Oct 8, 2024 3:56 PM - Connect Newsroom

ਬਾਲੀਵੁੱਡ ਦੇ ਦਿਲ ’ਚ ਧੜਕਣ ਵਾਲੇ ਉੱਘੇ ਅਭਿਨੇਤਾ ਇਮਰਾਨ ਹਾਸ਼ਮੀ ਨੂੰ ਗੁੱਡਾਆਚਾਰੀ ਦੋ ਦੇ ਸੈੱਟ ’ਤੇ ਸੱਟ ਲੱਗ ਗਈ। ਹਾਸ਼ਮੀ ਹੈਦਰਾਬਾਦ ’ਚ ਆਪਣੀ ਵੱਡੀਆਂ ਆਸਾਂ ਵਾਲੀ ਇਸ ਫਿਲਮ ਲਈ ਇਕ ਐਕਸ਼ਨ ਸੀਨ ਫਿਲਮਾ ਰਿਹਾ ਸੀ। ਜਦੋਂਕਿ ਉਸ ਨੂੰ ਇਕ ਨਾਟਕੀ ਘਟਨਾ ਚੱਕਰ ’ਚ ਸੱਟ ਲੱਗ ਗਈ ਅਤੇ ਜ਼ਖ਼ਮੀ ਹੋ ਗਿਆ। ਅਭਿਨੇਤਾ ਨੇ ਖ਼ੁਦ ਅਜੇ ਇਸ ਘਟਨਾ ਚੱਕਰ ਬਾਰੇ ਕੋਈ ਖੁਲਾਸਾ ਨਹੀਂ ਕੀਤਾ।
ਗੁੱਡਾਆਚਾਰੀ 2 ’ਚ ਇਮਰਾਨ ਹਾਸ਼ਮੀ ਨਾਲ ਪ੍ਰਤਿਭਾਸ਼ਾਲੀ ਅਭਿਨੇਤਰੀ ਅਦੀਵੀ ਸੇਸ਼ ਮੁੱਖ ਭੂਮਿਕਾ ਨਿਭਾ ਰਹੀ ਹੈ। ਪਿਛਲੇ ਦਿਨੀਂ ਇਮਰਾਨ ਨੇ ਫ਼ਿਲਮ ਦਾ ਇਕ ਪੋਸਟਰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆ ਕਿਹਾ ਸੀ ਕਿ ਸਭ ਤੋਂ ਵੱਡੀ ਜਾਸੂਸੀ ਫਰੈਂਚਾਇਜ਼ੀ ਨੂੰ ਬੜੇ ਰੋਮਾਂਟਿਕ ਅਤੇ ਆਕਰਸ਼ਨ ਭਰਪੂਰ ਅੰਦਾਜ਼ ਦੇ ਨਾਲ ਮਿਲਾ ਕੇ ਪੇਸ਼ ਕੀਤਾ ਜਾ ਰਿਹਾ ਹੈ।




