7.19C Vancouver
ADS

Nov 29, 2024 4:57 PM - Connect Newsroom

ਏ.ਆਰ. ਰਹਿਮਾਨ ਦਾ ਨਾਂਅ ਨਾ ਬਦਨਾਮ ਕਰੋ: ਸਾਇਰਾ

Share On
dont-tranish-ar-rehmans-name-saira
In an emotional voice note shared by her lawyer, Vandana Shah, Saira spoke candidly about her health issues and her deep respect for A.R. Rahman.(Photo: Facebook/A.R. Rahman)

ਸੰਗੀਤਕਾਰ ਅਤੇ ਗਾਇਕ ਏ.ਆਰ. ਰਹਿਮਾਨ ਦੀ ਜ਼ਿੰਦਗੀ ਇਸ ਸਮੇਂ ਦੁੱਖਾਂ ਨਾਲ ਘਿਰੀ ਹੋਈ ਹੈ। ਉਸ ਦੀ ਪਤਨੀ ਦੁਆਰਾ ਤਲਾਕ ਦਾ ਐਲਾਨ ਕਰਨ ਤੋਂ ਬਾਅਦ ਉਹ ਬਹੁਤ ਦੁਖੀ ਹੈ। ਉਹ ਆਪਣੇ ਆਪ ਨੂੰ ਵਿਅਸਥ ਰੱਖਣ ਲਈ ਆਪਣੇ ਕੰਮ ’ਤੇ ਧਿਆਨ ਦੇ ਰਿਹਾ ਹੈ। ਪਰ ਅਜਿਹੀ ਖਬਰ ਆਈ ਹੈ ਜਿਸ ਤੋਂ ਲੱਗਦਾ ਹੈ ਕਿ ਰਹਿਮਾਨ ਅਤੇ ਸਾਇਰਾ ਫਿਰ ਤੋਂ ਇਕੱਠੇ ਹੋ ਸਕਦੇ ਹਨ। ਇਸ ਦਾ ਕਾਰਨ ਸਾਇਰਾ ਬਾਨੋ ਦੀ ਵਕੀਲ ਵੰਦਨਾ ਸ਼ਾਹ ਦਾ ਹਾਲੀਆ ਬਿਆਨ ਹੈ। ਉਸ ਨੇ ਉਮੀਦ ਜਤਾਈ ਹੈ ਕਿ ਰਹਿਮਾਨ ਅਤੇ ਸਾਇਰਾ ਵਿਚਾਲੇ ਸੁਲ੍ਹਾ-ਸਫਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਰਹਿਮਾਨ ਦੀ ਪਤਨੀ ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਕਿਹਾ ਹੈ ਕਿ ਦੋਵਾਂ ਵਿਚਾਲੇ ਸੁਲ੍ਹਾ ਸੰਭਵ ਹੈ। ਉਹ ਕਹਿੰਦੀ ਹੈ, ’ਮੈਂ ਇੱਕ ਆਸ਼ਾਵਾਦੀ ਵਿਅਕਤੀ ਰਹੀ ਹਾਂ। ਮੈਂ ਹਮੇਸ਼ਾ ਪਿਆਰ ਦੀ ਗੱਲ ਕਰਦੀ ਹਾਂ। ਰਹਿਮਾਨ ਅਤੇ ਸਾਇਰਾ ਦੇ ਬਿਆਨਾਂ ’ਚ ਦਰਦ ਸਾਫ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਵਿਆਹ ਨੂੰ ਕਾਫ਼ੀ ਸਮਾਂ ਹੋ ਗਿਆ ਹੈ। ਦੋਵਾਂ ਵੱਲੋਂ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ। ਪਰ ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਸੁਲ੍ਹਾ-ਸਫ਼ਾਈ ਸੰਭਵ ਨਹੀਂ ਹੈ।’ ਹਾਲਾਂਕਿ ਰਹਿਮਾਨ ਅਤੇ ਸਾਇਰਾ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਨੂੰ ਵਕੀਲ ਦਾ ਨਿੱਜੀ ਬਿਆਨ ਮੰਨਿਆ ਜਾ ਸਕਦਾ ਹੈ।

ਜਿਵੇਂ ਕਿ ਸਾਇਰਾ ਦੇ ਵਕੀਲ ਨੇ ਕਿਹਾ ਕਿ ਦੋਹਾਂ ਦੇ ਬਿਆਨਾਂ ’ਚ ਦਰਦ ਸਾਫ ਨਜ਼ਰ ਆ ਰਿਹਾ ਹੈ, ਇਹ ਬਿਲਕੁੱਲ ਸੱਚ ਹੈ। ਹਾਲ ਹੀ ’ਚ ਪਤਨੀ ਤੋਂ ਤਲਾਕ ਦੇ ਐਲਾਨ ਤੋਂ ਬਾਅਦ ਰਹਿਮਾਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਵੱਖ ਹੋਣ ਦਾ ਦਰਦ ਜ਼ਾਹਰ ਕੀਤਾ ਸੀ। ਉਹ ਲਿਖਦਾ ਹੈ, ’ਸਾਨੂੰ ਉਮੀਦ ਸੀ ਕਿ ਅਸੀਂ ਵਿਆਹ ਦੇ ਤੀਹ ਸਾਲ ਪੂਰੇ ਕਰ ਲਵਾਂਗੇ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਰਹਿਮਾਨ ਨੂੰ ਹਾਲ ਹੀ ਵਿੱਚ ਗੋਆ ਵਿੱਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਦੇਖਿਆ ਗਿਆ ਸੀ। ਉਸਦੀ ਇੱਕ ਸੰਗੀਤ ਦਸਤਾਵੇਜ਼ੀ ’ਹੈੱਡ ਹੰਟਿੰਗ ਟੂ ਬੀਟ ਬਾਕਸਿੰਗ’ ਇੱਥੇ ਦਿਖਾਈ ਗਈ ਸੀ। ਰਹਿਮਾਨ ਨੇ ਉੱਥੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਪਰ ਉਨ੍ਹਾਂ ਦੇ ਚਿਹਰੇ ’ਤੇ ਪਹਿਲਾਂ ਵਰਗੀ ਚਮਕ ਨਜ਼ਰ ਨਹੀਂ ਆਈ।

Latest news

when-fame-meets-responsibility-khan-saabs-surrey-visit-sheds-light-on-punjab-flood-relief-efforts
Punjabi

ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯਤਨਸ਼ੀਲ ਹਨ ਖਾਨ ਸਾਬ੍ਹ

ਪੰਜਾਬ ਵਿੱਚ ਆਏ ਹੜ੍ਹਾਂ ਨੇ ਅਣਗਿਣਤ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸੂਬੇ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਮੌਕੇ 'ਤੇ ਸੰਸਾਰ ਭਰ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਮਦਦ ਲਈ ਬਹੁੜਿਆ ਹੈ। ਪ੍ਰਸਿੱਧ ਪੰਜਾਬੀ ਸੂਫੀ ਗਾਇਕ ਪਿਛਲੇ ਦਿਨੀਂ ਸਰੀ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਕੁਨੈਕਟ ਮੀਡੀਆ ਨੈਟਵਰਕ ਦੇ ਦਫਤਰ ਵਿੱਚ ਹੜ੍ਹਾਂ ਵਰਗੇ ਮਨੁੱਖੀ ਸਕੰਟ ਬਾਰੇ ਗੱਲਬਾਤ ਕੀਤੀ।
diljit-dosanjh-takes-punjabi-to-global-heights-with-aryan-khan-collab-a-moment-of-pride-for-every-punjabi
Punjabi

ਦਿਲਜੀਤ ਦੋਸਾਂਝ ਅਤੇ ਆਰੀਅਨ ਖਾਨ ਦੇ ਸਹਿਯੋਗ ਵਾਲੇ ਗੀਤ 'ਤੈਨੂੰ ਕੀ ਪਤਾ' ਦੀ ਹਰ ਪਾਸੇ ਗੂੰਜ

'ਦਿ ਬੈਡਜ਼ ਆਫ਼ ਬਾਲੀਵੁੱਡ'ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਤੈਨੂੰ ਕੀ ਪਤਾ' ਨੇ ਸੰਗੀਤ ਜਗਤ ਵਿੱਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਟਰੈਕ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਅਤੇ ਬਾਲੀਵੁੱਡ ਦੇ ਮਹਾਨ ਕਲਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੇ ਸਹਿਯੋਗ ਦੀ ਇਕ ਮਾਣਮੱਤੀ ਪੇਸ਼ਕਾਰੀ ਹੈ। ਇਸ ਨੇ ਪੰਜਾਬੀ ਭਾਸ਼ਾ ਦਾ ਝੰਡਾ ਵਿਸ਼ਵ ਪੱਧਰ 'ਤੇ ਬੁਲੰਦ ਕੀਤਾ ਹੈ। ਕਈ ਸਾਲਾਂ ਤੋਂ ਬਾਲੀਵੁੱਡ ਵਿੱਚ ਪੰਜਾਬੀ ਦਾ ਸਥਾਨ ਸਿਰਫ ਖਾਸ ਵਿਅੰਗ ਵਾਲੇ ਕਿਰਦਾਰਾਂ ਜਾਂ ਸਭਿੱਆਚਾਰ ਪਿਛੋਕੜ ਵਾਲੇ ਗੀਤਾਂ ਤੱਕ ਹੀ ਸੀਮਿਤ ਸੀ। ਹੁਣ ਕੌਮਾਂਤਰੀ ਮੰਚ 'ਤੇ ਪੰਜਾਬੀ ਅਤੇ ਪੰਜਾਬੀਅਤ ਬੁਲੰਦੀ ਤੱਕ ਪਹੁੰਚ ਰਹੇ ਹਨ।
aabeer-gulaal-sparks-hope-for-art-beyond-borders-why-cinema-should-rise-above-politics
Punjabi

Aabeer Gulaal Sparks Hope for Art Beyond Borders: Why Cinema Should Rise Above Politics

Earlier this year, excitement buzzed across the subcontinent with the announcement that Pakistani actor Fawad Khan would return to Bollywood in the romantic comedy Aabeer Gulaal (initially titled Abir Gulaal). Starring opposite Indian actress Vaani Kapoor, the film was set to mark Fawad’s long awaited comeback to Indian cinema after nearly a decade a return that many hoped would also signal a return to artistic collaboration between India and Pakistan.
something-has-shifted-bollywood-steps-up-for-a-flooded-punjab
Punjabi

ਪੰਜਾਬ ਦੇ ਹੜ੍ਹ ਪੀੜਤਾਂ ਲਈ ਬਾਲੀਵੁੱਡ ਨੇ ਵਧਾਏ ਕਦਮ

ਬਾਲੀਵੁੱਡ ਨੇ ਅਕਸਰ ਪੰਜਾਬ ਨੂੰ ਜਾਨਦਾਰ ਸੰਗੀਤ ਰੰਗ-ਬਰੰਗੇ ਸਭਿੱਆਚਾਰ ਅਤੇ ਵੱਡੀ ਊਰਜਾ ਵਾਲੀ ਮੌਜੂਦਗੀ ਵਾਸਤੇ ਆਪਣਾ ਪ੍ਰੇਰਣਾ ਸਰੋਤ ਮੰਨਿਆ ਹੈ। ਫਿਲਮ ਇੰਡਸਟਰੀ ਨੇ ਅੱਜ ਜੋ ਪੰਜਾਬ ਦਾ ਰੂਪ ਦੇਖਿਆ ਹੈ ਉਹ ਬੜਾ ਦੁਖਦਾਇਕ ਅਤੇ ਤ੍ਰਾਸਦੀ ਵਾਲਾ ਹੈ। ਹੜ੍ਹਾਂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਪੂਰੇ ਪਿੰਡ ਡੁੱਬ ਗਏ, ਘਰ ਰੁੜ ਗਏ, ਪਰਿਵਾਰ ਬੇਘਰ ਹੋ ਗਏ ਅਤੇ ਫਸਲਾਂ ਤਬਾਹ ਹੋ ਗਈਆਂ। ਇਹੋ ਕਾਰਨ ਹੈ ਕਿ ਫਿਲਮ ਨਗਰੀ ਦੇ ਬਹੁਤ ਸਾਰੇ ਲੋਕ ਅੱਜ ਪੰਜਾਬ ਦਾ ਦੁਖ-ਸੁੱਖ ਵੰਡਾਉਣ ਲਈ ਅੱਗੇ ਵਧੇ ਹਨ।
diljit-dosanjh-zomato-and-the-punjabi-diaspora-unite-for-punjab-flood-relief
Punjabi

ਦਿਲਜੀਤ ਦੌਸਾਂਝ ਵੀ ਆਪਣੇ ਸਾਥੀਆਂ ਸਮੇਤ ਹੜ੍ਹ ਪੀੜਤਾਂ ਲਈ ਯਤਨਸ਼ੀਲ

ਕੌਮਾਂਤਰੀ ਪੱਧਰ 'ਤੇ ਸੰਗੀਤ ਦੇ ਖੇਤਰ ਵਿੱਚ ਪ੍ਰਸਿੱਧੀ ਖੱਟਣ ਵਾਲੇ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆ ਵਿੱਚ ਚੱਲ ਰਹੇ ਆਪਣੇ ਸਟੇਜ ਪ੍ਰੋਗਰਾਮਾਂ ਦੌਰਾਨ ਆਪਣੇ ਦਿਲ 'ਚੋਂ ਪੰਜਾਬ ਦੇ ਹੜ੍ਹ ਦਾ ਦਰਦ ਨਹੀਂ ਵਿਸਾਰਿਆ। ਉਸ ਨੇ ਆਪਣੀ ਟੀਮ ਅਤੇ ਸਾਂਝ ਫਾਊਡੇਸ਼ਨ ਨਾਲ ਮਿਲ ਕੇ ਪੀੜਤਾਂ ਲਈ ਵੱਡੇ ਯਤਨ ਕੀਤੇ ਹਨ। ਦਿਲਜੀਤ ਅਤੇ ਉਸ ਦੀ ਫਾਊਂਡੇਸ਼ਨ ਨੇ ਬਹੁਤ ਸਾਰੇ ਪਿੰਡਾਂ ਨੂੰ ਗੋਦ ਲਿਆ ਹੈ ਅਤੇ ਇਸ ਸਾਰੇ ਕੰਮ ਦੀ ਦੇਖ-ਰੇਖ ਉਸ ਦੀ ਮੈਨੇਜਰ ਸੋਨਾਲੀ ਸਿੰਘ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link