16.05C Vancouver
ADS

Aug 22, 2025 6:20 PM - Connect Newsroom

ਗੋਵਿੰਦਾ ਦੀ ਪਤਨੀ ਨੇ ਕੋਰਟ 'ਚ ਦਿੱਤੀ ਤਲਾਕ ਦੀ ਅਰਜ਼ੀ! ਅਦਾਕਾਰ 'ਤੇ ਲਗਾਏ ਗੰਭੀਰ ਦੋਸ਼

Share On
divorce-shocker-in-bollywood-sunita-ahuja
This follows her emotional appearance in a vlog addressing ongoing speculation about their marriage.(Photo: Instagram/officialsunitaahuja)

ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਸਾਲ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆਈਆਂ, ਹਾਲਾਂਕਿ ਸੁਨੀਤਾ ਨੇ ਇਸ ਨੂੰ ਇੱਕ ਅਫਵਾਹ ਦੱਸਿਆ। ਆਪਣੇ ਤਾਜ਼ਾ ਯੂਟਿਊਬ ਵਲੌਗ ਵਿੱਚ ਸੁਨੀਤਾ ਆਹੂਜਾ ਨੇ ਇੱਕ ਵਾਰ ਫਿਰ ਗੋਵਿੰਦਾ ਨਾਲ ਆਪਣੇ ਤਲਾਕ ਦੀਆਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੱਤੀ।

ਇਸ ਦੌਰਾਨ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਕੋਈ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਰਿਪੋਰਟ ਦੇ ਅਨੁਸਾਰ ਜੋੜੇ ਦੇ ਤਲਾਕ ਦੀ ਕਾਰਵਾਈ ਨਾਲ ਸਬੰਧਤ ਵਿਸ਼ੇਸ਼ ਵੇਰਵੇ ਸਾਹਮਣੇ ਆਏ ਹਨ। ਸੁਨੀਤਾ ਆਹੂਜਾ ਨੇ 5 ਦਸੰਬਰ 2024 ਨੂੰ ਬਾਂਦਰਾ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਇਹ ਕੇਸ ਹਿੰਦੂ ਮੈਰਿਜ ਐਕਟ 1955 ਦੀ ਧਾਰਾ 13 (1) (i), (ia), (ib) ਦੇ ਤਹਿਤ ਦਾਇਰ ਕੀਤਾ ਹੈ, ਯਾਨੀ ਕਿ ਤਲਾਕ ਦੇ ਆਧਾਰ ਵਿਭਚਾਰ, ਬੇਰਹਿਮੀ ਅਤੇ ਤਿਆਗ ਹਨ।

ਅਦਾਲਤ ਨੇ ਗੋਵਿੰਦਾ ਨੂੰ ਸੰਮਨ ਵੀ ਭੇਜਿਆ ਸੀ ਪਰ ਉਹ ਨਿੱਜੀ ਤੌਰ 'ਤੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਮਈ 2025 ਵਿੱਚ ਉਨ੍ਹਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜੂਨ 2025 ਤੋਂ ਇਹ ਜੋੜਾ ਅਦਾਲਤ ਦੁਆਰਾ ਨਿਰਦੇਸ਼ਿਤ ਕਾਉਂਸਲਿੰਗ ਸੈਸ਼ਨਾਂ ਵਿੱਚ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਸੁਨੀਤਾ ਆਹੂਜਾ ਖੁਦ ਹਰ ਵਾਰ ਅਦਾਲਤ ਵਿੱਚ ਪੇਸ਼ ਹੋ ਰਹੀ ਹੈ, ਗੋਵਿੰਦਾ ਅਕਸਰ ਗੈਰਹਾਜ਼ਰ ਰਹਿੰਦੇ ਹਨ। ਖ਼ਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਸੀ ਕਿ ਅਦਾਕਾਰ ਵਰਚੁਅਲ ਤੌਰ 'ਤੇ ਕਾਉਂਸਲਿੰਗ ਸੈਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ।

ਇਸ ਤੋਂ ਪਹਿਲਾਂ ਆਪਣੇ ਵਲੌਗ ਵਿੱਚ ਸੁਨੀਤਾ ਰੋਂ ਪਈ ਅਤੇ ਕਿਹਾ, 'ਜਦੋਂ ਮੈਂ ਗੋਵਿੰਦਾ ਨੂੰ ਮਿਲੀ, ਮੈਂ ਪ੍ਰਾਰਥਨਾ ਕੀਤੀ ਕਿ ਮੈਂ ਉਸ ਨਾਲ ਵਿਆਹ ਕਰਾਂ ਅਤੇ ਮੇਰੀ ਜ਼ਿੰਦਗੀ ਵਧੀਆ ਬਤੀਤ ਹੋਵੇ।' ਇਸ ਤੋਂ ਬਾਅਦ ਆਪਣੇ ਤਲਾਕ ਦੀਆਂ ਅਫਵਾਹਾਂ ਨੂੰ ਸੰਬੋਧਿਤ ਕਰਦੇ ਹੋਏ ਉਸਨੇ ਕਿਹਾ, "ਕੋਈ ਵੀ ਮੇਰਾ ਘਰ ਤੋੜਨ ਦੀ ਕੋਸ਼ਿਸ਼ ਕਰੇ... ਜੋ ਵੀ ਮੇਰਾ ਦਿਲ ਦੁਖਾਏਗਾ, ਇਹ ਮਾਂ ਕਾਲੀ ਸਭ ਦਾ ਗਲਾ ਵੱਢ ਕੇ ਰੱਖ ਦੇਵੇਗੀ। ਇੱਕ ਚੰਗੇ ਵਿਅਕਤੀ, ਇੱਕ ਚੰਗੀ ਔਰਤ ਨੂੰ ਦੁਖਾਉਣਾ ਚੰਗੀ ਗੱਲ ਨਹੀਂ ਹੈ। ਮੈਂ ਕਿਸੇ ਹੋਰ 'ਤੇ ਭਰੋਸਾ ਨਹੀਂ ਕਰਦੀ।" ਖੈਰ, ਗੋਵਿੰਦਾ ਨੇ ਅਜੇ ਤੱਕ ਆਪਣੇ ਖਿਲਾਫ ਲੱਗੇ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Latest news

ranveer-singh-and-deepika-padukone-share-adorable-photos-of-daughter-dua-await-second-child
Punjabi

ਰਣਵੀਰ-ਦੀਪਿਕਾ ਨੇ ਸਾਂਝੀਆਂ ਕੀਤੀਆਂ ਧੀ ਦੁਆ ਦੀਆਂ ਪਿਆਰੀਆਂ ਤਸਵੀਰਾਂ, ਦੂਜੇ ਬੱਚੇ ਦੀ ਕਰ ਰਹੇ ਉਡੀਕ

ਬਾਲੀਵੁੱਡ ਦੇ ਪਾਵਰ ਕਪਲ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਆਪਣੇ ਦੂਜੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਉਸ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਦੁਆ ਦੀਆਂ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੰਗਲਵਾਰ ਨੂੰ, ਰਣਵੀਰ ਅਤੇ ਦੀਪਿਕਾ ਨੇ ਇਕ ਸਾਂਝੀ ਪੋਸਟ ਸਾਂਝੀ ਕੀਤੀ, ਜਿਸ 'ਚ ਕੈਪਸ਼ਨ ਦਿੱਤਾ ਗਿਆ ਸੀ: "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੇ ਆਸ਼ੀਰਵਾਦ ਲਈ ਧੰਨਵਾਦ! (ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਇਮੋਜੀ) @deepikapadukone।"
sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link