15C Vancouver
ADS

Dec 19, 2023 9:08 PM - CONNECT NEWS

ਦਿਲਜੀਤ ਦਾ ਨਾਂ ਆਇਆ ਹਿੱਟ ਲਿਸਟ 'ਤੇ

Share On
diljits-on-the-hit-list
Diljit Dosanjh (Photo: Instagram/diljitdosanjh)

ਹਾਲ ਹੀ ਵਿਚ ਯੂ. ਕੇ. ਨੇ ਵਿਸ਼ਵ ਦੇ ਟੌਪ 50 ਏਸ਼ੀਆਈ ਮਸ਼ਹੂਰ ਹਸਤੀਆਂ ਦੀ ਲਿਸਟ ਜਨਤਕ ਕੀਤੀ ਹੈ, ਅੰਦਾਜ਼ਾ ਲਗਾਓ ਕਿ ਕਿਹੜੀ ਪੰਜਾਬੀ ਸੈਲੀਬ੍ਰਿਟੀ ਨੇ ਇਸ ਨੂੰ ਚੋਟੀ ਦੇ ਸਥਾਨ 'ਤੇ ਜਗਾ ਬਣਾਈ ਹੈ। ਖੈਰ, ਅੰਦਾਜ਼ਾ ਲਗਾਉਣ ਵਿਚ ਕੁਝ ਨਹੀਂ ਜਾਂਦਾ ਪਰ 'ਕਿੰਨੀ' ਫੇਮ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਲਿਸਟ ਵਿਟ ਆਪਣੀ ਥਾਂ ਬਣਾਈ ਹੈ।

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਜਿਨ੍ਹਾਂ ਨੇ ਪਠਾਨ ਅਤੇ ਜਵਾਨ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਉਹ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ।

ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਜੋਨਸ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਵੀ ਇਸ ਲਿਸਟ ਵਿਚ ਹਨ ਪਰ ਦਿਲਜੀਤ ਦੋਸਾਂਝ ਨੇ ਸਭ ਦਾ ਧਿਆਨ ਖਾਸ ਤੌਰ 'ਤੇ ਖਿੱਚਿਆ ਹੈ।

ਦਿਲਜੀਤ ਦੋਸਾਂਝ ਮੌਜੂਦਾ ਸਮੇਂ ਆਪਣੀ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਦੀ ਪੰਜਾਬ ਵਿਚ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਵਿਚ ਉਨ੍ਹਾਂ ਨਾਲ ਨੀਰੂ ਬਾਜਵਾ ਵੀ ਹੈ।

ਬਜਾਏ ਇਸ ਦੀ ਕਿ ਉਹ ਖੁਦ ਦੇ ਗੁਣਗਾਣ ਕਰਨ ਦਿਲਜੀਤ ਨੇ ਟਵਿੱਟਰ 'ਤੇ ਸ਼ਾਹਰੁਖ ਖਾਨ ਨੂੰ ਵਧਾਈ ਦਿੱਤੀ ਹੈ, ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਉਹ ਦਿਲ ਦੇ ਬੜੇ ਧਨੀ ਹਨ।

Latest news

prajakta-koli-becomes-first-indian-to-make-times-inaugural-100-creators-list
Punjabi

ਪ੍ਰਾਜਕਤਾ ਕੋਲੀ ਨੇ ਟਾਈਮ 100 ਰਚਨਾਕਾਰ ਸੂਚੀ ਨਾਂਅ ਕਰਵਾਇਆ ਦਰਜ

ਭਾਰਤੀ ਡਿਜੀਟਲ ਸਿਰਜਣਹਾਰ ਅਤੇ ਅਦਾਕਾਰਾ ਪ੍ਰਾਜਕਤਾ ਕੋਲੀ ਨੇ ਟਾਈਮ ਮੈਗਜ਼ੀਨ ਦੀ ਪਹਿਲੀ ਟਾਈਮ 100 ਰਚਨਾਕਾਰ ਸੂਚੀ 'ਚ ਜਗ੍ਹਾ ਬਣਾ ਲਈ ਹੈ। ਅਜਿਹਾ ਕਾਰਨਾਮਾ ਕਰਨ ਵਾਲੀ ਉਹ ਪਹਿਲੀ ਭਾਰਤੀ ਰਚਨਾਕਾਰ ਹੈ, ਜਿਸ ਨੇ ਇਸ ਵੱਕਾਰੀ ਸੂਚੀ 'ਚ ਨਾਂਅ ਦਰਜ ਕਰਵਾ ਕੇ ਕੌਮਾਂਤਰੀ ਪੱਧਰ 'ਤੇ ਮੀਲ ਪੱਥਰ ਕਾਇਮ ਕੀਤਾ ਹੈ।
rajkummar-rao-patralekhaa-expecting-their-first-child-couple-confirms-pregnancy-2
Punjabi

ਰਾਜਕੁਮਾਰ ਰਾਓ ਅਤੇ ਪੱਤਰਲੇਖਾ ਜਲਦ ਹੀ ਬਣਨ ਜਾ ਰਹੇ ਹਨ ਮਾਤਾ-ਪਿਤਾ

ਰਾਜਕੁਮਾਰ ਰਾਓ ਅਤੇ ਪੱਤਰਲੇਖਾ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਏ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਦੋਵੇਂ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ‘ਤੇ ਇਹ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸਾਂਝੀ ਕੀਤੀ ਕਿ ਉਹ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ।
aamir-khan-says-he-feels-already-married-to-gauri-spratt
Punjabi

ਗੌਰੀ ਸਪ੍ਰੈਟ ਨਾਲ 'ਪਹਿਲਾਂ ਹੀ ਵਿਆਹਿਆ'ਮਹਿਸੂਸ ਕਰਦਾ ਹੈ:ਆਮਿਰ ਖਾਨ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਸਿਤਾਰੇ ਜ਼ਮੀਨ ਪਰ' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਇਸ ਸਪੋਰਟਸ ਡਰਾਮਾ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਬਹੁਤ ਵਧੀਆ ਸਮੀਖਿਆਵਾਂ ਮਿਲੀਆਂ। ਹਾਲਾਂਕਿ,ਹੁਣ ਇਹ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਿਆ ਹੈ। ਹਾਲ ਹੀ ਵਿੱਚ,ਇੱਕ ਇੰਟਰਵਿਊ ਵਿੱਚ,ਆਮਿਰ ਨੇ ਖੁਲਾਸਾ ਕੀਤਾ ਕਿ ਉਸਨੇ ਗੌਰੀ ਨਾਲ ਆਪਣੇ ਦਿਲ ਵਿੱਚ ਹੀ ਵਿਆਹ ਕਰ ਲਿਆ ਹੈ।
shehnaaz-gill-and-gippy-grewals-film-to-release-on-october-2-2025
Punjabi

ਸ਼ਹਿਨਾਜ਼ ਗਿੱਲ ਅਤੇ ਗਿੱਪੀ ਗਰੇਵਾਲ ਦੀ ਫਿਲਮ 2 ਅਕਤੂਬਰ ਨੂੰ ਹੋਵੇਗੀ ਰਿਲੀਜ਼

ਸ਼ਹਿਨਾਜ਼ ਗਿੱਲ ਅਤੇ ਗਿੱਪੀ ਗਰੇਵਾਲ 'Singh Vs Kaur 2''ਚ ਇਕ ਵਾਰ ਫਿਰ ਇਕੱਠੇ ਕੰਮ ਕਰਨ ਲਈ ਤਿਆਰ ਹਨ,ਜੋ 2 ਅਕਤੂਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਸੰਬੰਧੀ ਜਾਣਕਾਰੀ ਇੱਕ ਸੋਸ਼ਲ ਮੀਡੀਆ ਵੀਡੀਓ ਰਾਹੀਂ ਸਾਂਝੀ ਕੀਤੀ ਗਈ ਸੀ।
punjab-cm-bhagwant-mann-supports-diljit-dosanjh-criticizes-attacks-on-punjabis
Punjabi

ਮੁੱਖ ਮੰਤਰੀ ਮਾਨ ਨੇ ਦਿਲਜੀਤ ਦੋਸਾਂਝ ਦਾ ਕੀਤਾ ਸਮਰਥਨ

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੂੰ ਫਿਲਮ ‘ਸਰਦਾਰਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਲਈ ‘ਗੱਦਾਰ’ ਕਹੇ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਗਾਇਕ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਦਿਲਜੀਤ ‘ਤੇ ਗੱਦਾਰ ਦੋਸ਼ ਲਾਉਣਾ ਗਲਤ ਹੈ। ਉਨ੍ਹਾਂ ਦਿਲਜੀਤ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਆਲੋਚਨਾਵਾਂ ਨੂੰ ਵੀ ਗਲਤ ਦੱਸਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link