Sep 6, 2022 12:28 PM - Agencies

ਪਾਕਿਸਤਾਨੀ ਅਦਾਕਾਰ ਫਵਾਦ ਖਾਨ ਸਾਬਕਾ ਕ੍ਰਿਕਟਰ ਵਸੀਮ ਅਕਰਮ ਨਾਲ 'ਮਨੀ ਬੈਂਕ ਗਾਰੰਟੀ' ਨਾਂ ਦੀ ਫਿਲਮ ਵਿਚ ਨਜ਼ਰ ਆਉਣ ਵਾਲੇ ਹਨ।
ਫਵਾਦ ਖਾਨ ਨੇ ਇੰਸਟਾਗ੍ਰਾਮ 'ਤੇ ਹਾਲ ਹੀ ਵਿਚ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ।
ਫਿਲਮ ਦਾ ਨਿਰਦੇਸ਼ਨ ਫੈਜ਼ਲ ਕੁਰੈਸ਼ੀ ਨੇ ਕੀਤਾ ਹੈ।
ਫਵਾਦ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 'ਮਨੀ ਬੈਂਕ ਗਾਰੰਟੀ' ਦਾ ਅਧਿਕਾਰਤ ਟੀਜ਼ਰ 9 ਸਤੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਹੋਵੇਗਾ।
ਇਸ ਫਿਲਮ ਵਿਚ ਸ਼ਨੀਰਾ ਅਕਰਮ, ਮਿਕਲ ਜ਼ੁਲਫਿਕਾਰ, ਆਇਸ਼ਾ ਉਮਰ, ਜਾਵੇਦ ਸ਼ੇਖ, ਜਾਨ ਰੈਂਬੋ, ਗੋਹਰ ਰਸ਼ੀਦ, ਹਿਨਾ ਦਿਲਪਜ਼ੀਰ, ਸ਼ਯਾਨ ਖਾਨ, ਮਨੀ, ਕਿਰਨ ਮਲਿਕ, ਅਲੀ ਸਫੀਨਾ, ਮਰਹੂਮ ਅਹਿਮਦ ਬਿਲਾਲ, ਅਦਨਾਨ ਜਾਫਰ, ਸ਼ਫਾਤ ਅਲੀ ਅਤੇ ਅਕਦਾਸ ਵਸੀਮ ਵੀ ਹਨ।
ਇਹ ਫਿਲਮ 21 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। 'ਐੱਮ. ਬੀ. ਜੀ.' ਤੋਂ ਇਲਾਵਾ ਫਵਾਦ ਮਾਹਿਰਾ ਖਾਨ ਨਾਲ 'ਦਿ ਲੀਜੈਂਡ ਆਫ ਮੌਲਾ ਜੱਟ' ਵੀ ਲੈ ਕੇ ਆ ਰਹੇ ਹਨ।




