Apr 26, 2024 3:38 PM - Connect Newsroom

ਪੰਜਾਬੀ ਰੈਪਰ ਸੁਲਤਾਨ ਨੇ ਹਾਲ ਹੀ ’ਚ ਕੁਨੈਕਟ ਐੱਫ.ਐੱਮ. ਨਾਲ ਇੰਟਰਵਿਊ ’ਚ ਦੱਸਿਆ ਕਿ ਦਿਲਜੀਤ ਨਾਲ ਗਾਣੇ ’ਚ ਕੀਤੀ ਕੋਲੈਬਰੇਸ਼ਨ ਤੋਂ ਬਾਅਦ ਉਸ ਦੀ ਮਾਂ ਨੇ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ।
ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੇ ਪਰਿਵਾਰ ਦਾ ਉਸ ਦੇ ਕਰੀਅਰ ’ਚ ਘੱਟ ਦਿਲਚਸਪੀ ਸੀ ਅਤੇ ਅਕਸਰ ਹੀ ਉਸ ਦੀ ਆਲੋਚਨਾ ਕਰਦੇ ਸਨ।
ਸੁਲਤਾਨ ਨੇ ਅੱਗੇ ਆਖਿਆ ਕਿ ਦਿਲਜੀਤ ਨਾਲ ਕੀਤੇ ‘ਲਲਕਾਰਾ’ ਗਾਣੇ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੇ ਯਤਨਾਂ ਨੂੰ ਪਛਾਣਿਆਂ ਅਤੇ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਸੁਲਤਾਨ ਨੇ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ-3 ’ਚ ਦਿਲਜੀਤ ਨਾਲ ਇਕ ਹੋਰ ਕੋਲੈਬਰੇਸ਼ਨ ਦਾ ਸੰਕੇਤ ਵੀ ਦਿੱਤਾ।




