Dec 22, 2021 12:45 AM - Jasmine Singh

ਬਾਲੀਵੁੱਡ ਵਿਚ ਖੇਡ ਸਿਤਾਰਿਆਂ ਦੀ ਜੀਵਨੀ ਤੇ ਆਧਾਰਿਤ ਫਿ਼ਲਮਾਂ ਹਮੇਸ਼ਾਂ ਬਾਕਸ ਆਫਿਸ *ਤੇ ਸਫਲਤਾ ਦਾ ਝੰਡਾ ਗੱਡਦੀਆਂ ਹਨ ਅਤੇ ਸੱਚੇ ਨਾਇਕਾਂ ਦੀ ਜਿ਼ੰਦਗੀ ਦੇ ਅਸਲ ਸੰਘਰਸ਼ ਤੋਂ ਵੀ ਦਰਸ਼ਕਾਂ ਨੂੰ ਜਾਣੂੰ ਕਰਾਉਂਦੀਆਂ ਹਨ।ਇਸੇ ਲੜੀ ਤਹਿਤ ਖੇਡ ਜਗਤ ਦੇ ਮਹਾਨ ਮੈਰਾਥਨ ਦੌੜਾਕ ਸ਼ ਫੌਜਾ ਸਿੰਘ ਦੀ ਜੀਵਨੀ ਤੇ ਆਧਾਰਿਤ ਬਣਨ ਜਾ ਰਹੀ ਬਾਲੀਵੁੱਡ ਬਣਨ ਜਾ ਰਹੀ ਹੈ।
ਇਸ ਵਿਚ ਪੰਜਾਬੀ ਫਿ਼ਲਮ ਸਟਾਰ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਵਿਚ ਨਜ਼ਰ ਆ ਸਕਦੇ ਹਨ। ਰਾਜ ਸ਼ਾਂਦਿਲਆ, ਉਮੰਗ ਕੁਮਾਰ ਅਤੇ ਕੁਨਾਲ ਸਿ਼ਵਦਾਸਾਨੀ ਸਾਂਝੇ ਤੌਰ ਤੇ ਇਸ ਫਿਲਮ ਦਾ ਨਿਰਮਾਣ ਕਰਨ ਜਾ ਰਹੇ ਹਨ। ਸ ਼ ਫੌਜਾ ਸਿੰਘ ਦੀ ਇਸ ਬਾਇਓਪਿਕ ਨੂੰ ਰੂਪਮਾਨ ਕਰਦੀ ਇਸ ਫਿ਼ਲਮ ਦਾ ਨਿਰਦੇਸ਼ਨ ਉਮੰਗ ਕੁਮਾਰ ਕਰਨਗੇ।
ਦਿਲਜੀਤ ਦੁਸਾਂਝ ਇਸ ਫਿਲਮ ਵਿਚ ਸ ਼ ਫੌਜਾ ਸਿੰਘ ਦੀ ਜਵਾਨੀ ਵੇਲੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ।ਜਿ਼ਕਰਯੋਗ ਹੈ ਕਿ ਮਹਾਨ ਮੈਰਾਥਨ ਦੌੜਾਕ ਵਜੋਂ ਫੌਜਾ ਸਿੰਘ ਨੇ ਦੁਨੀਆ ਭਰ ਵਿਚ ਨਾਮਣਾ ਖੱਟਿਆ ਹੈ ਅਤੇ ਅਣਗਿਣਤ ਮਾਣ ਸਨਮਾਣ ਹਾਸਲ ਕੀਤੇ ਹਨ।
ਉਨ੍ਹਾਂ ਦੇ 110 ਸਾਲਾ ਜੀਵਨ ਸਫਰ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਪਰਦੇ ਤੇ ਫਿਲਮ ਦੇ ਰੂਪ ਵਿਚ ਵੇਖਣਾ ਬੇਹੱਦ ਦਿਲਚਸਪ ਹੋਵੇਗਾ।




