Feb 2, 2022 11:29 PM - Jasmine Singh

ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਆਉਣ ਵਾਲੇ ਪ੍ਰਾਜੈਕਟ ਵਿਚ ਕੈਨੇਡੀਅਨ ਰੈਪਰ ਟੋਰੀ ਲੈਨੇਜ਼ ਨਾਲ ਕੰਮ ਕਰਨਗੇ।
ਡੇਸਟਾਰ ਸ਼ੇਮੂਏਲ ਸ਼ੂਆ ਪੀਟਰਸਨ, ਜਿਸ ਦਾ ਸਟੇਜੀ ਨਾਮ ਟੋਰੀ ਲੈਨੇਜ਼ ਹੈ, ਕੈਨੇਡਾ ਦੇ ਬਰੈਂਪਟਨ ਦਾ ਰੈਪਰ ਅਤੇ ਗਾਇਕ ਹੈ। ਟੋਰੀ ਅਤੇ ਦਿਲਜੀਤ ਦੋਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ 'ਤੇ ਇਸ ਪ੍ਰਾਜੈਕਟ ਦੇ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਫ਼ਵਾਹ ਹੈ ਕਿ ਟੋਰੀ ਲੈਨੇਜ਼ ਅਤੇ ਦਿਲਜੀਤ ਦੁਸਾਂਝ, ਦਿਲਜੀਤ ਦੇ ਆਉਣ ਵਾਲੇ ਟੈ੍ਰਕ ਈਪੀ ਵਿਚ ਇਕੱਠਿਆਂ ਨਜ਼ਰ ਆਉਣਗੇ।




