10.89C Vancouver
ADS

Jan 7, 2025 3:27 PM - Connect Newsroom

ਐਮਰਜੈਂਸੀ ਫ਼ਿਲਮ ਦਾ ਦੂਜਾ ਟ੍ਰੇਲਰ ਕੀਤਾ ਗਿਆ ਰਿਲੀਜ਼

Share On
emergency-trailer-2-out
The trailer opens with Anupam Kher, portraying Jayaprakash Narayan, writing a letter to Kangana Ranaut's character, Indira Gandhi.(Photo: Instagram/kanganaranaut)

ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੰਗਨਾ ਨੇ ਫ਼ਿਲਮ ਦਾ ਨਵਾਂ ਟ੍ਰੇਲਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਰਿਲੀਜ਼ ਕੀਤਾ ਹੈ, ਜਿਸ ’ਚੋਂ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਖਾਲਿਸਤਾਨ ਨਾਲ ਸਬੰਧਿਤ ਦ੍ਰਿਸ਼ ਹਟਾ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਕੰਗਨਾ ਦੁਆਰਾ ਨਿਰਦੇਸ਼ਿਤ ਫ਼ਿਲਮ ’ਐਮਰਜੈਂਸੀ’ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ ਪਰ ਇਸ ਨੂੰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਕਰੀਬ 5 ਮਹੀਨੇ ਪਹਿਲਾਂ ਸਿੱਖ ਜਥੇਬੰਦੀਆਂ ਨੇ ਟ੍ਰੇਲਰ ’ਚ ਦਿਖਾਏ ਗਏ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਸੀ।

ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ‘ਐਮਰਜੈਂਸੀ’ ਟ੍ਰੇਲਰ ਨਾਲ ਕੈਪਸ਼ਨ ’ਚ ਲਿਖਿਆ, ‘1975, ਐਮਰਜੈਂਸੀ, ਭਾਰਤੀ ਇਤਿਹਾਸ ਦਾ ਇੱਕ ਨਿਰਣਾਇਕ ਅਧਿਆਏ।’’ ਕੰਗਨਾ ਨੇ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਅੱਗੇ ਲਿਖਿਆ, ‘ਇੰਦਰਾ-ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ। ਉਸ ਦੀ ਲਾਲਸਾ ਨੇ ਦੇਸ਼ ਨੂੰ ਬਦਲ ਦਿੱਤਾ ਪਰ ਉਸ ਦੀ ’ਐਮਰਜੈਂਸੀ’ ਨੇ ਇਸ ਨੂੰ ਅਰਾਜਕਤਾ ’ਚ ਸੁੱਟ ਦਿੱਤਾ।’’

Latest news

hanias-punjabi-film-with-diljit-might-not-see-the-light-of-the-day
Punjabi

ਦਿਲਜੀਤ ਦੋਸਾਂਝ ਦੇ ਨਾਲ ਹਾਨੀਆ ਦੀ ਪੰਜਾਬੀ ਫ਼ਿਲਮ ਸ਼ਾਇਦ ਨਾ ਹੋਵੇ ਰਿਲੀਜ਼

Jasmine Singh
abir-gulal-featuring-fawad-khan-blocked-from-indian-release
Punjabi

ਫਵਾਦ ਖਾਨ ਦੀ ਫ਼ਿਲਮ 'ਅਬੀਰ ਗੁਲਾਲ' ਭਾਰਤ 'ਚ ਨਹੀਂ ਹੋਵੇਗੀ ਰਿਲੀਜ਼

ਭਾਰਤ ਵਲੋਂ ਪਹਿਲਗਾਮ ਹਮਲੇ ਤੋਂ ਬਾਅਦ ਅਪਣਾਏ ਗਏ ਸਖਤ ਡਿਪਲੋਮੈਂਟਿਕ ਅਤੇ ਸਿਆਸੀ ਰੁਖ ਦੇ ਨਤੀਜੇ ਵਜੋਂ ਹੁਣ 'ਅਬੀਰ ਗੁਲਾਲ' ਵੀ ਸੰਕਟ 'ਚ ਘਿਰ ਗਈ ਹੈ। ਪ੍ਰਸਿੱਧ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਇਹ ਫ਼ਿਲਮ ਸ਼ਾਇਦ ਹੁਣ ਭਾਰਤੀ ਸਿਨੇਮਾ 'ਚ ਰਿਲੀਜ਼ ਨਹੀਂ ਹੋ ਸਕੇਗੀ। ਅਜਿਹਾ ਭਾਰਤ ਵਲੋਂ ਪਹਿਲਗਾਮ ਦੇ ਹਮਲੇ ਪ੍ਰਤੀ ਪ੍ਰਗਟਾਈ ਸਖਤ ਪ੍ਰਕਿਰਿਆ ਤੋਂ ਬਾਅਦ ਹੋਇਆ ਹੈ।
gippy-grewal-announces-jatt-james-bond-2
Punjabi

ਗਿੱਪੀ ਗਰੇਵਾਲ ਨੇ 'ਜੱਟ ਜੇਮਜ਼ ਬਾਂਡ 2' ਦਾ ਪੋਸਟਰ ਕੀਤਾ ਰਿਲੀਜ਼

Jasmine Singh
filmmaker-anurag-kashyap-booked
Punjabi

ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਕੇਸ ਹੋਇਆ ਦਰਜ

ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਕਾਨੂੰਨੀ ਝੰਜਟ 'ਚ ਘਿਰ ਗਏ ਹਨ। ਕਿਉਂਕਿ ਉਨ੍ਹਾਂ ਖਿਲਾਫ਼ ਰਾਏਪੁਰ ਪੁਲਿਸ ਨੇ ਇਕ ਐਫ.ਆਈ.ਆਰ. ਦਰਜ ਕੀਤੀ ਹੈ। ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਬ੍ਰਾਹਮਣ ਭਾਈਚਾਰੇ ਨੂੰ ਲੈ ਕੇ ਹਮਲਾਵਰ ਟਿੱਪਣੀਆਂ ਕੀਤੀਆਂ ਹਨ। ਇਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਸ਼ਿਕਾਇਤ ਵਿੱਚ ਅਨੁਰਾਗ ਦੇ ਖਿਲਾਫ ਵੱਖ-ਵੱਖ ਸਮਾਜਿਕ ਵਰਗਾਂ ਦਰਮਿਆਨ ਵਿਵਾਦ ਨੂੰ ਸ਼ਹਿ ਦੇਣ ਦੇ ਦੋਸ਼ ਹਨ।
bollywood-condemns-pahalgam-terrorist-attack
Punjabi

ਬਾਲੀਵੁੱਡ ਦੀਆਂ ਹਸਤੀਆਂ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ

ਪਹਿਲਗਾਮ 'ਚ ਹੋਏ ਭਿਆਨਕ ਹਿੰਸਕ ਕਾਂਡ ਪਿੱਛੋਂ ਪੂਰੇ ਬਾਲੀਵੁੱਡ 'ਚ ਦੁੱਖ ਅਤੇ ਆਲੋਚਨਾ ਦੀ ਲਹਿਰ ਦੌੜ ਗਈ। ਪ੍ਰਮੁੱਖ ਅਦਾਕਾਰਾ ਜਿਨ੍ਹਾਂ 'ਚ ਕਰੀਨ ਕਪੂਰ ਖਾਨ, ਵਿੱਕੀ ਕੌਸ਼ਲ, ਸਿਧਾਂਤ ਮਲਹੋਤਰਾ, ਸੰਜੈ ਦੱਤ, ਰਵੀਨਾ ਟੰਡਨ, ਨਾਨੀ ਐਂਟੀ ਆਰ ਜੂਨੀਅਰ, ਅਲੂ ਅਰਜਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਹਨ ਨੇ ਪਹਿਲਗਾਮ ਦੇ ਪੀੜਤਾਂ ਨਾਲ ਆਪਣਾ ਦੁੱਖ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਇਨ੍ਹਾਂ ਸਿਤਾਰਿਆਂ ਨੇ ਜਿੱਥੇ ਹਮਲਾਵਰਾਂ ਵਿਰੁੱਧ ਗੁੱਸੇ ਦਾ ਪ੍ਰਗਾਟਾਵਾ ਕੀਤਾ, ਉੱਥੇ ਪ੍ਰਭਾਵਿਤ ਪਰਿਵਾਰਾਂ ਲਈ ਏਕਜੁੱਟਤਾ ਵੀ ਜ਼ਾਹਿਰ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link