀ' ਅਤੇ 'ਜੌਲੀ ਐਲਐਲਬੀ 2' ਦੀ ਸਫਲਤਾ ਤੋਂ ਬਾਅਦ, ਫਰੈਂਚਾਇਜ਼ੀ ਦੀ ਤੀਜੀ ਫਿਲਮ, 'ਜੌਲੀ ਐਲਐਲਬੀ 3' ਪਰਦੇ 'ਤੇ ਉਤਰਨ ਲਈ ਤਿਆਰ ਹੈ।
delhi-high-court-halts-release-of-udaipur-files-asks-centre-to-decide-on-certification
Punjabi

ਦਿੱਲੀ ਹਾਈ ਕੋਰਟ ਨੇ 'ਉਦੈਪੁਰ ਫਾਈਲਜ਼' ਨਾਮੀ ਫਿਲਮ ਦੀ ਰਿਲੀਜ਼ 'ਤੇ ਲਾਈ ਰੋਕ

ਦਿੱਲੀ ਹਾਈ ਕੋਰਟ ਨੇ ਉਦੈਪੁਰ ਫਾਈਲਜ਼ ਨਾਮੀ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਇਹ ਫ਼ਿਲਮ 2022 'ਚ ਉਦੈਪੁਰ ਵਿਖੇ ਕਨ੍ਹਈਆ ਲਾਲ ਨਾਮੀ ਇਕ ਦਰਜੀ ਦੇ ਕਤਲ ਦੀ ਕਹਾਣੀ 'ਤੇ ਆਧਾਰਿਤ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਸ ਫਿਲਮ 'ਤੇ ਪੱਕੇ ਤੌਰ ਤੇ ਪਾਬੰਦੀ ਲਾਉਣ ਸੰਬੰਧੀ ਪਟੀਸ਼ਨ ਦੀ ਬੇਨਤੀ 'ਤੇ ਵਿਚਾਰ ਨਹੀਂ ਕਰ ਲੈਂਦੀ ਉਦੋਂ ਤੱਕ ਫਿਲਮ ਰਿਲੀਜ਼ 'ਤੇ ਰੋਕ ਜਾਰੀ ਰਹੇਗੀ। ਇਸ ਫਿਲਮ 'ਚ ਵਿਜੇ ਰਾਜ ਨਾਮੀ ਅਭਿਨੇਤਾ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਸ ਨੂੰ 11 ਜੁਲਾਈ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
prajakta-koli-becomes-first-indian-to-make-times-inaugural-100-creators-list
Punjabi

ਪ੍ਰਾਜਕਤਾ ਕੋਲੀ ਨੇ ਟਾਈਮ 100 ਰਚਨਾਕਾਰ ਸੂਚੀ ਨਾਂਅ ਕਰਵਾਇਆ ਦਰਜ

ਭਾਰਤੀ ਡਿਜੀਟਲ ਸਿਰਜਣਹਾਰ ਅਤੇ ਅਦਾਕਾਰਾ ਪ੍ਰਾਜਕਤਾ ਕੋਲੀ ਨੇ ਟਾਈਮ ਮੈਗਜ਼ੀਨ ਦੀ ਪਹਿਲੀ ਟਾਈਮ 100 ਰਚਨਾਕਾਰ ਸੂਚੀ 'ਚ ਜਗ੍ਹਾ ਬਣਾ ਲਈ ਹੈ। ਅਜਿਹਾ ਕਾਰਨਾਮਾ ਕਰਨ ਵਾਲੀ ਉਹ ਪਹਿਲੀ ਭਾਰਤੀ ਰਚਨਾਕਾਰ ਹੈ, ਜਿਸ ਨੇ ਇਸ ਵੱਕਾਰੀ ਸੂਚੀ 'ਚ ਨਾਂਅ ਦਰਜ ਕਰਵਾ ਕੇ ਕੌਮਾਂਤਰੀ ਪੱਧਰ 'ਤੇ ਮੀਲ ਪੱਥਰ ਕਾਇਮ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link