22.77C Vancouver
ADS

Dec 11, 2024 5:03 PM - Connect Newsroom

ਦਿੱਲੀ ਕੋਰਟ ਨੇ ਧਰਮਿੰਦਰ ਖਿਲਾਫ ਜਾਰੀ ਕੀਤੇ ਸੰਮਨ

Share On
dharmendra-summoned-by-delhi-court
According to Kumar’s complaint, he was approached in April 2018 by one of the co-accused on behalf of Dharmendra, with an enticing offer to open a Garam Dharam Dhaba franchise in Uttar Pradesh.(Photo: Facebook/Dharmendra)

ਇਥੋਂ ਦੀ ਅਦਾਲਤ ਨੇ ਗਰਮ-ਧਰਮ ਢਾਬਾ ਫਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਸ਼ਿਕਾਇਤਕਰਤਾ ਦੇ ਵਕੀਲ ਅਨੁਸਾਰ ਇਹ ਮਾਮਲਾ ਢਾਬਾ ਕਾਰੋਬਾਰ ਨਾਲ ਜੁੜਿਆ ਹੈ। ਵਕੀਲ ਡੀਡੀ ਪਾਂਡੇ ਨੇ ਕਿਹਾ ਕਿ ਨਿਆਂਇਕ ਮੈਜਿਸਟਰੇਟ ਯਸ਼ਦੀਪ ਚਾਹਲ ਨੇ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ 89 ਸਾਲਾ ਅਦਾਕਾਰਾ ਧਰਮਿੰਦਰ ਖ਼ਿਲਾਫ਼ ਇਹ ਹੁਕਮ ਜਾਰੀ ਕੀਤਾ ਹੈ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ। ਜੱਜ ਨੇ 5 ਦਸੰਬਰ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਕਿ ਰਿਕਾਰਡ ’ਚ ਲਿਆਂਦੇ ਸਬੂਤਾਂ ਤੋਂ ਪਹਿਲੀ ਨਜ਼ਰੇ ਇਹ ਮਾਮਲਾ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਲੱਗਦਾ ਹੈ।

ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 20 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਜੱਜ ਨੇ ਕਿਹਾ ਕਿ ਗਰਮ ਧਰਮ ਢਾਬੇ ਨਾਲ ਸਬੰਧਤ ਰਿਕਾਰਡ ਵਿੱਚ ਲੱਗੇ ਦਸਤਾਵੇਜ਼ਾਂ ਤੇ ਪੱਤਰ ਵਿੱਚ ਉਕਤ ਰੈਸਟੋਰੈਂਟ ਦਾ ਲੋਗੋ ਵੀ ਸ਼ਾਮਲ ਸੀ। ਅਦਾਲਤ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੋਹਾਂ ਧਿਰਾਂ ਵਿਚਾਲੇ ਲੈਣ-ਦੇਣ ਗਰਮ ਧਰਮ ਢਾਬੇ ਨਾਲ ਸਬੰਧਤ ਹੈ ਅਤੇ ਇੱਕ ਧਿਰ ਧਰਮ ਸਿੰਘ ਦਿਓਲ ਵੱਲੋਂ ਇਸ ਦੀ ਪੈਰਵੀ ਕਰ ਰਹੀ ਸੀ।

Latest news

a-fathers-fear-across-borders-ammy-virks-plea-for-peace
Punjabi

A Father’s Fear Across Borders: Ammy Virk’s Plea for Peace

Punjabi music and film personality Ammy Virk has opened up about the anguish he is enduring as rising unrest in the Middle East has left his wife and young daughter stuck in the United Arab Emirates. The actor-singer recently shared a heartfelt message describing the emotional weight he has been carrying since tensions flared following the Israel–US strikes on Iran. With his six-year-old child far from home, Virk admitted that maintaining composure has been nearly impossible. He revealed that every news alert feels deeply personal. As a public figure, he may appear resilient, but he emphasiz
singer-parmish-vermas-team-and-local-businessman-targeted
Punjabi

ਗਾਇਕ ਪਰਮੀਸ਼ ਵਰਮਾ ਨੂੰ ਮਿਲੀ ਧਮਕੀ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਬਿਜਨੈਸ ਮੈਨੇਜਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਕੇ 10 ਕਰੋੜ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹਨ। ਦੋਸ਼ੀਆਂ ਨੇ ਪੈਸੇ ਨਾ ਦੇਣ 'ਤੇ ਪਰਮੀਸ਼ ਵਰਮਾ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਭਾਈ ਰਣਧੀਰ ਸਿੰਘ ਨਗਰ ਦੇ ਵਸਨੀਕ ਹਰਵਿੰਦਰ ਸਿੰਘ ਉਰਫ਼ ਹਾਰਡੀ ਨੇ ਦੱਸਿਆ ਕਿ ਉਹ ਇੱਕ ਨਿੱਜੀ ਕਾਰੋਬਾਰ ਚਲਾਉਂਦਾ ਹੈ ਅਤੇ ਲੰਬੇ ਸਮੇਂ ਤੋਂ ਗਾਇਕ ਪਰਮੀਸ਼ ਵਰਮਾ ਦੇ ਸਾਰੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ।
sonal-chauhan-set-to-return-home-after-travel-disruptions-leave-her-stuck-in-dubai
Punjabi

ਦੁਬਈ ਏਅਰਪੋਰਟ 'ਤੇ ਫਸੀ ਸੋਨਲ ਚੌਹਾਨ ਸੁਰੱਖਿਅਤ ਵਾਪਸ ਭਾਰਤ ਪਹੁੰਚੀ

ਅਦਾਕਾਰਾ ਸੋਨਲ ਚੌਹਾਨ ਮੱਧ ਪੂਰਬ ਦੇ ਚੱਲ ਰਹੇ ਸੰਘਰਸ਼ ਦੇ ਵਿਚਕਾਰ ਦੁਬਈ ਵਿੱਚ ਫਸੇ ਕੁਝ ਦਿਨਾਂ ਦੇ ਤਣਾਅਪੂਰਨ ਜੀਵਨ ਦਾ ਸਾਹਮਣਾ ਕਰਨ ਤੋਂ ਬਾਅਦ ਆਖਰਕਾਰ ਭਾਰਤ ਵਾਪਸ ਆ ਗਈ ਹੈ।
maheep-singhs-maple-leaf-mission-comedy-calling-mummy-kaisi-hai-in-canada
Punjabi

Maheep Singh’s Maple Leaf Mission: Comedy, Calling & “Mummy Kaisi Hai?” in Canada

Stand-up comedian Maheep Singh is all set to bring his razor-sharp wit and unfiltered humor to Canada for the very first time - and he’s doing it with curiosity, courage, and a punchline. In an exclusive chat with Connect Cine, Maheep opened up about his much-awaited Canada tour, cheekily titled “Mummy Kaisi Hai?” What makes this trip special isn’t just the tour - it’s the fact that this will be his first-ever visit to the country that has become a second home for so many Punjabis. When asked the inevitable question - “Which Punjabi doesn’t have a friend in Canada?” - Maheep bu
kerala-high-court-reserves-verdict-on-release-of-the-kerala-story-2
Punjabi

ਸਿਨੇਮਾਘਰਾਂ 'ਚ ਨਹੀਂ ਚੱਲੇਗੀ 'ਦਿ ਕੇਰਲ ਸਟੋਰੀ 2', ਹਾਈ ਕੋਰਟ ਨੇ ਸੁਣਾਇਆ ਅਹਿਮ ਫੈਸਲਾ

2023 ਵਿੱਚ ਰਿਲੀਜ਼ ਹੋਈ ਅਦਾਕਾਰਾ ਅਦਾ ਸ਼ਰਮਾ ਦੀ ਬਲਾਕਬਸਟਰ ਫਿਲਮ, 'ਦਿ ਕੇਰਲ ਸਟੋਰੀ' ਦਾ ਸੀਕਵਲ ਇਸ ਸਮੇਂ ਸੁਰਖੀਆਂ ਵਿੱਚ ਹੈ। ਨਿਰਮਾਤਾ ਵਿਪੁਲ ਸ਼ਾਹ ਦੀ 'ਦਿ ਕੇਰਲ ਸਟੋਰੀ 2' ਨੇ ਕਾਫ਼ੀ ਵਿਵਾਦ ਛੇੜ ਦਿੱਤਾ ਹੈ ਅਤੇ ਮਾਮਲਾ ਅਦਾਲਤਾਂ ਤੱਕ ਪਹੁੰਚ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link