Jan 21, 2022 8:02 PM - Agencies

ਦਲੇਰ ਮਹਿੰਦੀ ਗਣਤੰਤਰ ਦਿਵਸ 'ਤੇ ਦੇਸ਼ ਦਾ ਪਹਿਲਾ ਮੈਟਾਵਰਸ ਕੰਸਰਟ ਪੇਸ਼ ਕਰਨ ਲਈ ਤਿਆਰ ਬਰ ਤਿਆਰ ਹੈ।
ਉਸ ਦੇ ਫੈਨਜ਼ PartyNite.io 'ਤੇ ਨਾ ਭੁੱਲਣਯੋਗ ਤਜਰਬਾ ਹਾਸਲ ਕਰਨ ਦੀ ਆਸ ਕਰ ਸਕਦੇ ਨੇ ਜਿੱਥੇ ਕਿ ਉਹ ਆਪਣੇ ਅਵਤਾਰ ਨੂੰ ਲਾਰਜਰ ਦੈਨ ਲਾਈਫ ਵਰਚੁਅਲ ਕੰਸਰਟ ਵਿਚ ਦੇਖ ਸਕਣਗੇ।
ਦਲੇਰ ਮਹਿੰਦੀ ਆਪਣੀਆਂ ਸਦਾਬਹਾਰ ਹਿਟ ਐਲਬਮਜ਼ ਪੇਸ਼ ਕਰੇਗਾ ਜਿਵੇਂ ਕਿ 'ਨਮੋ ਨਮੋ', 'ਇੰਡੀਆ ਇੰਡੀਆ' ਅਤੇ 'ਜਾਗੋ ਇੰਡੀਆ'।
ਇਸ ਖ਼ਾਸ ਮੌਕੇ 'ਤੇ ਪਹਿਲੀ ਵਿਸ਼ੇਸ਼ ਪੇਸ਼ਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਕਰਦਿਆਂ ਮਹਿੰਦੀ ਆਪਣੇ ਹਜ਼ਾਰਾਂ ਸਰੋਤਿਆਂ ਨੂੰ ਯਾਦਗਾਰੀ ਪੇਸ਼ਕਾਰੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।




