7.16C Vancouver
ADS

Apr 24, 2024 1:10 PM - Connect Newsroom

EXCLUSIVE: ਜਦੋਂ ਚਮਕੀਲਾ ਦੇ ਸੈੱਟ ’ਤੇ ਦਿਲਜੀਤ ਦੋਸਾਂਝ ਨੂੰ ਪਛਾਨਣ ’ਚ ਅਸਫਲ ਰਹੀ ਸਾਹਿਬਾ ਬਾਲੀ

Share On
exclusive-when-sahiba-bali-failed-to-recognize-diljit-dosanjh-on-chamkila-sets
As she talked about the film, Chamkila and prospectives, she also talked about Diljit Dosanjh and the experience of meeting the superstar on the film’s sets.(Photo: Instagram/diljitdosanjh)

ਅਦਾਕਾਰਾ ਸਾਹਿਬਾ ਬਾਲੀ ਹਾਲ ਹੀ ਵਿੱਚ ਰਿਲੀਜ਼ ਹੋਈ ਇਮਤਿਆਜ਼ ਅਲੀ ਦੀ ਫਿਲਮ ‘ਚਮਕੀਲਾ’ ਵਿੱਚ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਅ ਕੇ ਵਾਹ-ਵਾਹੀ ਖੱਟ ਰਹੀ ਹੈ। ਇਸ ਇੰਟਰਵਿਊ ਦੌਰਾਨ ਜਿੱਥੇ ਉਨ੍ਹਾਂ ਨੇ ਫਿਲਮ ਚਮਕੀਲਾ ਬਾਰੇ ਗੱਲਬਾਤ ਕੀਤੀ,ਉੱਥੇ ਹੀ ਫਿਲਮ ਦੇ ਸੈੱਟ ਤੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਮਿਲਣ ਦੇ ਅਨੁਭਵ ਸਾਂਝੇ ਕੀਤੇ।

ਦਿਲਜੀਤ ਦੇ ਸੁਪਰਸਟਾਰਡਮ ਅਤੇ ਸਫਲਤਾ ਬਾਰੇ ਪੁੱਛੇ ਜਾਣ ’ਤੇ ਸਾਹਿਬਾ ਨੇ ਕਿਹਾ, ‘ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਇਹ ਕਿੰਨਾ ਵਧੀਆ ਅਨੁਭਵ ਸੀ, ਕਿਉਂਕਿ ਉਸ ਦੇ ਸਹਿ-ਅਦਾਕਾਰ ਹੋਣ ਤੋਂ ਪਹਿਲਾਂ, ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਰਹੀ ਹਾਂ। ਬਾਲੀ ਨੇ ਅੱਗੇ ਕਿਹਾ ਕਿ ਜਿਸ ਦਿਨ ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਮੈਂ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਬਹੁਤ ਉਤਸ਼ਾਹਿਤ ਸੀ।

ਉਨ੍ਹਾਂ ਨੇ ਦਿਲਜੀਤ ਨਾਲ ਕੰਮ ਕਰਨ ਬਾਰੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਹ ਲਗਭਗ ਅੱਧੇ ਘੰਟੇ ਤੱਕ ਅਦਾਕਾਰ ਨੂੰ ਪਛਾਣਨ ਵਿੱਚ ਅਸਫਲ ਰਹੀ। ਸਾਹਿਬਾ ਬਾਲੀ ਨੇ ਕਿਹਾ ਕਿ ਦਿਲਜੀਤ ਬਹੁਤ ਖੁਸ਼ਮਿਜ਼ਾਜ ਅਦਾਕਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਫਿਲਮ ਦੇ ਸੈੱਟ ’ਤੇ ਦਿਲਜੀਤ ਨਾਲ ਹੀ ਬੈਠੀ ਹੋਈ ਸੀ ਅਤੇ ਆਲੇ-ਦੁਆਲੇ ਦੇਖ ਰਹੀ ਸੀ ਅਤੇ ਦਿਲਜੀਤ ਦੀ ਜ਼ੋਰਦਾਰ ਐਂਟਰੀ ਦੀ ਉਡੀਕ ਕਰ ਰਹੀ ਸੀ।

ਉਸ ਨੇ ਕਿਹਾ ਕਿ ਮੈਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਪਿਛਲੇ ਅੱਧੇ ਘੰਟੇ ਤੋਂ ਮੇਰੇ ਕੋਲ ਬੈਠਾ ਸਹਿ ਅਦਾਕਾਰ ਦਿਲਜੀਤ ਹੀ ਸੀ। ਉਹ ਚੁੱਪ-ਚਾਪ ਬੈਠੇ ਹੋਏ ਸ਼ੂਟ ਦੀ ਉਡੀਕ ਕਰ ਰਹੇ ਸਨ। ਬਾਲੀ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਦਿਲਜੀਤ ਸੀ ਤਾਂ ਮੈਂ ਉਨ੍ਹਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ ਕਿ ਉਹ ਪੂਰੇ ਸ਼ਾਂਤ ਅਤੇ ਧਿਆਨ ’ਚ ਬੈਠੇ ਹੋਏ ਸਨ ਅਤੇ ਮੈਨੂੰ ਯਕੀਨ ਨਹੀਂ ਹੋਇਆ ਕਿ ਇਹ ਉਹ ਹੀ ਦਿਲਜੀਤ ਹੈ, ਜਿਹੜਾ ਕਿ ਗਾਇਕ ਅਤੇ ਪਰਫਾਰਮਰ ਹੈ।

Latest news

exclusive-harshvardhan-rane-greets-mawra-hocane-on-marriage-regrets-losing-touch
Punjabi

EXCLUSIVE! ਹਰਸ਼ਵਰਧਨ ਰਾਣੇ ਨੇ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਨੂੰ ਵਿਆਹ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

'ਸਨਮ ਤੇਰੀ ਕਸਮ' (2016) ਦੀ ਜ਼ਬਰਦਸਤ ਫੈਨ ਫੋਲੋਇੰਗ ਨੂੰ ਕੌਣ ਨਹੀਂ ਜਾਣਦਾ? ਰਾਧਿਕਾ ਰਾਓ ਅਤੇ ਵਿਨੈ ਸਪਰੂ ਵਲੋਂ ਨਿਰਦੇਸ਼ਿਤ, ਇਸ ਫਿਲਮ 'ਚ ਹਰਸ਼ਵਰਧਨ ਰਾਣੇ ਅਤੇ ਮਾਵਰਾ ਹੋਕੇਨ ਮੁੱਖ ਭੂਮਿਕਾਵਾਂ ਵਿੱਚ ਸਨ ਅਤੇ ਬਾਲੀਵੁੱਡ ਦੇ ਸਭ ਤੋਂ ਪਿਆਰੇ ਰੋਮਾਂਟਿਕ ਡਰਾਮੇ ਵਿਚੋਂ ਇਕ ਹੈ।
vikrant-massey-shares-first-pictures-of-son-vardaan-on-his-first-birthday
Punjabi

ਵਿਕਰਾਂਤ ਮੈਸੀ ਨੇ ਪਹਿਲੀ ਵਾਰ ਦਿਖਾਇਆ ਬੇਟੇ ਵਰਦਾਨ ਦਾ ਚਿਹਰਾ

ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਕੁਝ ਸਮਾਂ ਪਹਿਲਾਂ ਬ੍ਰੇਕ ਦਾ ਐਲਾਨ ਕਰਕੇ ਸੁਰਖੀਆਂ ਵਿੱਚ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਪਹਿਲੇ ਜਨਮਦਿਨ ’ਤੇ ਪ੍ਰਸ਼ੰਸਕਾਂ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਬੇਟੇ ਦਾ ਚਿਹਰਾ ਪਹਿਲੀ ਵਾਰ ਨਜ਼ਰ ਆ ਰਿਹਾ ਹੈ। ਇਹ ਜੋੜਾ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਮਨਾ ਰਿਹਾ ਹੈ ਅਤੇ ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
diljit-updates-on-the-release-of-punjab95
Punjabi

‘ਪੰਜਾਬ 95’ ਦੀ ਰਿਲੀਜ਼ ਨੂੰ ਲੈ ਕੇ ਦਿਲਜੀਤ ਦੁਸਾਂਝ ਨੇ ਆਖੀ ਇਹ ਗੱਲ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ ਲਾਈਵ ਹੋਏ। ਪਹਿਲਾਂ ਉਨ੍ਹਾਂ ਦੀ ਫਿਲਮ ‘ਪੰਜਾਬ-95’ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ। ਹੁਣ ਦਿਲਜੀਤ ਨੇ ਲਾਈਵ ਹੋ ਕੇ ਇਸ ‘ਤੇ ਬਿਆਨ ਦਿੱਤਾ ਹੈ।
ludhiana-court-issues-arrest-warrant-against-actor-sonu-sood-in-fraud-case
Punjabi

ਅਦਾਕਾਰ ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਕੀਤਾ ਜਾਰੀ

ਲੁਧਿਆਣਾ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ, ਸੋਨੂੰ ਸੂਦ ਲੁਧਿਆਣਾ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜੋ ਕਿ ਗੈਰ-ਜ਼ਮਾਨਤੀ ਹੈ।
ap-dhillon-to-shine-in-2025-nba-all-star-celebrity-game
Punjabi

2025 ਐਨ.ਬੀ.ਏ. ਆਲ-ਸਟਾਰ ਸੈਲੇਬ੍ਰਿਟੀ ਗੇਮ ’ਚ ਚਮਕਣਗੇ ਏ.ਪੀ. ਢਿੱਲੋਂ

2025 ਰੈਫਲਜ਼ ਐਨਬੀਏ ਆਲ-ਸਟਾਰ ਸੈਲੇਬ੍ਰਿਟੀ ਗੇਮ 14 ਫਰਵਰੀ ਨੂੰ ਓਕਲੈਂਡ ਅਰੇਨਾ ਵਿਖੇ ਆਯੋਜਿਤ ਕੀਤੀ ਜਾਵੇਗੀ ਅਤੇ ਇਸਦਾ ਸਿੱਧਾ ਪ੍ਰਸਾਰਣ ਈ.ਐਸ.ਪੀ.ਐਨ. ਪਲੇਟਫਾਰਮਾਂ 'ਤੇ ਕੀਤਾ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link